ਜਲੰਧਰ : ਬਜ਼ੁਰਗ ਦੁਕਾਨਦਾਰ ਨੇ ਬਹਾਦਰੀ ਨਾਲ ਕੀਤਾ ਲੁਟੇਰੇ ਦਾ ਮੁਕਾਬਲਾ : ਵਾਰਦਾਤ ਕਰਨ ਆਏ ਲੁਟੇਰੇ ਦੀ ਕੋਸ਼ਿਸ਼ ਕੀਤੀ ਨਾਕਾਮ
Published : Apr 12, 2023, 3:24 pm IST
Updated : Apr 12, 2023, 3:24 pm IST
SHARE ARTICLE
PHOTO
PHOTO

ਦੁਕਾਨਦਾਰ ਨੇ ਜਿੱਥੇ ਆਪਣੀ ਸੁਰੱਖਿਆ 'ਚ ਤਲਵਾਰ ਚੁੱਕ ਕੇ ਦੁਕਾਨ ਨੂੰ ਲੁੱਟਣ ਤੋਂ ਬਚਾਇਆ, ਉੱਥੇ ਹੀ ਉਸ ਨੇ ਹਿੰਮਤ ਅਤੇ ਹੌਂਸਲੇ ਨਾਲ ਆਪਣੀ ਜਾਨ ਵੀ ਬਚਾਈ।

 

ਜਲੰਧਰ : ਪੰਜਾਬ ਦੇ ਜਲੰਧਰ ਸ਼ਹਿਰ ਦੇ ਜਨਰਲ ਸਟੋਰ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਬਦਮਾਸ਼ ਦੁਕਾਨ ਅੰਦਰ ਦਾਤਰ ਲੈ ਕੇ ਵੜ ਗਿਆ। ਉਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ। ਉਸ ਨੇ ਦੁਕਾਨਦਾਰ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਬਦਮਾਸ਼ ਦੁਕਾਨ ਦੀ ਗੋਲਕ 'ਚੋਂ ਨਕਦੀ ਲੁੱਟਣ ਦੀ ਕੋਸ਼ਿਸ਼ ਕਰਨ ਲੱਗੇ।

ਇਸ ਦੌਰਾਨ ਦੁਕਾਨਦਾਰ ਨੇ ਕਾਊਂਟਰ ਹੇਠਾਂ ਰੱਖੀ ਆਪਣੀ ਤਲਵਾਰ ਕੱਢ ਲਈ। ਇਸ ਤੋਂ ਬਾਅਦ ਲੁਟੇਰੇ ਨੇ ਦੁਕਾਨਦਾਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਪਰ ਦੁਕਾਨਦਾਰ ਵਾਲ-ਵਾਲ ਬਚ ਗਿਆ। ਫਿਰ ਬਚਾਅ 'ਚ ਦੁਕਾਨਦਾਰ ਨੇ ਵੀ ਲੁਟੇਰੇ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਪਰ ਇਸ ਦੌਰਾਨ ਲੁਟੇਰੇ ਨੂੰ ਤਲਵਾਰ ਨਹੀਂ ਲੱਗੀ।

ਦੁਕਾਨ ਦੇ ਅੰਦਰ ਹੀ ਦੋਵਾਂ ਵਿਚਕਾਰ ਤਲਵਾਰਬਾਜ਼ੀ ਹੋਈ। ਅਜਿਹਾ ਲੱਗ ਰਿਹਾ ਸੀ ਕਿ ਲੁਟੇਰਾ ਨਸ਼ੇ ਦੀ ਹਾਲਤ ਵਿੱਚ ਸੀ। ਜਦੋਂ ਉਸ ਨੂੰ ਸਫਲਤਾ ਨਾ ਮਿਲੀ ਤਾਂ ਉਹ ਮੌਕੇ ਤੋਂ ਫਰਾਰ ਹੋ ਗਿਆ। ਦੁਕਾਨਦਾਰ ਨੇ ਜਿੱਥੇ ਆਪਣੀ ਸੁਰੱਖਿਆ 'ਚ ਤਲਵਾਰ ਚੁੱਕ ਕੇ ਦੁਕਾਨ ਨੂੰ ਲੁੱਟਣ ਤੋਂ ਬਚਾਇਆ, ਉੱਥੇ ਹੀ ਉਸ ਨੇ ਹਿੰਮਤ ਅਤੇ ਹੌਂਸਲੇ ਨਾਲ ਆਪਣੀ ਜਾਨ ਵੀ ਬਚਾਈ।

Tags: jalandhar

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement