ਬੇਅਦਬੀ ਕਾਂਡ: ਸ਼ਹੀਦਾਂ ਦੇ ਵਾਰਸਾਂ ਨੇ ਪੁਲਿਸ ਅਫ਼ਸਰਾਂ, ਸਿਆਸਤਦਾਨਾਂ ਨੂੰ ਇਕੋ ਜਹੇ ਦੋਸ਼ੀ ਦਸਿਆ
Published : Apr 12, 2021, 7:13 am IST
Updated : Apr 12, 2021, 7:17 am IST
SHARE ARTICLE
Bargari Golikand
Bargari Golikand

ਬੇਅਦਬੀ ਕਾਂਡ: ਪੀੜਤ ਪ੍ਰਵਾਰ ਐਸਆਈਟੀ ਦੀਆਂ ਚਲਾਨ ਰੀਪੋਰਟਾਂ ਦੇ ਸਿਆਸੀ ਤੇ ਪੁਲਸੀਏ ਦੋਸ਼ੀਆਂ ਵਾਲੇ ਹਿੱਸੇ ਘਰ-ਘਰ ਜਾ ਕੇ ਪੜ੍ਹਾਉਣਗੇ

ਕੋਟਕਪੂਰਾ (ਗੁਰਿੰਦਰ ਸਿੰਘ) : ਬਰਗਾੜੀ ਬੇਅਦਬੀ ਕਾਂਡ ਤੋਂ ਦੋ ਦਿਨ ਬਾਅਦ ਕੋਟਕਪੂਰਾ ਅਤੇ ਬਹਿਬਲ ਵਿਖੇ ਵਾਪਰੇ ਗੋਲੀਕਾਂਡ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੀਆਂ ਸਾਰੀਆਂ ਚਲਾਨ ਰਿਪੋਰਟਾਂ ਰੱਦ ਕਰ ਕੇ ਨਵੀਂ ਐਸਆਈਟੀ ਦੇ ਗਠਨ ਦਾ ਹਾਈ ਕੋਰਟ ਵਲੋਂ ਫ਼ੈਸਲਾ ਸੁਣਾਉਣ ਤੋਂ ਬਾਅਦ ਪੀੜਤ ਪ੍ਰਵਾਰਾਂ ਵਿਚ ਨਿਰਾਸ਼ਾ ਦਾ ਆਲਮ ਪੈਦਾ ਹੋਣਾ ਸੁਭਾਵਕ ਹੈ।

Bargari GolikandBargari Golikand

ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਦੇ ਵਾਰਸਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਜਿਗਰ ਦੇ ਟੋਟਿਆਂ ਦੀ ਸ਼ਹੀਦੀ ’ਤੇ ਸਿਆਸੀ ਰੋਟੀਆਂ ਸੇਕਣ ਲਈ ਭਾਵੇਂ ਸਿਆਸਤਦਾਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਧਾਰਮਕ ਮੁਖੌਟੇ ਵਾਲੇ ਧਰਮੀ ਅਖਵਾਉਂਦੇ ਲੋਕਾਂ ਨੇ ਵੀ ਉਨ੍ਹਾਂ ਨੂੰ ਬਹੁਤ ਜ਼ਲੀਲ ਕੀਤਾ।

Bargari GolikandBargari Golikand

ਪੀੜਤ ਪ੍ਰਵਾਰਾਂ ਨੇ ਆਖਿਆ ਕਿ ਹੁਣ ਉਨ੍ਹਾਂ ਦਾ ਜਾਂਚ ਕਮਿਸ਼ਨਾਂ, ਐਸਆਈਟੀਆਂ ਅਤੇ ਨਿਆਂ ਪ੍ਰਣਾਲੀ ਤੋਂ ਵਿਸ਼ਵਾਸ਼ ਉਠਦਾ ਜਾ ਰਿਹਾ ਹੈ, ਸਰਕਾਰਾਂ ਤੋਂ ਵੀ ਇਨਸਾਫ਼ ਦੀ ਕੋਈ ਆਸ ਬਾਕੀ ਨਹੀਂ ਬਚੀ ਤੇ ਹੁਣ ਉਹ ਸੁਪਰੀਮ ਕੋਰਟ ਵਿਚ ਜਾਣ ਦੀ ਬਜਾਇ ਸਿਰਫ਼ ਵਾਹਿਗੁਰੂ ਤੋਂ ਇਨਸਾਫ਼ ਦੀ ਆਸ ਰੱਖਣਗੇ, ਉੱਥੇ ਐਸਆਈਟੀ ਦੇ ਮੁਖੀ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਵਲੋਂ ਪੇਸ਼ ਕੀਤੀਆਂ ਚਲਾਨ ਰੀਪੋਰਟਾਂ ਵਿਚ ਜਨਤਕ ਹੋਏ ਸਿਆਸਤਦਾਨਾਂ, ਪੁਲਿਸ ਅਫ਼ਸਰਾਂ ਤੇ ਹੋਰਨਾਂ ਦੀ ਅਸਲੀਅਤ ਤੋਂ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਲੋਕਾਂ ਨੂੰ ਜਾਣੂ ਜ਼ਰੂਰ ਕਰਵਾਉਣਗੇ।

Kunwar Vijay Partap Singh Kunwar Vijay Partap Singh

ਉਨ੍ਹਾਂ 13 ਅਪ੍ਰੈਲ ਨੂੰ ਸਵੇਰੇ 10:00 ਵਜੇ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਦੇਸ਼ ਭਰ ਦੀਆਂ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਪੰਥਦਰਦੀਆਂ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਆਵਾਜਾਈ ਵਿਚ ਅੜਿੱਕਾ ਨਹੀਂ ਪਾਇਆ ਜਾਵੇਗਾ ਪਰ ਉਸ ਦਿਨ ਅਗਲਾ ਸੰਘਰਸ਼ ਉਲੀਕਣ ਸਬੰਧੀ ਰਣਨੀਤੀ ਤਿਆਰ ਕਰਨ ਅਤੇ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਸਬੰਧੀ ਸੰਗਤਾਂ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਵੇਗੀ।

Sukhbir Singh Badal Sukhbir Singh Badal

ਸ਼ਹੀਦ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਨੇ ਨਾਨਕਸਰ ਸੰਪਰਦਾ ਦੇ ਇਕ ਮੁਖੀ ਅਤੇ ਭੁੱਚੋ ਮੰਡੀ ਦੇ ਡੇਰਾ ਰੂਮੀ ਵਾਲਿਆਂ ਦੇ ਸੰਚਾਲਕਾਂ ਦਾ ਬਕਾਇਦਾ ਨਾਮ ਲੈਂਦਿਆਂ ਦੋਸ਼ ਲਾਇਆ ਕਿ ਤਤਕਾਲੀਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਰਣਨੀਤੀ ਤਹਿਤ ਉਕਤਾਨ ਧਰਮੀ ਅਖਵਾਉਂਦੇ ਬੰਦਿਆਂ ਨੇ ਉਨ੍ਹਾਂ ਨੂੰ 25 ਅਕਤੂਬਰ 2015 ਵਾਲੇ ਦਿਨ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਨਾ ਹੋਣ ਦੇਣ ਲਈ ਅੜਿੱਕੇ ਪਾਏ ਅਤੇ ਗੁਰਜੀਤ ਸਿੰਘ ਬਿੱਟੂ ਦੇ ਨਾਂਅ ’ਤੇ ਵੱਡਾ ਹਸਪਤਾਲ ਬਣਾਉਣ ਦਾ ਦਾਅਵਾ ਕੀਤਾ, ਵਿਦੇਸ਼ਾਂ ਵਿਚੋਂ ਸ਼ਹੀਦਾਂ ਦੇ ਨਾਮ ’ਤੇ ਮੋਟੀ ਰਕਮ ਵਸੂਲੀ ਪਰ ਹੁਣ ਉਹ ਸਾਡਾ ਫ਼ੋਨ ਸੁਣਨ ਤੋਂ ਵੀ ਇਨਕਾਰੀ ਹਨ।

CM PunjabCM Punjab

ਉਨ੍ਹਾਂ ਬਾਦਲ ਪ੍ਰਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਆਖਿਆ ਕਿ ਉਨ੍ਹਾਂ ਦੇ ਜਿਗਰ ਦੇ ਟੋਟਿਆਂ ਦੀ ਸ਼ਹੀਦੀ ’ਤੇ ਸਿਆਸੀ ਰੋਟੀਆਂ ਸੇਕਣ ਵਾਲੇ ਗੁਨਾਹਾਂ ਦਾ ਖਮਿਆਜ਼ਾ ਉਨ੍ਹਾਂ ਨੂੰ ਲੋਕ ਕਚਹਿਰੀ ਵਿਚ ਜ਼ਰੂਰ ਭੁਗਤਣਾ ਪਵੇਗਾ। ਬਿੱਟੂ ਦੇ ਪਿਤਾ ਸਾਧੂ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੇ ਭਾਵੁਕ ਹੁੰਦਿਆਂ ਆਖਿਆ ਕਿ ਪਹਿਲਾਂ ਬਾਦਲ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਤੇ ਫਿਰ ਬੇਅਦਬੀ ਕਾਂਡ ਦਾ ਲਾਹਾ ਲੈ ਕੇ ਸੱਤਾ ਵਿਚ ਆਈ ਕੈਪਟਨ ਸਰਕਾਰ ਨੇ ਵੀ ਉਨ੍ਹਾਂ ਨੂੰ ਸਿਰਫ਼ ਜ਼ਲੀਲ ਹੀ ਕੀਤਾ।

ਸ਼ਹੀਦ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਬੇਟੇ ਸੁਖਰਾਜ ਸਿੰਘ ਨੇ ਆਖਿਆ ਕਿ ਉਹ ਐਸਆਈਟੀ ਦੀਆਂ ਚਲਾਨ ਰਿਪੋਰਟਾਂ ਵਿਚ ਜਨਤਕ ਹੋਏ ਪੁਲਿਸ ਅਫ਼ਸਰਾਂ ਅਤੇ ਸਿਆਸਤਦਾਨਾਂ ਤੋਂ ਦੇਸ਼-ਵਿਦੇਸ਼ ਵਿਚ ਵਸਦੀਆਂ ਸਿੱਖ ਸੰਗਤਾਂ ਨੂੰ ਜਾਣੂ ਜ਼ਰੂਰ ਕਰਵਾਉਣਗੇ। ਉਨ੍ਹਾਂ ਆਖਿਆ ਕਿ ਇਸ ਸਬੰਧੀ 13 ਅਪੈ੍ਰਲ ਦਿਨ ਮੰਗਲਵਾਰ ਵਾਲੇ ਰੋਸ ਧਰਨੇ ਵਿਚ ਬਕਾਇਦਾ ਰੂਪ ਰੇਖਾ ਤਿਆਰ ਕੀਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement