
ਰੋਟਰੀ ਕਲੱਬ ਕੋਟਕਪੂਰਾ ਨੇ ਇਲਾਕੇ ਦੀਆਂ ਸੰਸਥਾਵਾਂ ਤੇ ਜਥੇਬੰਦੀਆਂ ਦੇ ਸਹਿਯੋਗ ਅਤੇ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰੇ ਸ਼ਹਿਰ ਨੂੰ ਸੈਨੇਟਾਈਜ਼ ਕਰਨ
ਕੋਟਕਪੂਰਾ (ਗੁਰਮੀਤ ਸਿੰਘ ਮੀਤਾ): ਰੋਟਰੀ ਕਲੱਬ ਕੋਟਕਪੂਰਾ ਨੇ ਇਲਾਕੇ ਦੀਆਂ ਸੰਸਥਾਵਾਂ ਤੇ ਜਥੇਬੰਦੀਆਂ ਦੇ ਸਹਿਯੋਗ ਅਤੇ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰੇ ਸ਼ਹਿਰ ਨੂੰ ਸੈਨੇਟਾਈਜ਼ ਕਰਨ ਉਪਰੰਤ ਹੁਣ ਕੇਂਦਰੀ ਮਾਡਰਨ ਜੇਲ ਫ਼ਰੀਦਕੋਟ ਨੂੰ ਸੈਨੇਟਾਈਜ਼ ਕਰਨ ਦਾ ਫੈਸਲਾ ਕੀਤਾ ਹੈ। ਰੋਟਰੀ ਕਲੱਬ ਦੇ ਪ੍ਰਧਾਨ ਸੰਜੀਵ ਰਾਏ ਮਿੰਟਾ ਸ਼ਰਮਾ, ਜਨਰਲ ਸਕੱਤਰ ਐਡਵੋਕੇਟ ਜੈਪਾਲ ਸ਼ਰਮਾ ਅਤੇ ਪ੍ਰੋਜੈਕਟ ਇੰਚਾਰਜ ਵਿਪਨ ਦਿਉੜਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ ਕਲੱਬ ਵਲੋਂ 5 ਹਜ਼ਾਰ ਮਾਸਕ ਵੰਡੇ ਗਏ, ਸੈਨੇਟਾਈਜ਼ਰ ਵਾਲੀਆਂ ਸ਼ੀਸ਼ੀਆਂ ਤੋਂ ਇਲਾਵਾ ਕੋਰੋਨਾ ਵਾਇਰਸ ਦੀ ਬੀਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ।
ਉਨ੍ਹਾਂ ਦਸਿਆ ਕਿ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਸਾਨੂੰ ਕੋਰੋਨਾ ਦੀ ਕਰੋਪੀ ਦਾ ਸਾਹਮਣਾ ਕਰਨ ਲਈ ਸਾਵਧਾਨ ਰਹਿਣਾ ਪਵੇਗਾ। ਉਨ੍ਹਾਂ ਆਖਿਆ ਕਿ ਜੇਲ ਸੁਪਰਡੈਂਟ ਦੀ ਬੇਨਤੀ 'ਤੇ ਰੋਟਰੀ ਕਲੱਬ ਨੇ ਜੇਲ੍ਹ ਦੇ ਸਾਰੇ ਹਿੱਸਿਆਂ 'ਚ ਸੈਨੇਟਾਈਜ਼ ਕਰਨ ਤੋਂ ਇਲਾਵਾ ਇਕ ਟਰੈਕਟਰ ਟਰਾਲੀ ਰਾਹੀਂ ਸੈਨੇਟਾਈਜ਼ਰ ਦਾ ਸਪਰੇਅ ਕਰਨ ਦਾ ਵੀ ਬਕਾਇਦਾ ਪ੍ਰਬੰਧ ਕੀਤਾ ਹੈ। ਇਸ ਮੌਕੇ ਅਮਰਜੀਤ ਸਿੰਘ ਸੁਖੀਜਾ, ਰਣਜੀਤ ਨੀਟੂ, ਸਤੀਸ਼ ਅਰੋੜਾ, ਰਿੰਕੂ ਖੋਸਲਾ, ਅਸ਼ੌਕ ਅਰੋੜਾ ਆਦਿ ਹਾਜ਼ਰ ਸਨ।