Mohali News : ਜ਼ਿਲ੍ਹੇ ‘ਚ ਵੋਟਰਾਂ ਨੂੰ ਲਾਮਬੰਦ ਕਰਨ ਦੀ ਜਾਗਰੂਕਤਾ ਮੁਹਿੰਮ ਨੇ ਫੜਿਆ ਜ਼ੋਰ
Published : Apr 12, 2024, 1:13 pm IST
Updated : Apr 12, 2024, 1:13 pm IST
SHARE ARTICLE
Mohali
Mohali

ਵੋਟਰਾਂ ਨੂੰ ਲਾਮਬੰਦ ਕਰਨ ਲਈ ਕਰੀਬ 4000 ਵਲੰਟੀਅਰ ਸੇਵਾਵਾਂ ਨਿਭਾਉਣਗੇ

Mohali News :  ਆਗਾਮੀ ਲੋਕ ਸਭਾ ਚੋਣਾਂ-2024 ਲਈ ਨੌਜਵਾਨ ਅਤੇ ਪਹਿਲੀ ਵਾਰ ਬਣੇ ਵੋਟਰਾਂ (Voters) ਨੂੰ ਲਾਮਬੰਦ ਕਰਨ ਲਈ, ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਬੂਥ ਲੈਵਲ ਅਫ਼ਸਰਾਂ ਦੇ ਨਾਲ ਲਗਪਗ 4000 ਵਲੰਟੀਅਰ (ਇੱਕ ਬੂਥ ਲਈ ਘੱਟੋ-ਘੱਟ ਪੰਜ-ਪੰਜ) ਸ਼ਾਮਲ ਕੀਤਾ ਹੈ, ਜੋ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ ਤਹਿਤ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਵੋਟਰਾਂ ਨਾਲ ਸਬੰਧਤ ਹੋਰ ਗਤੀਵਿਧੀਆਂ ਵਿੱਚ 812 ਪੋਲਿੰਗ ਬੂਥਾਂ ਤੇ ਸੇਵਾਵਾਂ ਨਿਭਾਉਣਗੇ।


ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰੋਫ਼ੈਸਰ ਗੁਰਬਖ਼ਸੀਸ਼ ਸਿੰਘ ਅੰਟਾਲ, ਜ਼ਿਲ੍ਹਾ ਨੋਡਲ ਅਫ਼ਸਰ, ਸਵੀਪ ਨੇ ਦੱਸਿਆ ਕਿ ਇਨ੍ਹਾਂ ਵਲੰਟੀਅਰਾਂ ਨੂੰ ਬੂਥ-ਵਾਰ ਵੋਟਰ ਜਾਗਰੂਕਤਾ ਗਰੁੱਪਾਂ ਵਜੋਂ ਨਾਮ ਦਿੱਤਾ ਗਿਆ ਹੈ। ਇਸ ਮੁਹਿੰਮ ਦਾ ਉਦੇਸ਼ ਪੋਲਿੰਗ ਬੂਥਾਂ ‘ਤੇ 1 ਜੂਨ, 2024 ਨੂੰ ਵੱਧ ਤੋਂ ਵੱਧ ਵੋਟਰਾਂ ਨੂੰ ਪ੍ਰੇਰ ਕੇ ਲਿਆਉਣ ਲਈ ਜਾਗਰੂਕਤਾ ਗਤੀਵਿਧੀਆਂ ਨੂੰ ਤੇਜ਼ ਕਰਨਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਪੈਂਦੇ ਵਾਲੇ 56 ਸੀਨੀਅਰ ਸੈਕੰਡਰੀ ਸਕੂਲਾਂ ਅਤੇ ਕਾਲਜਾਂ/ਯੂਨੀਵਰਸਿਟੀਆਂ ਦੇ 150 ਤੋਂ ਵੱਧ ਵਿਦਿਆਰਥੀਆਂ (ਪ੍ਰਤੀ ਸੰਸਥਾ ਦੋ) ਨੂੰ ਕੈਂਪਸ ਅੰਬੈਸਡਰ ਵਜੋਂ ਨਿਯੁਕਤ ਕੀਤਾ ਗਿਆ ਹੈ, ਜੋ ਕਿ ਨੌਜਵਾਨਾਂ ਅਤੇ ਪਹਿਲੀ ਵਾਰ ਬਣੇ ਵੋਟਰਾਂ (Voters) ਵਿੱਚ ਵੋਟਾਂ ਵਾਲੇ ਦਿਨ ਆਪਣੇ ਮਤ ਅਧਿਕਾਰ ਦੀ ਵਰਤੋਂ ਕਰਨ ਦਾ ਸੰਦੇਸ਼ ਆਪਣੇ ਆਲੇ ਦੁਆਲੇ ਚ ਫੈਲਾਉਣਗੇ। ਜ਼ਿਲ੍ਹਾ ਨੋਡਲ ਅਫ਼ਸਰ, ਸਵੀਪ ਨੇ ਅੱਗੇ ਦੱਸਿਆ ਕਿ ਡੇਰਾਬੱਸੀ ਤੋਂ ਸ਼ੁਰੂ ਕਰਕੇ ਹਰੇਕ ਹਲਕੇ ਵਿੱਚ ਇਨ੍ਹਾਂ ਜਾਗਰੂਕਤਾ ਗਰੁੱਪਾਂ ਅਤੇ ਕੈਂਪਸ ਅੰਬੈਸਡਰਾਂ ਦੀ ਸਿਖਲਾਈ ਵਰਕਸ਼ਾਪ ਲਗਾਈ ਗਈ।


ਬੀਤੇ ਦਿਨ ਆਖਰੀ ਸਿਖਲਾਈ ਸੈਸ਼ਨ ਖਰੜ ਵਿਖੇ ਕਰਵਾਇਆ ਗਿਆ ,ਜਿੱਥੇ 278 ਬੂਥ ਲੈਵਲ ਅਫਸਰਾਂ ਅਤੇ 56 ਕੈਂਪਸ ਅੰਬੈਸਡਰਾਂ ਨੂੰ ਜਾਗਰੂਕਤਾ ਮੁਹਿੰਮ ਬਾਰੇ ਜਾਣੂ ਕਰਵਾਇਆ ਗਿਆ। ਤਹਿਸੀਲਦਾਰ ਖਰੜ ਰਮਨਦੀਪ ਕੌਰ ਨੇ ਇੱਥੇ ਬੀ.ਐਲ.ਓਜ਼ ਅਤੇ ਕੈਂਪਸ ਅੰਬੈਸਡਰਾਂ ਨੂੰ ਸਿਖਲਾਈ ਦਿੱਤੀ। ਉਨ੍ਹਾਂ ਵੋਟਰਾਂ ਨਾਲ ਸਬੰਧਤ ਸਵਾਲਾਂ ਦੇ ਨਿਪਟਾਰੇ ਲਈ ਮੋਬਾਈਲ ਆਧਾਰਿਤ ਵੋਟਰ ਹੈਲਪਲਾਈਨ ਐਪ, ਚੋਣ ਜ਼ਾਬਤੇ ਦੀ ਉਲੰਘਣਾ ਦੀ ਰਿਪੋਰਟ ਕਰਨ ਲਈ ਸੀ ਵਿਜੀਲ ਅਤੇ ਚੋਣਾਂ ਨਾਲ ਸਬੰਧਤ ਕੋਈ ਵੀ ਜਾਣਕਾਰੀ ਪ੍ਰਾਪਤ ਕਰਨ ਲਈ ਟੋਲ-ਫ੍ਰੀ ਨੰਬਰ 1950 ਬਾਰੇ ਵੀ ਜਾਣਕਾਰੀ ਦਿੱਤੀ। ਕੈਂਪਸ ਅੰਬੈਸਡਰਜ਼, ਸਕੂਲ ਆਫ਼ ਐਮੀਨੈਂਸ, ਖਰੜ, ਸ਼ਰਨਦੀਪ ਕੌਰ ਅਤੇ ਹਰਸ਼ਦੀਪ ਕੌਰ ਨੇ ਵੋਟਰ ਜਾਗਰੂਕਤਾ ਦਾ ਸੰਦੇਸ਼ ਦੇਣ ਲਈ ਕਵਿਤਾਵਾਂ ਅਤੇ ਗੀਤ ਸੁਣਾਏ। ਨੋਡਲ ਅਫ਼ਸਰ, ਸਵੀਪ, ਨਵਦੀਪ ਚੌਧਰੀ ਨੇ ਸਰਕਾਰੀ ਸਕੂਲ ਖਰੜ ਦੀ ਅਧਿਆਪਕਾ ਦਿਲਪ੍ਰੀਤ ਕੌਰ ਨਾਲ ਜਾਣ-ਪਛਾਣ ਕਰਵਾਈ ਜਿਨ੍ਹਾਂ ਨੇ ਅਪ੍ਰੈਲ ਮਹੀਨੇ ਵਿੱਚ 171 ਨਵੇਂ ਵੋਟਰਾਂ ਦਾ ਨਾਮ ਦਰਜ ਕਰਵਾਇਆ।

Location: India, Punjab, S.A.S. Nagar

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement