ਸੱਸ ਦੇ ਬਿਆਨਾਂ 'ਤੇ ਨੂੰਹ, ਕੁੜਮ ਤੇ ਨਾਮੀ ਗੈਂਗਸਟਰ ਸਮੇਤ ਅੱਠ ਵਿਰੁਧ ਕੇਸ ਦਰਜ
Published : Apr 12, 2020, 7:54 am IST
Updated : Apr 12, 2020, 7:54 am IST
SHARE ARTICLE
File photo
File photo

ਗੜ੍ਹਦੀਵਾਲਾ ਪੁਲਿਸ ਨੇ ਸੱਸ ਦੇ ਬਿਆਨਾਂ 'ਤੇ ਨੂੰਹ, ਉਸ ਦੇ ਭਰਾ ਤੇ ਪਿਤਾ ਸਮੇਤ ਇਕ ਨਾਮੀ ਗੈਂਗਸਟਰ ਸਮੇਤ ਅੱਠ ਵਿਰੁਧ ਖਿਲਾਫ਼ ਘਰ ਅੰਦਰ ਦਾਖ਼ਲ ਹੋ ਕੇ

ਗੜ੍ਹਦੀਵਾਲਾ (ਹਰਪਾਲ ਸਿੰਘ): ਗੜ੍ਹਦੀਵਾਲਾ ਪੁਲਿਸ ਨੇ ਸੱਸ ਦੇ ਬਿਆਨਾਂ 'ਤੇ ਨੂੰਹ, ਉਸ ਦੇ ਭਰਾ ਤੇ ਪਿਤਾ ਸਮੇਤ ਇਕ ਨਾਮੀ ਗੈਂਗਸਟਰ ਸਮੇਤ ਅੱਠ ਵਿਰੁਧ ਖਿਲਾਫ਼ ਘਰ ਅੰਦਰ ਦਾਖ਼ਲ ਹੋ ਕੇ ਕੁੱਟਮਾਰ ਕਰਨ ਤੇ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਗੜ੍ਹਦੀਵਾਲਾ ਨੇੜਲੇ ਪਿੰਡ ਭਾਨਾ ਦੀ ਵਸਨੀਕ 70 ਸਾਲਾ ਬਜ਼ੁਰਗ ਔਰਤ ਮਨਜੀਤ ਕੌਰ ਨੇ ਪੁਲਿਸ ਨੂੰ ਦਸਿਆ ਕਿ ਬੀਤੀ 7 ਅਪ੍ਰੈਲ ਨੂੰ ਉਸ ਦੀ ਧੀ ਤੇ ਜਵਾਈ ਘਰੇ ਆਏ ਹੋਏ ਸਨ। ਉਸ ਦੀ ਨੂੰਹ ਪ੍ਰਨੀਤ ਕੌਰ ਨੇ ਮਾਮੂਲੀ ਤਕਰਾਰ ਤੋਂ ਧਮਕੀ ਦਿਤੀ ਕਿ ਉਸ ਦੇ ਫ਼ਤਿਹਗੜ੍ਹ ਚੂੜੀਆਂ ਦੇ ਨਾਮੀ ਗੈਂਗਸਟਰ ਸਤਨਾਮ ਸਿੰਘ ਸੱਤੂ ਨਾਲ ਸਬੰਧ ਹਨ

ਅਤੇ ਉਹ ਸਾਰੇ ਪਰਵਾਰ ਨੂੰ ਸੱਤੂ ਰਾਹੀਂ ਮਰਵਾ ਦੇਵੇਗੀ ਅਤੇ ਜੇਲ੍ਹ ਵਿਚ ਅਪਣੇ ਪਤੀ ਨੂੰ ਵੀ ਖਤਮ ਕਰਵਾ ਦੇਵੇਗੀ। ਉਸੇ ਰਾਤ ਕਰੀਬ 9.40 ਵਜੇ ਉਨ੍ਹਾਂ ਦੇ ਘਰ ਦਾ ਗੇਟ ਜ਼ੋਰ ਨਾਲ ਖੋਲ੍ਹ ਕੇ ਉਸ ਦੀ ਨੂੰਹ, ਉਨ੍ਹਾਂ ਦੇ ਕੁੜਮ ਸਵਰਨ ਸਿੰਘ, ਉਸ ਦਾ ਲੜਕਾ ਯੋਗਰਾਜ ਸਿੰਘ, ਬਦਨਾਮ ਗੈਂਗਸਟਰ ਸਤਨਾਮ ਸਿੰਘ ਸੱਤੂ ਨੇ ਪਿਸਤੌਲ ਨਾਲ ਡਰਾ ਕੇ ਕੁੱਟਮਾਰ ਕੀਤੀ ਅਤੇ ਉਸ ਦੇ ਕਪੜੇ ਪਾੜ ਦਿਤੇ। ਜਦੋਂ ਉਸ ਦੀ ਧੀ ਤੇ ਜਵਾਈ ਛੁਡਾਉਣ ਆਏ ਤਾਂ ਉਕਤਾਂ ਨੇ ਉਸ ਦੀ ਲੜਕੀ ਤੇ ਜਵਾਈ ਦੀ ਵੀ ਕੁੱਟਮਾਰ ਕੀਤੀ ਅਤੇ ਲੜਕੀ ਦੇ ਕਪੜੇ ਵੀ ਪਾੜ ਦਿਤੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement