
ਕਸਬਾ ਰਾਜਾਸਾਂਸੀ ਦੇ ਮੂਲ ਪ੍ਰਵਾਸੀ ਭਾਰਤੀ ਤੇ ਬਰਤਾਨੀਆ ਨਾਗਰਿਕ ਸਮਾਜ ਸੇਵਕ ਭਗਵੰਤ ਸਿੰਘ ਰਾਜਾਸਾਂਸੀ ਤੇ ਉਨ੍ਹਾਂ ਦੇ ਨੌਜਵਾਨ ਪੁੱਤਰ ਧਰਮ ਸਿੰਘ (40) ਦੀ ਬਰਤਾਨੀਆ
ਰਾਜਾਸਾਂਸੀ, 11 ਮਈ (ਪਪ) : ਕਸਬਾ ਰਾਜਾਸਾਂਸੀ ਦੇ ਮੂਲ ਪ੍ਰਵਾਸੀ ਭਾਰਤੀ ਤੇ ਬਰਤਾਨੀਆ ਨਾਗਰਿਕ ਸਮਾਜ ਸੇਵਕ ਭਗਵੰਤ ਸਿੰਘ ਰਾਜਾਸਾਂਸੀ ਤੇ ਉਨ੍ਹਾਂ ਦੇ ਨੌਜਵਾਨ ਪੁੱਤਰ ਧਰਮ ਸਿੰਘ (40) ਦੀ ਬਰਤਾਨੀਆ 'ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਲਪੇਟ ਵਿਚ ਆਉਂਦਿਆਂ ਬੀਤੇ ਦਿਨੀਂ ਮੌਤ ਹੋ ਗਈ, ਜਿਸ ਕਾਰਨ ਕਸਬਾ ਰਾਜਾਸਾਂਸੀ ਵਿਚ ਸੋਗ ਦੀ ਲਹਿਰ ਪੈਦਾ ਹੋ ਗਈ।
File photo
ਇਸ ਸਬੰਧੀ ਰਾਜਾਸਾਂਸੀ ਵਿਖੇ ਰਹਿੰਦੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦਸਿਆ ਕਿ ਭਗਵੰਤ ਸਿੰਘ ਸੰਨ 1975 ਵਿਚ ਖ਼ਾਲਸਾ ਕਾਲਜ ਤੋਂ ਬੀ.ਏ. ਦੀ ਪੜਾਈ ਕਰ ਕੇ ਇੰਗਲੈਂਡ ਦੇ ਸ਼ਹਿਰ ਲਿਊਟਨ ਜਾ ਵੱਸ ਗਏ ਸਨ ਤੇ ਉਥੇ ਹੀ ਭਾਰਤੀ ਮੂਲ ਦੀ ਪੰਜਾਬਣ ਨਾਲ ਵਿਆਹ ਕਰਵਾ ਕੇ ਅਪਣੇ ਸਮੁੱਚੇ ਪਰਵਾਰ ਨਾਲ ਕਰੀਬ 45 ਵਰ੍ਹਿਆਂ ਤੋਂ ਬਰਤਾਨੀਆ ਵਿੱਚ ਪੱਕੇ ਤੌਰ 'ਤੇ ਰਹਿ ਰਹੇ ਸਨ। ਉਹ ਉਥੇ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਏ ਸਨ।