
ਕਣਕ ਦੀ ਖਰੀਦ ਸਬੰਧੀ ਜ਼ਿਲ੍ਹੇ ਵਿੱਚ 47 ਮੰਡੀਆਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 15 ਅਪ੍ਰੈਲ ਤੋਂ ਲੈ ਕੇ 15 ਜੂਨ ਤੱਕ ਕਣਕ ਦੀ ਖਰੀਦ ਕੀਤੀ ਜਾਵੇਗੀ।
ਰੂਪਨਗਰ (ਸਵਰਨ ਸਿੰਘ ਭੰਗੂ, ਕਮਲ ਭਾਰਜ) : ਕਣਕ ਦੀ ਖਰੀਦ ਸਬੰਧੀ ਜ਼ਿਲ੍ਹੇ ਵਿੱਚ 47 ਮੰਡੀਆਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 15 ਅਪ੍ਰੈਲ ਤੋਂ ਲੈ ਕੇ 15 ਜੂਨ ਤੱਕ ਕਣਕ ਦੀ ਖਰੀਦ ਕੀਤੀ ਜਾਵੇਗੀ। ਕਰੋਨਾ ਮਹਾਂਮਾਰੀ ਦੇ ਚਲਦਿਆ ਮੰਡੀਆਂ ਵਿੱਚ ਭੀੜ ਘਟਾਉਣ ਲਈ ਮਾਰਕਿਟ ਕਮੇਟੀ ਸਬੰਧਤ ਆੜਤੀਆਂ ਨੂੰ ਇੱਕ ਹੋਲੋਗ੍ਰਾਮ ਲੱਗਿਆ ਟੋਕਨ ਜਾਰੀ ਕਰੇਗੀ ਜਿਸ ਉੱਤੇ ਕਿਸਾਨ ਵੱਲੋਂ ਕਣਕ ਲਿਆਉਣ ਸਬੰਧੀ ਦਿਨÎ/ਤਾਰੀਖ ਅਤੇ ਖਰੀਦ ਮੰਡੀ ਨਿਸ਼ਚਿਤ ਕੀਤੀ ਗਈ ਹੋਵੇਗੀ।
ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਮੰਡੀ ਵਿਚ ਸਵੇਰੇ 8 ਤੋਂ 12 ਵਜੇ ਤੱਕ ਕਣਕ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਲੇਬਰ ਨੂੰ ਕੋਵਿਡ 19 ਵਾਇਰਸ ਤੋਂ ਬਚਾਉਣ ਲਈ ਮਾਸਕ ਅਤੇ ਸੈਨੀਟਾÂਜ਼ਰ ਦਾ ਪ੍ਰਬੰਧ ਕੀਤਾ ਜਾਵੇਗਾ। ਸਿਹਤ ਵਿਭਾਗ ਵਲੋਂ ਸਿਹਤ ਚੈਕਅੱਪ ਕੀਤਾ ਜਾਵੇਗੀ ਅਤੇ ਸ਼ੋਸ਼ਲ ਡਿਸਟੈਂਸ ਮੈਨਟੇਨ ਰੱਖਿਆ ਜਾਵੇਗਾ।