
ਹਲਕਾ ਮਹਿਲ ਕਲ੍ਹਾਂ ਤੋਂ ਕਾਂਗਰਸ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਕਦ ਕੌਰ ਘਨੌਰੀ ਵਲੋਂ ਹਲਕੇ ਵਿਚ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲੋੜਵੰਦ
ਸ਼ਹਿਣਾ (ਸੁਖਵਿੰਦਰ ਧਾਲੀਵਾਲ) : ਹਲਕਾ ਮਹਿਲ ਕਲ੍ਹਾਂ ਤੋਂ ਕਾਂਗਰਸ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਕਦ ਕੌਰ ਘਨੌਰੀ ਵਲੋਂ ਹਲਕੇ ਵਿਚ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲੋੜਵੰਦ ਪਰਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਹੈ। ਜਿਸ ਤਹਿਤ ਪਿੰਡ ਬੀਹਲਾ ਖੁਰਦ, ਸੱਦੋਵਾਲ, ਦੀਵਾਨਾ ਅਤੇ ਗਹਿਲ ਵਿਖੇ ਲੋੜਵੰਦ ਪਰਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਇਸ ਮੌਕੇ ਸਰਪੰਚ ਲੱਖਾ ਬੀਹਲਾ ਖੁਰਦ, ਸਰਪੰਚ ਰਣਧੀਰ ਸਿੰਘ ਦੀਵਾਨਾ, ਸਰਪੰਚ ਸਾਉਣ ਸਿੰਘ ਗਹਿਲ, ਬਲਾਕ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ, ਮਨਦੀਪ ਕੌਰ, ਰਾਜਵੀਰ ਸਿੰਘ ਧੂਰੀ ਆਦਿ ਹਾਜ਼ਰ ਸਨ।