
ਮਾਮਲਾ ਪਿੰਡ ਮੁਕੰਦਪੁਰ ’ਚ ਚੱਲ ਰਹੀ ਨਜਾਇਜ਼ ਮਾਈਨਿੰਗ ਦਾ ਹੈ
ਜਾਣਕਾਰੀ ਅਨੁਸਾਰ ਡੇਰਾ ਬੱਸੀ ਖੇਤਰ ਦੇ ਪਿੰਡ ਮੁਕੰਦਪੁਰ ਦੇ ਵਿਚ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਪਿੰਡ ਦੇ ਕੁਝ ਲੋਕਾਂ ਵਲੋਂ ਨਜਾਇਜ਼ ਮਾਈਨਿੰਗ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਦੇਰ ਸ਼ਾਮ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਵਿਰੋਧ ਕਰਨ ਵਾਲਿਆਂ ਉੱਤੇ ਹਮਲਾ ਕਰ ਦਿਤਾ ਸੀ। ਘਟਨਾ ਤੋਂ ਬਾਅਦ ਪਿੰਡ ’ਚ ਤਨਾਵ ਪੂਰਨ ਮਾਹੌਲ ਬਣ ਗਿਆ ਅਤੇ ਜਿਸ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ। ਹਮਲੇ ਵਿਚ ਜ਼ਖ਼ਮੀ ਹੋਏ ਤਿੰਨ ਚਾਰ ਲੋਕਾਂ ਨੂੰ ਡੇਰਾਬਸੀ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਮਾਈਨਿੰਗ ਕਰਨ ਵਾਲੀ ਧਿਰ ਨੇ ਦੇਰ ਰਾਤ ਹਸਪਤਾਲ ਵਿਚ ਭਰਤੀ ਜ਼ਖ਼ਮੀਆਂ ’ਤੇ ਹਮਲਾ ਕਰ ਦਿਤਾ। ਦਸਿਆ ਜਾ ਰਿਹਾ ਹੈ ਕਿ ਮੌਕੇ ’ਤੇ ਪੁਲਿਸ ਕਰਮਚਾਰੀ ਵੀ ਤੈਨਾਤ ਸਨ। ਬਾਵਜੂਦ ਇਸ ਦੇ ਕਾਨੂੰਨ ਵਿਵਸਥਾ ਦੇ ਨਾਲ ਨੰਗਾ ਨਾਚ ਹਸਪਤਾਲ ’ਚ ਖੇਡਿਆ ਗਿਆ।