
ਕੋਰੋਨਾ ਮਹਾਮਾਰੀ ਵਿਚ ਲੋਕਾਂ ਦੀ ਜਾਨ ਬਚਾਉਣ ਵਿਚ ਨਰਸਾ ਦਾ ਵੱਡਾ ਯੋਗਦਾਨ ਹੈ
ਅੰਮ੍ਰਿਤਸਰ - ਕੋਰੋਨਾ ਮਹਾਮਾਰੀ ਦੇ ਸਮੇਂ 24 ਘੰਟੇ ਡਿਊਟੀ ਕਰ ਕੇ ਮਰੀਜਾਂ ਨੂੰ ਜੀਵਨ ਦਾਨ ਦੇਣ ਵਾਲੀਆਂ ਨਰਸਾਂ ਦਾ ਅੱਜ ਇੰਟਰਨੈਸ਼ਨਲ ਨਰਿੰਸਗ ਡੇਅ ਦੇ ਮੌਕੇ ਇੱਕ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਕੇਕ ਕੱਟ ਕੇ ਮੂੰਹ ਮਿੱਠਾ ਕਰਵਾਇਆ ਗਿਆ, ਜਿਸ ਦੇ ਚਲਦੇ ਇਸ ਮਾਣ ਸਨਮਾਨ ਮੌਕੇ ਨਰਸਾਂ ਵਿਚ ਕਾਫੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ।
ਇਸ ਮੌਕੇ ਗੱਲਬਾਤ ਕਰਦਿਆਂ ਹਸਪਤਾਲ ਦੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਜਿੱਥੇ ਮਰੀਜ਼ਾਂ ਨਾਲ ਹਰ ਵਰਗ ਭਰਿਆ ਪਿਆ ਹੈ ਅਤੇ ਮੈਡੀਕਲ ਸਟਾਫ ਦੇ ਭਰੋਸੇ ਹੀ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਇਸ ਵਿਚ ਨਰਸਿੰਗ ਸਟਾਫ ਦਾ ਬਹੁਤ ਸਹਿਯੋਗ ਹੈ ਜੋ ਇਸ ਮਹਾਮਾਰੀ ਦੇ ਸਮੇਂ ਕਰੋਨਾ ਵਾਰੀਅਰ ਬਣ 24 ਘੰਟੇ ਡਿਊਟੀ ਨਿਭਾ ਮਰੀਜਾਂ ਨੂੰ ਜੀਵਨ ਦਾਨ ਦੇ ਰਹੀਆ ਹਨ ਜਿਸ ਦੇ ਚਲਦੇ ਅੱਜ ਇੰਟਰਨੈਸ਼ਨਲ ਨਰਸਿੰਗ ਡੇਅ ਉੱਪਰ ਕੇਕ ਕੱਟ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ ਹੈ।
ਇਸ ਸਮੇਂ ਨਰਸਾਂ ਨੂੰ ਵੀ ਕਾਫੀ ਮਾਨ ਮਹਿਸੂਸ ਹੋਇਆ। ਇਸ ਮੁਸ਼ਕਿਲਾਂ ਭਰੇ ਮਾਹੌਲ ਵਿਚ ਬਿਨ੍ਹਾਂ ਆਪਣੀ ਜਾਨ ਦੀ ਪਰਵਾਹ ਕੀਤੇ ਡਿਊਟੀ ਨਿਭਾਉਣ ਵਿਚ ਸਿਰਫ਼ ਤੇ ਸਿਰਫ਼ ਨਰਸਿੰਗ ਸਟਾਫ ਹੀ ਅੱਗੇ ਆ ਕੇ ਇਹਨੀ ਹਿੰਮਤ ਦਿਖਾ ਰਿਹਾ ਹੈ ਜਿਸ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ । ਇਸ ਦੇ ਨਾਲ ਹੀ ਦੱਸ ਦਈਏ ਕਿ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਚ ਵੀ ਇਸ ਖ਼ਾਸ ਦਿਹਾੜੇ 'ਤੇ ਕੇਕ ਕੱਟ ਕੇ ਨਰਸਿੰਗ ਦਿਵਸ ਮਨਾਇਆ ਗਿਆ
Nurse
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਚੇਤਨਾਂ ਵਲੋਂ ਕੋਰੋਨਾ ਆਇਸੋਲੇਸ਼ਨ ਵਾਰਡ ਵਿਚ ਕੰਮ ਕਰਨ ਵਾਲੀਆਂ ਨਰਸਾਂ ਦਾ ਸਨਮਾਨ ਕੀਤਾ ਗਿਆ ਅਤੇ ਨਰਸਿੰਗ ਦਿਵਸ 'ਤੇ ਨਰਸਾਂ ਨੂੰ ਵਧਾਈ ਦਿੱਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਡਾ. ਚੇਤਨਾਂ ਨੇ ਕਿਹਾ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਨਰਸਾਂ ਵਲੋਂ ਆਪਣੀ ਜਾਨ ਖਤਰੇ ਵਿਚ ਪਾ ਕੇ ਫਰੰਟ ਲਾਈਨ 'ਤੇ ਖੜ੍ਹੇ ਹੋ ਕੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਮਿਹਨਤੀ ਨਰਸਾਂ ਦਾ ਸਨਮਾਨ ਜ਼ਰੂਰ ਕਰਨ ਚਾਹੀਦਾ ਸੀ।