
ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਚਰਨਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦਸਿਆ
ਸ੍ਰੀ ਅਨੰਦਪੁਰ ਸਾਹਿਬ, 11 ਮਈ (ਪ.ਪ.) : ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਚਰਨਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਬੀਤੇ ਦਿਨੀਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ 21 ਸ਼ਰਧਾਲੂਆਂ ਜਿਨ੍ਹਾਂ ਨੂੰ ਕਿਲਾ ਅਨੰਦਗੜ੍ਹ ਦੀ ਐਨ.ਆਰ.ਆਈ. ਸਰਾਂ 'ਚ ਕੁਆਰੰਟੀਨ ਕੀਤਾ ਗਿਆ ਸੀ, 'ਚੋਂ 10 ਵਿਅਕਤੀ ਪਹਿਲਾਂ ਹੀ ਪਾਜ਼ੇਟਿਵ ਆਏ ਸਨ ਜਿਨ੍ਹਾਂ ਨੂੰ ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਵਿਖੇ ਇਕਾਂਤਵਾਸ ਕਰ ਦਿਤਾ ਗਿਆ ਸੀ। ਜਿਨ੍ਹਾਂ ਸ਼ਰਧਾਲੂਆਂ ਦੀ ਰੀਪੋਰਟ ਨੈਗੇਟਿਵ ਆਈ ਸੀ ਉਨ੍ਹਾਂ ਦੀ ਦੁਬਾਰਾ ਸੈਂਪਲਿੰਗ ਕੀਤੀ ਗਈ ਸੀ।
File photo
ਆਈ ਰੀਪੋਰਟ ਅਨੁਸਾਰ ਇਨ੍ਹਾਂ ਵਿਚੋਂ 9 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਹਨ। ਉਕਤ 9 ਕਰੋਨਾ ਪਾਜ਼ੇਟਿਵ ਵਿਅਕਤੀਆਂ ਵਿਚ ਇਕ 10 ਸਾਲਾ ਬੱਚਾ, 2 ਔਰਤਾਂ, ਇਕ ਨੌਜਵਾਨ ਸਮੇਤ ਪੰਜਾਬ ਰੋਡਵੇਜ਼ ਦੇ 5 ਮੁਲਾਜ਼ਮ ਸ਼ਾਮਲ ਹਨ। ਦੁਬਾਰਾ ਕੀਤੇ ਗਏ ਟੈਸਟਾਂ ਦੇ ਬਾਅਦ ਪਰਤੇ 21 ਸ਼ਰਧਾਲੂਆਂ ਵਿਚੋਂ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 19 ਹੋ ਗਈ ਹੈ ਜਦਕਿ 2 ਵਿਅਕਤੀਆਂ ਦੀ ਰੀਪੋਰਟ ਨੈਗੇਟਿਵ ਆਈ ਹੈ ਜਿਨ੍ਹਾਂ ਵਿਚ ਇਕ 14 ਸਾਲਾ ਲੜਕੀ ਅਤੇ ਇਕ 46 ਸਾਲਾ ਡਰਾਈਵਰ ਹੈ।