ਭਾਰਤ 'ਚ ਅਕਤੂਬਰ ਤਕ ਆਉਣਗੇ ਕੋਰੋਨਾ ਦੇ 5 ਹੋਰ ਟੀਕੇ 
Published : Apr 12, 2021, 1:06 am IST
Updated : Apr 12, 2021, 1:06 am IST
SHARE ARTICLE
Image
Image

ਭਾਰਤ 'ਚ ਅਕਤੂਬਰ ਤਕ ਆਉਣਗੇ ਕੋਰੋਨਾ ਦੇ 5 ਹੋਰ ਟੀਕੇ 


ਮਿਲ ਸਕਦੀ ਹੈ ਰੂਸੀ ਕੋਰੋਨਾ ਵੈਕਸੀਨ ਸਪੂਤਨਿਕ-5 ਨੂੰ  ਮਨਜ਼ੂਰੀ 

ਨਵੀਂ ਦਿੱਲੀ, 11 ਅਪ੍ਰੈਲ : ਭਾਰਤ 'ਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ  ਦੇਖਦਿਆਂ ਕੇਂਦਰ ਸਰਕਾਰ ਨੇ ਕਮਰ ਕਸ ਲਈ ਹੈ | ਇਸ ਤਹਿਤ ਵੈਕਸੀਨੇਸ਼ਨ ਦੀ ਰਫ਼ਤਾਰ ਤੇਜ਼ ਕਰਨ ਤੋਂ ਇਲਾਵਾ ਇਸ ਦੇ ਉਤਪਾਦਨ 'ਚ ਤੇਜੀ ਲਿਆਏ ਜਾਣ ਵਲੋਂ ਕਦਮ ਵਧਾ ਦਿਤੇ ਹਨ | 
ਸਮਾਚਾਰ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਦਸਿਆ ਹੈ ਕਿ ਭਾਰਤ 'ਚ ਇਸ ਸਾਲ ਦੇ ਅਕਤੂਬਰ ਤਕ ਕੋਰੋਨਾ ਦੇ ਪੰਜ ਨਵੇਂ ਟੀਕੇ ਵੀ ਉਪਲਭਧ ਹੋ ਜਾਣਗੇ | ਫ਼ਿਲਹਾਲ ਦੇਸ਼ 'ਚ ਲੋਕਾਂ ਨੂੰ  ਕੋਵੀਸ਼ੀਲਡ ਤੇ ਕੋਵੈਕਸੀਨ ਦਾ ਉਤਪਾਦਨ ਹੋ ਰਿਹਾ ਹੈ ਤੇ ਇਹੀ ਲੋਕਾਂ ਨੂੰ  ਦਿਤੀ ਜਾ ਰਹੀ ਹੈ | ਏਜੰਸੀ ਦਾ ਕਹਿਣਾ ਹੈ ਕਿ ਮੁਮਕਿਨ ਹੈ ਕਿ ਕੇਂਦਰ ਸਰਕਾਰ ਵੈਕਸੀਨ ਦੀ ਕਮੀ ਨੂੰ  ਪੂਰਾ ਕਰਨ ਲਈ ਆਉਣ ਵਾਲੇ 10 ਦਿਨਾਂ 'ਚ ਰੂਸ ਦੀ ਕੋਰੋਨਾ ਵੈਕਸੀਨ ਸਤੂਪਨਿਕ-5 
ਨੂੰ ਵੀ ਅਪਣੀ ਮਨਜ਼ੂਰੀ ਦੇ ਦੇਵੇ | ਜੇ ਅਜਿਹਾ ਹੋਇਆ ਤਾਂ ਜ਼ਿਆਦਾ ਗਿਣਤੀ 'ਚ ਲੋਕਾਂ ਦਾ ਵੈਕਸੀਨੇਸ਼ਨ ਹੋ ਸਕੇਗਾ ਜਾਂ ਤੇ ਇਸ ਵਿਚ ਤੇਜੀ ਵੀ ਆਵੇਗੀ |
ਏਐਨਆਈ ਮੁਤਾਬਕ ਇਸ ਸਾਲ ਅਕਤੂਬਰ ਤਕ ਜੋ ਕੋਰੋਨਾ ਵੈਕਸੀਨ ਉਪਲਬੱਧ ਹੋ ਸਕਦੀ ਹੈ ਉਨ੍ਹਾਂ 'ਚ ਜਾਨਸੌਨ ਐਂਡ ਜਾਨਸੌਨ ਦੀ ਕੋਵਿਡ-19 ਵੈਕਸੀਨ, ਨੋਵਾਵੈਕਸ ਵੈਕਸੀਨ, ਜਾਇਡਸ ਕੈਡਿਲਾ ਦੀ ਵੈਕਸੀਨ ਤੇ ਭਾਰਤ ਬਾਓਟੇਕ ਦੀ ਇੰਟਨੇਜਲ ਵੈਕਸੀਨ ਸ਼ਾਮਲ ਹੈ | ਜਿਥੇ ਤਕ ਸਪੂਤਨਿਕ ਦੀ ਗੱਲ ਹੈ ਤਾਂ ਇਹ ਜੂਨ ਤਕ ਭਾਰਤ 'ਚ ਉਪਲਬੱਧ ਹੋ ਸਕਦੀ ਹੈ | ਉੱਥੇ ਜਾਨਸੌਨ ਐਂਡ ਜਾਨੌਸਨ ਦੀ ਵੈਕਸੀਨ ਤੇ ਜਾਇਡਸ ਕੈਡਿਲਾ ਦੀ ਵੈਕਸੀਨ ਅਗਸਤ 'ਚ ਆ ਜਾਵੇਗੀ |    (ਏਜੰਸੀ)


 

SHARE ARTICLE

ਏਜੰਸੀ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement