
ਸਥਾਨਕ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਅੱਜ ਦੋ ਨੌਜਵਾਨਾਂ ਗੁਰਜਿੰਦਰ ਸਿੰਘ ਬਰਾੜ ਤੇ ਅੰਮ੍ਰਿਤਪਾਲ ਸਿੰਘ ਗਿੱਲ ਸਹਿਤ ਅਕਾਲੀ ਯੋਧਾ ਗਰੁਪ ਦੇ ਐਡਮਿਨ
ਬਠਿੰਡਾ (ਸੁਖਜਿੰਦਰ ਮਾਨ): ਸਥਾਨਕ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਅੱਜ ਦੋ ਨੌਜਵਾਨਾਂ ਗੁਰਜਿੰਦਰ ਸਿੰਘ ਬਰਾੜ ਤੇ ਅੰਮ੍ਰਿਤਪਾਲ ਸਿੰਘ ਗਿੱਲ ਸਹਿਤ ਅਕਾਲੀ ਯੋਧਾ ਗਰੁਪ ਦੇ ਐਡਮਿਨ ਵਿਰੁਧ ਸੋਸ਼ਲ ਮੀਡੀਆ 'ਤੇ ਵਿਤ ਮੰਤਰੀ ਵਿਰੁਧ ਗੁਮਰਾਹਕਰਨ ਪ੍ਰਚਾਰ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ ਕੀਤਾ ਹੈ। ਇਨ੍ਹਾਂ ਨੌਜਵਾਨਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਗੁੰਮਸ਼ੁਦਗੀ ਦੀ ਤਲਾਸ਼ ਵਾਲੀ ਪੋਸਟ ਸੋਸ਼ਲ ਮੀਡੀਆ 'ਤੇ ਪਾਈ ਸੀ। ਇਹ ਵੀ ਦਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਨੌਜਵਾਨਾਂ ਵਿਰੁਧ ਪਰਚਾ ਦਰਜ ਕੀਤਾ ਗਿਆ ਹੈ,
File photo
ਉਹ ਯੂਥ ਅਕਾਲੀ ਦਲ ਬਾਦਲ ਨਾਲ ਸਬੰਧਤ ਮੰਨੇ ਜਾ ਰਹੇ ਹਨ। ਇਨ੍ਹਾਂ ਨੌਜਵਾਨਾਂ ਨੇ ਸੋਸ਼ਲ ਮੀਡੀਆ 'ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪਾਈ ਤਸਵੀਰ ਦੇ ਨਾਲ ਗੁੰਮਸ਼ੁਦਗੀ ਵਾਲੀ ਇਬਾਰਤ ਵੀ ਲਿਖੀ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਕਿਸੇ ਦੀ ਸ਼ਾਨ ਵਿਰੁਧ ਗੁਮਰਾਹਕਰਨ ਪ੍ਰਚਾਰ ਕਰਨਾ ਕਾਨੂੰਨੀ ਤੌਰ 'ਤੇ ਗ਼ਲਤ ਹੈ।