
ਕਰਫ਼ਿਊ ਡਿਊਟੀ ਕਰਨ ਵਾਲੇ ਪੁਲਿਸ ਦੇ ਕਰੀਬ 580 ਮੁਲਾਜਮਾਂ ਨੂੰ ਦਿਨ ਵਿਚ 2 ਵਾਰ ਭੋਜਨ, ਸੇਬ ਅਤੇ ਸੰਤਰੇ ਮੁਹੱਈਆ ਕਰਵਾ ਰਹੀ ਹੈ ਤਾਂ ਕਿ ਆਮ ਲੋਕਾਂ ਦੇ ਨਾਲ
ਮੋਗਾ (ਅਮਜਦ ਖ਼ਾਨ) : ਕਰਫ਼ਿਊ ਡਿਊਟੀ ਕਰਨ ਵਾਲੇ ਪੁਲਿਸ ਦੇ ਕਰੀਬ 580 ਮੁਲਾਜਮਾਂ ਨੂੰ ਦਿਨ ਵਿਚ 2 ਵਾਰ ਭੋਜਨ, ਸੇਬ ਅਤੇ ਸੰਤਰੇ ਮੁਹੱਈਆ ਕਰਵਾ ਰਹੀ ਹੈ ਤਾਂ ਕਿ ਆਮ ਲੋਕਾਂ ਦੇ ਨਾਲ ਨਾਲ ਪਬਲਿਕ ਦੀ ਸੁਰੱਖਿਆ ਅਤੇ ਕਰਫਿਊ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਡਿਊਟੀ ਤੇ ਤਾਇਨਾਤ ਕੀਤੇ ਗਏ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਕਰਨ ਅਤੇ ਲੋਕਾਂ ਦੀ ਰੱਖਿਆ ਕਰਨ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ।
File photo
ਮੋਗਾ ਵਾਸੀਆਂ ਨੂੰ ਕਰੋਨਾ ਦੇ ਪ੍ਰਭਾਵ ਤੋ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਲਗਾਏ ਗਏ ਕਰਫਿਊ ਨੂੰ ਬਰਕਰਾਰ ਰੱਖਣ ਲਈ ਤਾਇਨਾਤ ਕੀਤੀ ਪੁਲਿਸ ਫੋਰਸ ਦੇ ਵੀ ਕਰੋਨਾ ਟੈਸਟ ਕੀਤੇ ਗਏ ਜਿੰਨ੍ਹਾਂ ਵਿੱਚ ਸਾਰੇ ਪੁਲਿਸ ਮੁਲਾਜ਼ਮ ਦਰੁਸਤ ਪਾਏ ਗਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਕਪਤਨਾ ਪੁਲਿਸ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਨ੍ਹਾਂ ਮੁਲਾਜਮਾ ਤੱਕ ਪਹੁੰਚਣ ਵਾਲਾ ਸਾਰਾ ਭੋਜਨ ਪੁਲਿਸ ਲਾਈਨ ਮੋਗਾ ਵਿਖੇ ਸਾਰੇ ਜਰੂਰੀ ਨਿਰਦੇਸ਼ਾ ਅਤੇ ਸਾਵਧਾਨੀਆ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਜਾਦਾ ਹੈ
ਅਤੇ ਪੂਰੇ ਸਾਫ-ਸੁਥਰੇ ਤਰੀਕੇ ਨਾਲ ਸਾਰਿਆ ਤੱਕ ਇਹ ਭੋਜਨ ਵੀ ਪਹੁੰਚਾਇਆ ਜਾਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੇ ਨਾਲ ਨਾਲ ਮੋਗਾ ਪੁਲਿਸ ਹੁਣ ਬਟਾਲਾ ਪੁਲਿਸ ਨੂੰ ਵੀ 1200 ਭੋਜਨ ਦੇ ਪੈਕਿਟ ਮੁਹੱਈਆ ਕਰਵਾਉਣ ਲਈ ਭੋਜਨ ਤਿਆਰ ਕਰ ਰਹੀ ਹੈ ਜੋ ਕਿ ਸਮਾਜਿਕ ਦੂਰੀ ਅਤੇ ਪੂਰੀ ਸਾਫ ਸਫਾਈ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾ ਰਿਹਾ ਹੈ।