Bhatinda News : ਬਠਿੰਡਾ ’ਚ ਮੌੜ ਮੰਡੀ ’ਚ ਲਾਪਤਾ ਲੜਕੀ ਦੀ ਮਿਲੀ ਲਾਸ਼, ਪੁਲਿਸ ਨੇ 5 ਵਿਅਕਤੀ ਕੀਤੇ ਕਾਬੂ

By : BALJINDERK

Published : Mar 12, 2025, 1:33 pm IST
Updated : Mar 12, 2025, 2:07 pm IST
SHARE ARTICLE
ਬਠਿੰਡਾ ’ਚ ਮੌੜ ਮੰਡੀ ਵਿਚ ਲਾਪਤਾ ਹੋਈ ਲੜਕੀ ਦੀ ਤਸਵੀਰ
ਬਠਿੰਡਾ ’ਚ ਮੌੜ ਮੰਡੀ ਵਿਚ ਲਾਪਤਾ ਹੋਈ ਲੜਕੀ ਦੀ ਤਸਵੀਰ

Bhatinda News :  ਡਿਊਟੀ ’ਚ ਅਣਗਹਿਲੀ ਕਰਨ ਵਾਲੇ SHO ਮੌੜ ਮੰਡੀ ਇੰਸਪੈਕਟਰ ਮਨਜੀਤ ਸਿੰਘ ਨੂੰ ਮੁਅਤਲ ਕੀਤਾ

Bhatinda News in Punjabi : ਜਿਲ੍ਹਾ ਬਠਿੰਡਾ ਤਹਿਸੀਲ ਮੌੜ ਮੰਡੀ ’ਚ ਲਾਪਤਾ ਹੋਈ ਲੜਕੀ ਦੇ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਪੁਲਿਸ ਨੇ ਲਾਪਤਾ ਲੜਕੀ ਦੀ ਲਾਸ਼ ਪਿੰਡ ਯਾਤਰੀ ਕੋਲੋਂ ਬਰਾਮਦ  ਕਰ ਲਈ ਹੈ। ਇਸ ਮਾਮਲੇ ਵਿਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪੁਲਿਸ ਲਗਾਤਾਰ ਪੁੱਛ ਗਿੱਛ ਕਰ ਰਹੀ ਹੈ ਤਾਂ ਕਿ ਇਸ ਮਾਮਲੇ ਨਾਲ ਜੁੜੇ ਖ਼ੁਲਾਸੇ ਕੀਤੇ ਜਾ ਸਕਣ । ਇਸ ਦੇ ਨਾਲ ਹੀ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਡਿਊਟੀ ਵਿੱਚ ਅਣਗਹਿਲੀ ਕਰਨ ਵਾਲੇ ਐਸ ਐਚ ਓ ਮੌੜ ਮੰਡੀ ਇੰਸਪੈਕਟਰ ਮਨਜੀਤ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਬਠਿੰਡਾ ਮੌੜ ਮੰਡੀ ਵਿਚ ਲਾਪਤਾ ਹੋਈ ਲੜਕੀ ਦਾ ਮਾਮਲਾ ਵਿਚ ਪਰਿਵਾਰ ਤੇ ਮੌੜ ਵਾਸੀਆਂ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਸੀ। ਲੜਕੀ ਦੇ ਪਰਿਵਾਰ ਵਾਲਿਆਂ ਨੇ ਥਾਣੇ ਅੱਗੇ ਧਰਨਾ ਲਗਾ ਕੇ ਲਾਪਤਾ ਲੜਕੀ ਨੂੰ ਲੱਭਣ ਲਈ ਗੁਹਾਰ ਲਗਾਈ ਸੀ। ਧਰਨੇ ਦੌਰਾਨ ਪਿਤਾ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਲੜਕੀ ਚੰਡੀਗੜ੍ਹ ਪੜ੍ਹਦੀ ਹੈ ਅਤੇ ਚੰਡੀਗੜ੍ਹ ਤੋਂ ਵਾਪਸ ਆਉਂਦਿਆਂ ਲਾਪਤਾ ਹੋ ਗਈ ਹੈ, ਜਿਸ ਦੀ ਕੋਈ ਉਘ ਸੁੱਗ ਨਹੀਂ ਮਿਲੀ। ਇਸ ਲਈ ਪਰਿਵਾਰ ਚਿੰਤਾ’ਚ ਵਿਚ ਹੈ। ਸਾਡੀ ਪੁਲਿਸ ਪ੍ਰਾਸ਼ਸਨ ਨੂੰ ਅਪੀਲ ਕੀਤੀ ਹੈ ਕਿ ਉਹ ਛੇਤੀ ਤੋਂ ਛੇਤੀ ਲਾਪਤਾ ਲੜਕੀ ਨੂੰ ਲੱਭ ਕੇ ਸਾਡੇ ਹਵਾਲੇ ਕਰੇ।  ਲੜਕੀ ਦੇ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੈ। ਲੜਕੀ ਦੇ ਪਰਿਵਾਰ ਤੇ ਮੌੜ ਵਾਸੀਆਂ ਵਲੋਂ ਥਾਣੇ ਤੋਂ ਧਰਨਾ ਚੁੱਕ ਕੇ ਬਠਿੰਡਾ ਚੰਡੀਗੜ੍ਹ ਹਾਈਵੇ ਜਾਮ ਕਰਨ ਲਈ ਮੰਡੀ ਵਾਸੀ ਰਵਾਨਾ ਹੋ ਗਏ ਸਨ। ਇਸ ਤੋਂ ਬਾਅਦ ਸਥਾਨਕ ਪੁਲਿਸ ਹਰਕਤ ਵਿਚ ਆਈ ਅਤੇ ਉਸ ਨੇ ਲੜਕੀ ਦੀ ਲਾਸ਼ ਬਰਾਮਦ ਕਰ ਲਈ ਹੈ।  ਅਗਲੇਰੀ ਜਾਂਚ ਲਈ ਪੁਲਿਸ ਜਾਂਚ ਕਰ ਰਹੀ ਹੈ। 

(For more news apart from The case of the missing girl in Maur Mandi, people staged a protest by staging a sit-in  News in Punjabi, stay tuned to Rozana Spokesman)

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement