
'ਪ੍ਰਭ ਆਸਰਾ' ਬੇਸਹਾਰਾ ਮਾਨਸਿਕ/ਸਰੀਰਕ ਤੌਰ 'ਤੇ ਅਪਾਹਜ, ਅਨਾਥ, ਅਤੇ ਲਾਪਤਾ ਬੇਸਹਾਰਾ ਲੋਕਾਂ ਲਈ ਇਕ ਸਾਂਝਾ ਘਰ ਹੈ।
ਚੰਡੀਗੜ੍ਹ - ਨਵੀਂ ਰਿਲੀਜ਼ ਹੋਈ ਫਿਲਮ 'ਮਾਂ' ਦਰਸ਼ਕ ਕਾਫ਼ੀ ਪਸੰਦ ਕਰ ਰਹੇ ਹਨ ਕਿੁਂਕਿ ਇਹ ਬਹੁਤ ਹੀ ਭਾਵੁਕ ਕਰਨ ਵਾਲੀ ਫ਼ਿਲਮ ਹੈ। ਇੱਕ ਮਾਂ ਆਪਣੇ ਬੱਚਿਆਂ ਦੀ ਖ਼ਾਤਰ ਕਿਸ ਹੱਦ ਤੱਕ ਜਾ ਸਕਦੀ ਹੈ ਅਤੇ ਇਹ ਫ਼ਿਲਮ ਮਾਂ ਦਿਵਸ 'ਤੇ ਰਿਲੀਜ਼ ਕੀਤੀ ਗਈ ਸੀ ਤੇ ਇਸ ਮਦਰਜ਼ ਡੇਅ ਵੀਕਐਂਡ ਨੂੰ ਮਨਾਇਆ ਗਿਆ। ਫ਼ਿਲਮ ਸਫ਼ਲਤਾਪੂਰਵਕ ਰਿਲੀਜ਼ ਹੋਣ ਦੇ ਨਾਲ ਨਿਰਮਾਤਾਵਾਂ ਨੇ ਫਿਲਮ ਦੀ ਸਕ੍ਰੀਨਿੰਗ ਦਾ ਆਯੋਜਨ ਕੀਤਾ ਜਿਸ ਵਿਚ ਪ੍ਰਭ ਆਸਰਾ ਫਾਊਂਡੇਸ਼ਨ ਦੇ ਨਿਵਾਸੀਆਂ ਨੂੰ ਫਿਲਮ ਵਿੱਚ ਦਰਸਾਈ ਗਈ ਮਾਂ ਦੀ ਸੁੰਦਰਤਾ ਨੂੰ ਦੇਖਣ ਲਈ ਸੱਦਾ ਦਿੱਤਾ ਗਿਆ। 'ਪ੍ਰਭ ਆਸਰਾ' ਬੇਸਹਾਰਾ ਮਾਨਸਿਕ/ਸਰੀਰਕ ਤੌਰ 'ਤੇ ਅਪਾਹਜ, ਅਨਾਥ, ਅਤੇ ਲਾਪਤਾ ਬੇਸਹਾਰਾ ਲੋਕਾਂ ਲਈ ਇਕ ਸਾਂਝਾ ਘਰ ਹੈ।
Gippy Grewal Hosts Special Screening Of 'Mother' Film For Prabh Asra Foundation
ਇੱਕ ਭਾਵੁਕ ਨੋਟ 'ਤੇ ਨਿਰਮਾਤਾ ਗਿੱਪੀ ਗਰੇਵਾਲ ਨੇ ਕਿਹਾ "ਅੱਜ ਇਸ ਫਿਲਮ ਨਾਲ ਪ੍ਰਭ ਆਸਰਾ ਦੇ ਨਿਵਾਸੀ ਖੁਸ਼ ਅਤੇ ਭਾਵੁਕ ਹੋ ਗਏ ਕਿਉਂਕਿ ਪ੍ਰਭ ਆਸਰਾ ਵਿਚ ਬਹੁਤ ਸਾਰੇ ਅਜਿਹੇ ਬੱਚੇ ਹੋਣਗੇ ਜਿਨ੍ਹਾਂ ਨੇ ਸ਼ਾਇਦ ਕਦੇ ਆਪਣੀ ਮਾਂ ਨੂੰ ਵੀ ਨਹੀਂ ਦੇਖਿਆ ਹੋਵੇਗਾ। ਪ੍ਰਭ ਆਸਰਾ ਦੀ ਮੈਨੇਜਰ ਰਜਿੰਦਰ ਕੌਰ ਨੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ, “ਇਹ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਕਿ ਇਸ ਫਿਲਮ ਨੇ ਇਹ ਮਹਿਸੂਸ ਕਰਵਾਇਆ ਹੈ ਕਿ ਮਾਂ ਸ਼ਬਦ ਦਾ ਅਰਥ ਹਰ ਬੱਚੇ ਲਈ ਦੁਨੀਆ ਹੈ, ਅਤੇ ਤੁਸੀਂ ਗਿੱਪੀ ਗਰੇਵਾਲ ਨੇ ਇਸ ਫਿਲਮ ਵਿਚ ਦਰਸਾਇਆ ਹੈ।
Gippy Grewal Hosts Special Screening Of 'Mother' Film For Prabh Asra Foundation
ਅਰਦਾਸ ਅਤੇ ਅਰਦਾਸ ਕਰਾਂ ਦੇ ਨਿਰਮਾਤਾ, ਹੰਬਲ ਮੋਸ਼ਨ ਪਿਕਚਰਜ਼ ਨੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ ਦੁਆਰਾ ਨਿਰਮਿਤ ਇਹ ਫਿਲਮ ਪੇਸ਼ ਕੀਤੀ ਜਿਸ ਨੂੰ ਭਾਨਾ ਐਲ ਏ ਅਤੇ ਵਿਨੋਦ ਅਸਵਾਲ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਫਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈ ਅਤੇ ਰਾਣਾ ਰਣਬੀਰ ਦੁਆਰਾ ਲਿਖੀ ਗਈ ਹੈ। ਫਿਲਮ ਦੇ ਹਰ ਕਿਰਦਾਰ ਨੂੰ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਆਰੂਸ਼ੀ ਸ਼ਰਮਾ, ਰਘਵੀਰ ਬੋਲੀ, ਸਮੀਪ ਸਿੰਘ ਅਤੇ ਵੱਡਾ ਗਰੇਵਾਲ ਨੇ ਬਾਖੂਬੀ ਨਿਭਾਇਆ ਹੈ।