Punjab News : SGPC ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਨਵੇਂ ਜਥੇਦਾਰ ਦੀ ਦਸਤਾਰਬੰਦੀ 'ਤੇ ਪ੍ਰਗਟਾਇਆ ਇਤਰਾਜ਼ 

By : BALJINDERK

Published : Mar 12, 2025, 3:20 pm IST
Updated : Mar 12, 2025, 3:20 pm IST
SHARE ARTICLE
SGPC ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ
SGPC ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ

Punjab News : ਸੁੱਚਾ ਲੰਗਾਹ ਨਾਲ ਬੈਠਣ ਵਾਲਿਆਂ ਦੇ ਕਿਰਦਾਰ ਦੀ ਵਿਆਖਿਆ ਕਰਨ ਦੀ ਲੋੜ ਨਹੀਂ, ਤੁਸੀਂ ਸਭ ਜਾਣਦੇ ਹੋ, ਇਹਨਾਂ ਪੰਥਕ ਮਾਣ ਮਰਿਆਦਾ ਦਾ ਕੀਤਾ ਘਾਣ 

Punjab News in Punjabi: SGPC ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਨਵੇਂ ਜਥੇਦਾਰ ਦੀ ਦਸਤਾਰਬੰਦੀ 'ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਕਿਹਾ ਕਿ ਸਿੱਖ ਇਤਿਹਾਸ ’ਚ ਇਹ ਪਹਿਲੀ ਵਾਰ ਹੋਵੇਗਾ ਕਿ ਕੌਮ ਤੋਂ ਚੋਰੀ ਅਖੌਤੀ ਮਤੇ ਦੇ ਰਾਹੀਂ 11 ਮੈਂਬਰਾਂ ਨੇ ਪਰਮਜੀਤ ਸਿੰਘ ਸਰਨੇ ਦੇ ਪੈਰੋਕਾਰ ਤਨਖ਼ਾਹਦਾਰ ਮੁਲਾਜ਼ਮ ਨੂੰ ਪੰਥ ਦਾ ਮੁਖੌਟਾ ਪਾ ਕੇ ਕੌਮ ਦੇ ਸਿਰ ਬਠਾਉਣ ਦਾ ਯਤਨ ਕੀਤਾ। ਜਿਸ ਨੂੰ ਸਾਡੀਆਂ ਜਥੇਬੰਦੀਆਂ ਨੇ ਇਥੋਂ ਤੱਕ ਇਸ ਰਿਵਾਇਤ ਦੀ ਵੱਡੀ ਪ੍ਰੀਕਿਰਿਆ ਨੂੰ ਗਿਆਨੀ ਰਘਬੀਰ ਸਿੰਘ ਜੀ ਨੇ ਵੀ ਰੱਦ ਕਰ ਦਿੱਤਾ ਹੈ। 24 ਘੰਟਿਆਂ ਦੀ ਕੌਮ ਦੀ ਚੋਰੀ ਉਨ੍ਹਾਂ ਨੂੰ ਨੰਗਾ ਕਰਕੇ ਕਹਿ ਦਿੱਤਾ ਹੈ ਕਿ ਇਨ੍ਹਾਂ ਲੋਕਾਂ ਨੇ ਪੰਥ ਦ ਘਾਣ ਕੀਤਾ ਹੈ। ਉਨ੍ਹਾਂ ਵਿਚ ਘਾਣ ਕਰਨ ਵਾਲੇ ਕੌਣ -ਕੌਣ ਹਨ ਉਨ੍ਹਾਂ ’ਚ ਇਹ ਲੱਗਣ ਵਾਲਾ ਤੇ ਲਗਾਉਣ ਵਾਲੇ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਮਰਦ ਕਦੇ ਆਪਣੀ ਜ਼ੁਬਾਨ ਤੇ ਮੈਦਾਨ ਨਹੀਂ ਛੱਡਦਾ।  ਜਿਸ ਨੂੰ ਇਹ ਲੋਕ ਆਪਣਾ ਜਰਨੈਲ ਬਣਾ ਰਹੇ ਹਨ ਉਹ ਨਾ ਕਦੇ ਆਪਣੀ ਜ਼ੁਬਾਨ ਤੇ ਮੈਦਾਨ ਨਹੀਂ ਖੜਿਆ। ਕੁਲਦੀਪ ਸਿੰਘ ਗੜਗੱਜ ਕੌਮ ਦੀ ਅਗਵਾਈ ਕਰਨ ਵਾਲੇ ਨੂੰ ਤਾਂ ਮਰਦ ਮੰਨਦੇ ਜੇਕਰ ਦਿੱਤੇ ਸਮੇਂ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਸਾਹਮਣੇ ਖੜੇ ਹੋ ਕੇ ਆਪਣੀ ਦਸਤਾਰਬੰਦੀ ਕਰਵਾਉਂਦਾ, ਫੇਰ ਪਤਾ ਲੱਗਣਾ ਸੀ ਕਿ ਵਾਕਿਏ ਇਹ ਜਰਨੈਲ ਹੈ। ਪਰ ਜਿਹੜਾ ਮੈਦਾਨ ਛੱਡ ਕੇ ਭੱਜਦੇ ਹਨ ਉਹ ਜਰਨੈਲ ਨਹੀਂ ਕਾਇਰ ਹੁੰਦਾ ਹੈ, ਕਾਇਰ ਬੰਦੇ ਕਦੇ ਕੌਮ ਦੀ ਅਗਵਾਈ ਨਹੀਂ ਕਰ ਸਕਦੇ। 

ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ SPGC ਦੇ ਅੰਤ੍ਰਿਗ ਕਮੇਟੀ ਮੈਂਬਰਾਂ ਦੀ ਸੁੱਚੇ ਲੰਗਾਹ ਵਰਗਿਆਂ ਨਾਲ ਤਾਂ ਯਾਰੀਆਂ ਹਨ।  ਜਿਨ੍ਹਾਂ ਨੇ ਜਰਨੈਲ ਥਾਪਿਆ ਹੈ ਉਨ੍ਹਾਂ ਪਿੱਛੇ ਸੁੱਚਾ ਸਿੰਘ ਲੰਗਾਹ ਖੜਾ ਹੋਵੇ ਅਤੇ ਉਸ ਥਾਪਣ ਵਾਲੇ ਹਨ ਉਨ੍ਹਾਂ ’ਤੇ ਸੁੱਚਾ ਸਿੰਘ ਲੰਗਾਹ ਦਾ ਹੱਥ ਹੋਵੇ। ਅੱਜ ਦੇ ਸਮੇਂ ’ਚ ਕੋਈ ਇੱਜ਼ਤਦਾਰ ਸੁੱਚਾ ਸਿੰਘ ਲੰਗਾਹ ਨਾਲ ਕੁਰਸੀ ਸਾਂਝੀ ਨਹੀਂ ਕਰਦਾ। ਪਰ ਇੰਨ੍ਹਾਂ 11 ਮੈਂਬਰ ਇਸ ਬੰਦੇ ਨਾਲ ਬੈਠੇ ਕੇ ਕੀ ਕਹਿਣਾ ਚਾਹੁੰਦੇ ਹਨ। ਜਿਹੜਾ ਸੁੱਚਾ ਲੰਗਾਹ ਨਾਲ ਬੈਠ ਗਿਆ ਉਨ੍ਹਾਂ ਦੇ ਕਿਰਦਾਰ ਦੀ ਵਿਆਖਿਆ ਕਰਨ ਦੀ ਕੋਈ ਲੋੜ ਨਹੀਂ, ਤੁਸੀਂ ਸਾਰੇ ਸਿਆਣੇ ਹੋ ਤੁਸੀ ਆਪ ਹੀ ਹਿਸਾਬ ਲਗਾ ਸਕਦੇ ਹੋ। 

(For more news apart from  SGPC member Gurpreet Singh Randhawa objects new Jathedar's turban wearing News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement