
ਉਨ੍ਹਾਂ ਕਿਹਾ ਕਿ ਇਹ ਪਰਵਾਰ ਪਹਿਲਾਂ ਹੀ ਦਹਾਕਿਆਂ ਬੱਧੀ ਚੱਲੇ ਇਸ ਮੁਕੱਦਮੇ ਕਰ ਕੇ ਖ਼ਰਚੇ ਦੇ ਬੋਝ ਥੱਲੇ ਦਬ ਚੁਕਾ ਹੈ।
ਅਕਾਲੀ ਦਲ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁਧ ਕਤਲ ਕੇਸ ਵਿਚ ਸੂਬੇ ਦਾ ਪੱਖ ਪੇਸ਼ ਕਰਨ ਵਾਸਤੇ ਜੂਨੀਅਰ ਵਕੀਲ ਭੇਜ ਕੇ ਸਾਬਕਾ ਕ੍ਰਿਕਟਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰੈੱਸ ਬਿਆਨ ਰਾਹੀਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਦੇ ਹਿਤਾਂ ਦੀ ਰਾਖੀ ਕਰਨ ਦੇ ਮੁੱਦੇ 'ਤੇ ਕਾਂਗਰਸ ਦੀ ਨੀਅਤ ਉਸ ਸਮੇਂ ਸਪੱਸ਼ਟ ਹੋ ਗਈ ਸੀ ਜਦ ਨਵਜੋਤ ਸਿੰਘ ਵਲੋਂ ਮਾਰੇ ਗਏ ਬਜ਼ੁਰਗ ਦੇ ਵਾਰਸਾਂ ਨੂੰ ਇਨਸਾਫ਼ ਦਿਵਾਉਣ ਲਈ ਸਰਕਾਰ ਵਲੋਂ ਕਮਜ਼ੋਰ ਵਕੀਲ ਉਪਲਭਧ ਕਰਵਾਇਆ ਗਿਆ ਸੀ। ਮਜੀਠੀਆ ਨੇ ਕਿਹਾ ਕਿ ਇਹ ਕਾਂਗਰਸ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਵਾਬ ਦੇਵੇ ਕਿ ਉਸ ਨੇ ਸਿੱਧੂ ਦੇ ਘਸੁੰਨਾਂ ਦਾ ਸ਼ਿਕਾਰ ਹੋਏ ਗੁਰਨਾਮ ਸਿੰਘ ਦੇ ਪਰਵਾਰ ਨਾਲ ਏਨਾ ਮਾੜਾ ਸਲੂਕ ਕਿਉਂ ਕੀਤਾਝ?
Navjot singh sidhu
ਉਨ੍ਹਾਂ ਕਿਹਾ ਕਿ ਇਹ ਪਰਵਾਰ ਪਹਿਲਾਂ ਹੀ ਦਹਾਕਿਆਂ ਬੱਧੀ ਚੱਲੇ ਇਸ ਮੁਕੱਦਮੇ ਕਰ ਕੇ ਖ਼ਰਚੇ ਦੇ ਬੋਝ ਥੱਲੇ ਦਬ ਚੁਕਾ ਹੈ। ਹੁਣ ਜਦ ਇਹ ਪਰਵਾਰ ਸਿੱਧੂ ਵਲੋਂ ਟੈਲੀਵੀਜ਼ਨ 'ਤੇ ਕੀਤੇ ਇਕਬਾਲ ਦੇ ਰੂਪ ਵਿਚ ਠੋਸ ਸਬੂਤ ਲੈ ਕੇ ਆਇਆ ਹੈ ਜਿਸ ਵਿਚ ਸਿੱਧੂ ਸਵੀਕਾਰ ਕਰਦਾ ਹੈ ਕਿ ਉਹ ਅਪਰਾਧ ਵਾਲੀ ਥਾਂ 'ਤੇ ਮੌਜੂਦ ਸੀ ਅਤੇ ਉਸ ਦੀ ਗੁਰਨਾਮ ਨਾਲ ਲੜਾਈ ਹੋ ਗਈ ਸੀ ਅਤੇ ਉਸ ਵਲੋਂ ਮਾਰੇ ਘਸੁੰਨਾਂ ਕਰ ਕੇ ਪੀੜਤ ਦੀ ਮੌਤ ਹੋ ਗਈ ਸੀ ਤਾਂ ਪੰਜਾਬ ਸਰਕਾਰ ਨੇ ਸਿੱਧੂ ਨੂੰ ਬਚਾਉਣ ਲਈ ਪੂਰਾ ਜ਼ੋਰ ਲਾ ਦਿਤਾ ਹੈ।