Punjab News: PM ਮੋਦੀ ਦੇ ਪੰਜਾਬ 'ਚ ਉਦਘਾਟਨਾਂ ਨੂੰ ਲੈ ਕੇ ਬੋਲੇ CM ਮਾਨ, 'ਸਾਨੂੰ ਕੁੱਝ ਦੱਸਿਆ ਹੀ ਨਹੀਂ ਜਾਂਦਾ' 
Published : Mar 12, 2024, 1:04 pm IST
Updated : Mar 12, 2024, 1:04 pm IST
SHARE ARTICLE
CM Bhagwant Mann
CM Bhagwant Mann

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ

Punjab News: ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 2024 ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਰਾਜ ਚੋਣ ਕਮਿਸ਼ਨ ਖੋਜ ਬਿੱਲ 2024 ਵੀ ਪਾਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੇ ਵਰਚੁਅਲ ਉਦਘਾਟਨ 'ਤੇ ਸਵਾਲ ਉਠਾਏ ਸਨ ਤੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਸੀ.ਐਮ ਮਾਨ ਦੇ ਭਾਸ਼ਣ 'ਤੇ ਸਵਾਲ ਖੜ੍ਹੇ ਕੀਤੇ ਤੇ ਸੀਏਏ ਦਾ ਮੁੱਦਾ ਵੀ ਉਠਾਇਆ।

ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਕੇਂਦਰ 'ਤੇ ਨਾਰਾਜ਼ ਹੋਏ। ਸੀਐਮ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਰਚੁਅਲ ਉਦਘਾਟਨ 'ਤੇ ਸਵਾਲ ਚੁੱਕੇ, ਉਹਨਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਟੀਵੀ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਸ਼ੰਭੂ ਤੋਂ ਲੁਧਿਆਣਾ ਦੇ ਸਾਹਨੇਵਾਲ ਤੱਕ 7 ਰੇਲਵੇ ਸਟੇਸ਼ਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਕੀ ਪ੍ਰਧਾਨ ਮੰਤਰੀ ਅਜਿਹਾ ਤਾੜੀਆਂ ਬਟੋਰਨ ਲਈ ਕਰ ਰਹੇ ਹਨ? 

ਸੀਐਮ ਮਾਨ ਨੇ ਕਿਹਾ ਕਿ ਰੇਲਵੇ ਕੇਂਦਰ ਨਾਲ ਜੁੜਿਆ ਹੋਇਆ ਹੈ, ਕੇਂਦਰ ਵਰਚੁਅਲ ਉਦਘਾਟਨ ਕਰ ਰਿਹਾ ਹੈ। ਇੱਕ ਪਾਸੇ ਰਾਜਪਾਲ ਸਾਹਿਬ ਬੈਠਦੇ ਹਨ ਅਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦਘਾਟਨ ਕਰਦੇ ਹਨ ਪਰ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਉੱਥੇ ਭਾਜਪਾ ਅਤੇ ਨਰਿੰਦਰ ਮੋਦੀ ਦੇ ਨਾਅਰੇ ਲੱਗਣੇ ਸ਼ੁਰੂ ਹੋ ਜਾਂਦੇ ਹਨ ਤੇ ਉਹ ਭਾਜਪਾ ਦਾ ਸਿਆਸੀ ਪ੍ਰੋਗਰਾਮ ਬਣਾ ਲੈਂਦੇ ਹਨ। ਇਸ ਦਾ ਮਤਲਬ ਹੈ ਕਿ ਉਹ ਤਾੜੀਆਂ ਬਟੋਰਨ ਲਈ ਹੀ ਆਉਂਦੇ ਹਨ। ਕੀ ਪੰਜਾਬ ਦਾ ਪੈਸਾ ਇਸ ਵਿਚ ਨਹੀਂ ਜਾਂਦਾ? 

