ਕਿਸਾਨਾਂ ਦੇ ਵੱਡੇ ਕਾਫ਼ਲਿਆਂ ਨੇ ਹੋਰ ਮਜ਼ਬੂਤ ਕੀਤਾ ਦਿੱਲੀ ਮੋਰਚਾ
Published : May 12, 2021, 10:03 am IST
Updated : May 12, 2021, 10:05 am IST
SHARE ARTICLE
Farmer protest
Farmer protest

ਸਰਕਾਰ ਨੂੰ ਸਿਖਿਆ, ਸਿਹਤ ਅਤੇ ਖੇਤੀਬਾੜੀ ’ਤੇ ਖ਼ਰਚਿਆਂ ਨੂੰ ਵਧਾਉਣਾ ਚਾਹੀਦਾ ਹੈ

ਲੁਧਿਆਣਾ  (ਪ੍ਰਮੋਦ ਕੌਸ਼ਲ) : ਸਿੰਘੂ ਅਤੇ ਟਿਕਰੀ ਬਾਰਡਰ ’ਤੇ ਕਿਸਾਨਾਂ ਦੇ ਵੱਡੇ ਕਾਫ਼ਲੇ ਪਹੁੰਚ ਗਏ ਹਨ। ਕਈ ਥਾਵਾਂ ’ਤੇ ਕਿਸਾਨਾਂ ਦਾ ਸਵਾਗਤ ਕੀਤਾ ਗਿਆ।  ਇਹ ਕਿਸਾਨ, ਜੋ ਟਰੈਕਟਰ, ਕਾਰਾਂ ਅਤੇ ਹੋਰ ਵਾਹਨਾਂ ਵਿਚ ਆਏ ਹਨ, ਨੇ ਮੋਰਚਾ ਮਜ਼ਬੂਤ ਕਰਦਿਆਂ, ਪਹਿਲਾਂ ਵਾਂਗ ਟੈਂਟਾਂ ਅਤੇ ਟਰਾਲੀਆਂ ਵਿਚ ਰਹਿਣ ਦਾ ਪ੍ਰਬੰਧ ਕਰ ਲਿਆ ਹੈ। ਮੰਗਲਵਾਰ ਨੂੰ ਸਿੰਘੂ ਸਟੇਜ ’ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਇਹ ਅੰਦੋਲਨ ਕਿਸਾਨਾਂ ਦੇ ਦਰਦ ਤੋਂ ਨਿਕਲਿਆ ਹੋਇਆ ਅੰਦੋਲਨ ਹੈ ਅਤੇ ਇਹ ਲਹਿਰ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ।  

FarmersFarmer protest

ਇਸ ਅੰਦੋਲਨ ਵਿਚ, ਕਿਸਾਨਾਂ ਨੂੰ ਕਿਸਾਨ ਨਾ ਕਹਿ ਕੇ, ਉਨ੍ਹਾਂ ਨੂੰ ਹੋਰ ਪਹਿਚਾਣਾਂ ਨਾਲ ਜੋੜਿਆ ਗਿਆ ਅਤੇ ਉਨ੍ਹਾਂ ਦੀ ਸਿਖਿਆ ’ਤੇ ਵੀ ਸਵਾਲ ਖੜੇ ਕੀਤੇ ਗਏ।  ਅੱਜ, ਕਿਸਾਨ ਆਗੂਆਂ ਨੇ ਸਪੱਸ਼ਟ ਕਰ ਦਿਤਾ ਕਿ ਇਥੇ ਅੰਦੋਲਨ ਕਰ ਰਹੇ ਕਿਸਾਨ ਨੂੰ ਕਿਸਾਨ ਦੀ ਪਹਿਚਾਣ ਤੋਂ ਜਾਣਨਾ ਚਾਹੀਦਾ ਹੈ ਅਤੇ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ ਜਿਸ ਕਾਰਨ ਹੀ ਇਹ ਲਹਿਰ ਇੰਨੀ ਮਜ਼ਬੂਤ ਹੈ ਅਤੇ ਕਿਸਾਨ ਮਜ਼ਬੂਤੀ ਨਾਲ ਡਟੇ ਹਨ। ਦਿੱਲੀ ਮੋਰਚਾ ਕਿਸਾਨਾਂ ਦੇ ਮੁੜ ਵਾਪਸ ਆਉਣ ਕਰ ਕੇ ਵੱਡਾ ਹੁੰਦਾ ਜਾ ਰਿਹਾ ਹੈ।

Farmer protestFarmer protest

ਕਿਸਾਨਾਂ ਦੇ ਟੈਂਟ, ਟਰਾਲੀਆਂ ਅਤੇ ਹੋਰ ਵਾਹਨ ਪਿਛਲੇ 5 ਮਹੀਨਿਆਂ ਤੋਂ ਦਿੱਲੀ ਮੋਰਚਿਆਂ ’ਤੇ ਲੰਮੀਆਂ ਕਤਾਰਾਂ ਵਿਚ ਖੜੇ ਹਨ।  ਵਾਢੀ ਦੇ ਸੀਜ਼ਨ ਤੋਂ ਬਾਅਦ ਵਾਪਸ ਕਿਸਾਨਾਂ ਦਾ ਮੋਰਚਿਆਂ ’ਤੇ ਆਉਣਾ ਹੁਣ ਜਾਰੀ ਰਹੇਗਾ। ਦੇਸ਼ ਦੇ ਲੋਕ ਕੋਰੋਨਾ ਮਹਾਂਮਾਰੀ ਕਾਰਨ ਭਿਆਨਕ ਪੜਾਅ ਵਿਚੋਂ ਲੰਘ ਰਹੇ ਹਨ।

 

Farmer protestFarmer protest

ਜਨਤਕ ਸਿਹਤ ਪ੍ਰਣਾਲੀ ਦੇ ਮਾੜੇ ਪ੍ਰਬੰਧਾਂ ਕਾਰਨ ਹਜ਼ਾਰਾਂ ਲੋਕ ਅਪਣੀ ਜਾਨ ਗੁਆ ਚੁੱਕੇ ਹਨ। ਸਰਕਾਰ ਨੂੰ ਸਿਖਿਆ, ਸਿਹਤ ਅਤੇ ਖੇਤੀਬਾੜੀ ਦੇ ਖੇਤਰਾਂ ਵਿਚ ਨਿਵੇਸ਼ ਵਧਾਉਣਾ ਚਾਹੀਦਾ ਹੈ।  ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਫ਼ਸਲਾਂ ਦੀ ਖ਼ਰੀਦ ਅਤੇ ਉਚਿਤ ਮੂਲ ਦੀ ਗਾਰੰਟੀ ਲਈ ਐਮਐਸਪੀ ਤੇ ਕਾਨੂੰਨ ਬਣਾਵੇ ਅਤੇ ਤਿੰਨੋਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰੇ। 

farmer protestfarmer protest

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਪ੍ਰਮੋਦ ਕੌਸ਼ਲ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement