
ਲਾਕਡਾਊਨ ਦੌਰਾਨ ਡਿਊਟੀ ਦੇ ਰਹੀ ਪੁਲਿਸ ਲਈ ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਪੀ. ਸੰਦੀਪ ਗਰਗ ਵਲੋਂ ਫੇਸ ਕਿੱਟਾਂ ਤਿਆਰ ਕਰਵਾਈਆਂ, ਜਿਨ੍ਹਾਂ ਨੂੰ ਧੂਰੀ
ਧੂਰੀ (ਇੰਦਰਜੀਤ ਧੂਰੀ) : ਲਾਕਡਾਊਨ ਦੌਰਾਨ ਡਿਊਟੀ ਦੇ ਰਹੀ ਪੁਲਿਸ ਲਈ ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਪੀ. ਸੰਦੀਪ ਗਰਗ ਵਲੋਂ ਫੇਸ ਕਿੱਟਾਂ ਤਿਆਰ ਕਰਵਾਈਆਂ, ਜਿਨ੍ਹਾਂ ਨੂੰ ਧੂਰੀ ਦੇ ਡੀ.ਐਸ.ਪੀ. ਰਛਪਾਲ ਸਿੰਘ ਢੀਂਡਸਾ ਨੇ ਧੂਰੀ ਦੇ ਆਲੇ ਦੁਆਲੇ ਡਿਊਟੀ ਦੇ ਰਹੇ 200 ਜਵਾਨਾਂ ਨੂੰ ਫੇਸ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਡੀ.ਐਸ.ਪੀ. ਢੀਂਡਸਾ ਨੇ ਦਸਿਆ ਕਿ ਇਸ ਮਹਾਮਾਰੀ ਕੋਰੋਨਾ ਤੋਂ ਬਚਣ ਲਈ ਸੰਗਰੂਰ ਦੇ ਐਸ.ਐਸ.ਪੀ.ਨੇ ਪੁਲਿਸ ਕਰਮਚਾਰੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਹ ਫੇਸ ਕੀਟਾਂ ਤਿਆਰ ਕਰਵਾਈਆਂ ਗਈਆਂ ਜਿੰੰਨ੍ਹਾਂ ਤੇ ਸਿਰਫ ਬਜਾਰ ਨਾਲੋਂ 7 ਰੁਪਏ ਤਕ ਦਾ ਖਰਚਾ ਆਉਂਦਾ ਹੈ। ਇਨ੍ਹਾਂ ਕਿੱਟਾਂ ਨਾਲ ਕੋਰੋਨਾ ਵਾਇਰਸ ਤੋਂ ਅਤੇ ਮੱਛਰਾਂ ਤੋਂ ਕਾਫ਼ੀ ਬਚਾਅ ਬਣਿਆ ਰਹਿੰਦਾ ਹੈ।