ਪੰਜਾਬ ਦਾ ਪੈਸਾ ਪ੍ਰਾਜੈਕਟਾਂ ਨੂੰ ਲੈ ਕੇ ਸੜਕਾਂ ’ਤੇ ਖਰਚਿਆ ਗਿਆ ਹੈ। ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਰਾਜ ਦਾ ਪੈਸਾ ਵੀ ਖਰਚਿਆ ਜਾਂਦਾ ਹੈ। ਜਦੋਂ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਪੰਜਾਬ ਆਉਂਦੇ ਹਨ ਤਾਂ ਅਸੀਂ ਖੁੱਲ੍ਹੇ ਦਿਲ ਨਾਲ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਅਜਿਹੇ ਕੰਮਾਂ ਲਈ ਸੱਦੇ ਪੱਤਰ ਵਿਚ ਨਾਂ ਨਾ ਲਿਖੋ, ਠੀਕ ਰਹੇਗਾ। ਪਰ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਵੀ ਇਸ ਦਾ ਭਾਈਵਾਲ ਬਣਾਇਆ ਜਾਵੇ। 

ਸੀਐਮ ਭਗਵੰਤ ਮਾਨ ਨੇ ਇਸ ਦੌਰਾਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਅਤੇ ਪਿਛਲੇ ਇੱਕ ਸਾਲ ਵਿਚ ਨੇਤਾਵਾਂ ਨੇ ਇੱਕ ਦੂਜੇ 'ਤੇ ਨਿੱਜੀ ਤੌਰ 'ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਇਹ ਸਹੀ ਨਹੀਂ ਹੈ। ਸੀਐਮ ਮਾਨ ਨੇ ਕਿਹਾ ਕਿ ਉਹ ਆਪਣੇ ਸਾਰੇ ਆਗੂਆਂ ਨੂੰ ਸਮਝਾਉਣਗੇ ਕਿ ਉਹ ਕਿਸੇ 'ਤੇ ਨਿੱਜੀ ਹਮਲਾ ਨਾ ਕਰਨ।  

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਲਈ ਵੀ ਸਾਰੀਆਂ ਪਾਰਟੀਆਂ ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਭ ਦੀ ਸੁਣਿਆ ਕਰਨ ਪਰ ਕਰਿਆ ਅਪਣੇ ਦਿਲ ਦੀ ਕਰਨ ਕਿਉਂਕਿ ਲੋਕਤੰਤਰ ਵਿਚ ਲੋਕ ਵੱਡੇ ਹੁੰਦੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮੁਸਲਿਮ ਭਾਈਚਾਰੇ ਨੂੰ ਰਮਜ਼ਾਨ ਦੀਆਂ ਵੀ ਵਧਾਈਆਂ ਦਿੱਤੀਆਂ। 

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਬਾ ਵਿਚ ਅੱਜ ਇਹ ਵੀ ਕਿਹਾ ਕਿ ਉਹ ਅੱਜ ਖ਼ਾਸ ਤੌਰ 'ਤੇ ਵਪਾਰੀਆਂ ਲਈ ਗੱਲ ਕਰਨ ਆਏ ਹਨ। ਪਿਛਲੇ ਦਿਨੀਂ ਮੁਕੇਰੀਆਂ, ਦੀਨਾਨਾਗਰ, ਪਠਾਨਕੋਟ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ 'ਚ ਵਪਾਰ-ਸਰਕਾਰ ਮਿਲਣੀ ਹੋਈ। ਇਹ ਸਰਕਾਰ ਦਾ ਪਹਿਲਾ ਪ੍ਰੋਗਰਾਮ ਸੀ ਅਤੇ ਮੌਕੇ 'ਤੇ ਉਨ੍ਹਾਂ ਦੀਆਂ ਕਈ ਸਮੱਸਿਆਵਾਂ ਨੂੰ ਹੱਲ ਕੀਤਾ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ 10 ਮਾਰਚ ਨੂੰ ਜਦੋਂ ਵੋਟਾਂ ਦਾ ਨਤੀਜਾ ਆਇਆ ਸੀ ਤਾਂ ਅਸੀਂ ਵਾਅਦਾ ਕੀਤਾ ਸੀ ਕਿ ਹੁਣ ਸਰਕਾਰ ਕਸਬਿਆਂ ਅਤੇ ਪਿੰਡਾਂ 'ਚੋਂ ਚੱਲਿਆ ਕਰੇਗੀ, ਜਿਸ ਦੇ ਤਹਿਤ ਪਿੰਡਾਂ 'ਚ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਕੈਂਪ ਲੱਗ ਰਹੇ ਹਨ ਅਤੇ ਇਨ੍ਹਾਂ ਕੈਂਪਾਂ ਬਾਰੇ ਉਹ ਖ਼ੁਦ ਧਿਆਨ ਰੱਖ ਰਹੇ ਹਨ।  

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement