
ਸਵਰਨਕਾਰ ਭਾਈਚਾਰੇ ਵਲੋਂ ਕੋਰੋਨਾ ਵਾਇਰਸ ਕਾਰਣ ਚਲਦੇ ਕਰਫਿਊ ਦੌਰਾਨ ਜਰੂਰਤ-ਮੰਦ ਪਰਿਵਾਰਾਂ ਦੇ ਨਾਲ ਖੜਦਿਆਂ ਸ਼ਹਿਰ ਅਤੇ ਪਿੰਡਾਂ ਵਿਚ ਲੰਗਰ ਤੇ ਰਾਸ਼ਨ ਵੰਡਿਆ
ਸ੍ਰੀ ਮੁਕਤਸਰ ਸਾਹਿਬ(ਰਣਜੀਤ ਸਿੰਘ) : ਸਵਰਨਕਾਰ ਭਾਈਚਾਰੇ ਵਲੋਂ ਕੋਰੋਨਾ ਵਾਇਰਸ ਕਾਰਣ ਚਲਦੇ ਕਰਫਿਊ ਦੌਰਾਨ ਜਰੂਰਤ-ਮੰਦ ਪਰਿਵਾਰਾਂ ਦੇ ਨਾਲ ਖੜਦਿਆਂ ਸ਼ਹਿਰ ਅਤੇ ਪਿੰਡਾਂ ਵਿਚ ਲੰਗਰ ਤੇ ਰਾਸ਼ਨ ਵੰਡਿਆ। ਇਥੇ ਸਵਰਨਕਾਰ ਭਾਈਚਾਰੇ ਦੀਆਂ ਨਾਮਵਰ ਸਖਸ਼ੀਅਤਾਂ ਸਵਰਨਕਾਰ ਸੰਘ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਦੇਵ ਸਿੰਘ ਕਾਉਣੀ ਤੋਂ ਇਲਾਵਾ ਮਨੋਹਰ ਸਿੰਘ ਸਦਿਓੜਾ, ਰਣਜੀਤ ਸਿੰਘ ਜੌੜਾ, ਸੁਰਿੰਦਰ ਸਿੰਘ ਕੜਵਲ, ਗੁਰਦੀਪ ਸਿੰਘ ਭਾਗਸਰ ਆਦਿ ਨੇ ਪ੍ਰਸਾਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਲੋੜਵੰਦ ਪਰਵਾਰਾਂ ਦੇ ਘਰ ਲੰਗਰ ਤੇ ਰਾਸ਼ਨ ਪੁੱਜਦਾ ਕੀਤਾ।
File photo
ਇਸ ਮੌਕੇ ਬਲਦੇਵ ਸਿੰਘ ਕਾਉਣੀ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਸ. ਰਾਜਬਚਨ ਸਿੰਘ ਸੰਧੂ ਦੀਆਂ ਹਦਾਇਤਾਂ ਅਤੇ ਰੁਪਿੰਦਰ ਸਿੰਘ ਥਾਣੇਦਾਰ, ਬਚਿੱਤਰ ਸਿੰਘ ਥਾਣੇਦਾਰ ਅਤੇ ਸੁਖਮੰਦਰ ਸਿੰਘ ਹੌਲਦਾਰ ਤੇ ਅਧਾਰਤ ਪੁਲਿਸ ਟੀਮ ਦੀ ਮੌਜੂਦਗੀ ਵਿੱਚ ਉਨ੍ਹਾਂ ਵੱਲੋਂ ਰਾਸ਼ਨ ਵੰਡਣ ਦੀ ਮੁਹਿੰਮ ਚਲਾਈ ਗਈ। ਇਸ ਸਮੇਂ ਉਨ੍ਹਾਂ ਕਿਹਾ ਕਿ ਮਨੁੱਖਤਾ ਨੂੰ ਸਮਰਪਿਤ ਸਾਡਾ ਇਹ ਕਾਰਜ ਫਿਲਹਾਲ ਲਗਾਤਾਰ ਪੰਜ ਦਿਨ ਚਲਾਇਆ ਗਿਆ।