ਅਪ੍ਰੈਲ ’ਚ ਕੋਲਾ ਆਧਾਰਤ ਬਿਜਲੀ ਦਾ ਉਤਪਾਦਨ 9 ਫ਼ੀ ਸਦੀ ਵਧਿਆ
Published : May 12, 2022, 12:15 am IST
Updated : May 12, 2022, 12:15 am IST
SHARE ARTICLE
image
image

ਅਪ੍ਰੈਲ ’ਚ ਕੋਲਾ ਆਧਾਰਤ ਬਿਜਲੀ ਦਾ ਉਤਪਾਦਨ 9 ਫ਼ੀ ਸਦੀ ਵਧਿਆ

ਨਵੀਂ ਦਿੱਲੀ, 11 ਮਈ : ਦੇਸ਼ ’ਚ ਬਿਜਲੀ ਸੰਕਟ ਦਰਮਿਆਨ ਕੋਲਾ ਆਧਾਰਤ ਬਿਜਲੀ ਦਾ ਉਤਪਾਦਨ ਅਪ੍ਰੈਲ 2022 ’ਚ ਸਾਲਾਨਾ ਆਧਾਰ ’ਤੇ 9.26 ਫ਼ੀ ਸਦੀ ਵਧ ਕੇ 10,025.9 ਕਰੋੜ ਯੂਨਿਟ ’ਤੇ ਪਹੁੰਚ ਗਿਆ। ਅਧਿਕਾਰਕ ਅੰਕੜਿਆਂ ਮੁਤਾਬਕ ਤਾਪ ਬਿਜਲੀ ਘਰਾਂ ਦਾ ਉਤਪਾਦਨ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ’ਚ 9,383.8 ਕਰੋੜ ਯੂਨਿਟ ਸੀ। 
ਕੋਲਾ ਆਧਾਰਤ ਬਿਜਲੀ ਪਲਾਂਟਾਂ ’ਚ ਬਿਜਲੀ ਦਾ ਉਤਪਾਦਨ ਅਪ੍ਰੈਲ 2022 ’ਚ ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ’ਚ 9.26 ਫ਼ੀ ਸਦੀ ਵਧਿਆ ਹੈ। ਇਹ ਮਾਰਚ 2022 ਦੇ ਮੁਕਾਬਲੇ 2.25 ਫ਼ੀ ਸਦੀ ਵੱਧ ਹੈ। ਇਸ ਤੋਂ ਇਲਾਵਾ ਤਾਪ ਬਿਜਲੀ ਘਰਾਂ ਦਾ ਉਤਪਾਦਨ ਅਪ੍ਰੈਲ 2022 ’ਚ ਮਾਰਚ ਦੇ 10,027.6 ਕਰੋੜ ਯੂਨਿਟ ਦੇ ਉਤਪਾਦਨ ਦੇ ਮੁਕਾਬਲੇ 2.25 ਫ਼ੀ ਸਦੀ ਵੱਧ ਰਿਹਾ ਹੈ। ਅੰਕੜਿਆਂ ਮੁਤਾਬਕ ਅਪ੍ਰੈਲ ’ਚ ਬਿਜਲੀ ਦਾ ਕੁੱਲ ਉਤਪਾਦਨ ਸਾਲਾਨਾ ਆਧਾਰ ’ਤੇ 11.75 ਫ਼ੀ ਸਦੀ ਵਧ ਕੇ 13,656.5 ਕਰੋੜ ਯੂਨਿਟ ’ਤੇ ਪਹੁੰਚ ਗਿਆ ਜੋ ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ’ਚ 12,220.9 ਕਰੋੜ ਯੂਨਿਟ ਸੀ। (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement