
ਕੋਤਵਾਲੀ ਨਾਭਾ ਦੇ ਮੁੱਖ ਕਾਂਸਟੇਬਲ ਕੁਲਬੀਰ ਸਿੰਘ ਨੇ ਸੁਖਵਿੰਦਰ ਸਿੰਘ (ਬਬਲੀ) ਵਾਸੀ ਗੋਬਿੰਦ ਨਗਰ ਨੇੜੇ 40 ਨੰਬਰ ਫਾਟਕ ਨੂੰ 32 ਪੇਟੀਆਂ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ
ਨਾਭਾ (ਬਲਵੰਤ ਹਿਆਣਾ): ਕੋਤਵਾਲੀ ਨਾਭਾ ਦੇ ਮੁੱਖ ਕਾਂਸਟੇਬਲ ਕੁਲਬੀਰ ਸਿੰਘ ਨੇ ਸੁਖਵਿੰਦਰ ਸਿੰਘ (ਬਬਲੀ) ਵਾਸੀ ਗੋਬਿੰਦ ਨਗਰ ਨੇੜੇ 40 ਨੰਬਰ ਫਾਟਕ ਨੂੰ 32 ਪੇਟੀਆਂ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ। ਪੁਲਿਸ ਅਨੁਸਾਰ ਉਕਤ ਵਿਅਕਤੀ ਸ਼ਰਾਬ ਵੇਚਣ ਦਾ ਆਦੀ ਸੀ ਅਤੇ ਉਸ ਨੇ ਮੋਤੀ ਬਾਗ ਗਲੀ ਨੰਬਰ 2 ਵਿਚ ਅਪਣੇ ਕਿਰਾਏ ਦੇ ਮਕਾਨ 'ਚ ਭਾਰੀ ਮਾਤਰਾ ਵਿਚ ਸ਼ਰਾਬ ਰੱਖ ਕੇ ਅਪਣੀ ਸਕੂਟਰੀ ਮਾਰਕਾ ਜੂਪੀਟਰ ਜਾਮਨੀ ਬਿਨਾਂ ਨੰਬਰੀ ਤੇ ਕਰਫ਼ਿਊ ਦੀ ਉਲੰਘਣਾ ਕਰਦਿਆਂ ਸ਼ਰਾਬ ਸਪਲਾਈ ਕਰਦਾ ਸੀ
File photo
ਅਤੇ ਪੁਲਿਸ ਨੇ ਉਸ ਨੂੰ ਦਬੋਚ ਲਿਆ। ਉਸ ਵਿਰੁਧ ਕਰਫ਼ਿਊ ਦੀ ਉਲੰਘਣਾ ਕਰਨ ਅਤੇ ਸ਼ਰਾਬ ਕਾਨੂੰਨ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਰੰਭ ਕਰ ਦਿਤੀ ਹੈ। ਥਾਣਾ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਪੁਲਿਸ ਕਿਸੇ ਵੀ ਹਾਲਤ ਵਿਚ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।