ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਬਾਹਰ ਖ਼ਾਲਿਸਤਾਨੀ ਝੰਡੇ ਲਗਾਉਣ ਦੇ ਮਾਮਲੇ 'ਚ ਮੋਰਿੰਡਾ ਦਾ ਨੌਜਵਾਨ ਕਾਬੂ
Published : May 12, 2022, 6:41 am IST
Updated : May 12, 2022, 6:41 am IST
SHARE ARTICLE
image
image

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਬਾਹਰ ਖ਼ਾਲਿਸਤਾਨੀ ਝੰਡੇ ਲਗਾਉਣ ਦੇ ਮਾਮਲੇ 'ਚ ਮੋਰਿੰਡਾ ਦਾ ਨੌਜਵਾਨ ਕਾਬੂ

 

ਮਿੋਰੰਡਾ, 11 ਮਈ (ਮੋਹਨ ਸਿੰਘ ਅਰੋੜਾ/ਰਾਜ ਕੁਮਾਰ ਦਸੌੜ) :   ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਬਾਹਰ ਖ਼ਾਲਿਸਤਾਨੀ ਝੰਡੇ ਲਗਾਉਣ ਦੇ ਮਾਮਲੇ 'ਚ ਹਿਮਾਚਲ ਪ੍ਰਦੇਸ਼ ਦੀ ਪਲਿਸ ਨੇ ਮੋਰਿੰਡਾ ਦੇ 30 ਸਾਲਾ ਨੌਜਵਾਨ ਹਰਬੀਰ ਸਿੰਘ ਉਰਫ਼ ਰਾਜੂ ਨੂੰ  ਕਾਬੂ ਕੀਤਾ ਹੈ | ਹਿਮਾਚਲ ਪ੍ਰਦੇਸ਼ ਪੁਲਿਸ ਨੇ ਅੱਜ ਸਵੇਰੇ 8.30 ਵਜੇ ਐਸ.ਆਈ.ਟੀ. ਦੇ ਇੰਚਾਰਜ ਆੲ.ਪੀ.ਐਸ. ਵਿਮੁਕਤ ਰੰਜਨ ਦੀ ਨਿਗਰਾਨੀ ਹੇਠ ਮੋਰਿੰਡਾ ਦੇ ਸ਼ੂਗਰ ਮਿਲ ਰੋਡ ਦੇ ਵਾਰਡ ਨੰਬਰ -1 ਵਿਖੇ ਸਥਿਤ ਇਕ ਘਰ ਵਿਚ ਛਾਪਾ ਮਾਰ ਕੇ ਸਵਰਗੀ ਰਾਜਿੰਦਰ ਸਿੰਘ ਦੇ ਕਰੀਬ 30 ਸਾਲਾ ਨੌਜਵਾਨ ਬੇਟੇ ਹਰਬੀਰ ਸਿੰਘ ਉਰਫ਼ ਰਾਜੂ ਨੂੰ  ਗਿ੍ਫ਼ਤਾਰ ਕੀਤਾ ਹੈ |
ਇਸ ਸਬੰਧੀ ਮੋਰਿੰਡਾ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪਿਛਲੇ ਦਿਨੀ ਹਿਮਾਚਲ ਪ੍ਰਦੇਸ਼ 'ਚ ਖ਼ਾਲਿਸਤਾਨ ਦੇ ਪੋਸਟਰ ਲੱਗੇ ਸੀ, ਇਸ ਸਬੰਧੀ ਮਾਮਲਾ ਦਰਜ ਹੋਇਆ ਸੀ, ਜਿਸ ਵਿਚ ਉਕਤ ਨੌਜਵਾਨ ਨਾਮਜ਼ਦ  ਸੀ, ਜਿਸ ਲਈ ਹਿਮਾਚਲ ਪ੍ਰਦੇਸ਼ ਪੁਲਿਸ ਮੋਰਿੰਡਾ ਵਿਖੇ ਆਈ ਸੀ, ਜਿਸ ਨੇ ਰਾਜੂ ਨਾਂ ਦੇ ਨੌਜਵਾਨ ਨੂੰ  ਗਿ੍ਫ਼ਤਾਰ ਕੀਤਾ ਹੈ ਅਤੇ ਹਿਮਾਚਲ ਪ੍ਰਦੇਸ਼ ਲੈ ਗਈ ਹੈ |  ਇਸ ਮਾਮਲੇ ਸਬੰਧੀ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਬੀਰ ਸਿੰਘ ਉਰਫ਼ ਰਾਜ ਦੀ ਮਾਤਾ ਲਾਭ ਕੌਰ ਪਤਨੀ ਸਵ: ਰਾਜਿੰਦਰ ਸਿੰਘ ਨੇ ਕਿਹਾ ਕਿ ਮੇਰਾ ਬੇਟਾ ਨਿਰਦੋਸ਼ ਹੈ, ਉਹ ਗੱਡੀ ਚਲਾਉਣ ਦਾ ਕੰਮ ਕਰ ਕੇ ਘਰ ਦਾ ਪਾਲਣ -ਪੋਸਣ ਕਰਦਾ ਹੈ, ਉਹੀ ਸਾਡਾ ਸਹਾਰਾ ਹੈ | ਉਨ੍ਹਾਂ ਕਿਹਾ ਕਿ ਮੇਰੇ ਪੁੱਤਰ ਨੂੰ  ਬਿਨਾਂ ਵਜ੍ਹਾ ਫਸਾਇਆ ਜਾ ਰਿਹਾ ਹੈ | ਇਸ ਮੌਕੇ ਮੁਹੱਲਾ ਨਿਵਾਸੀਆਂ ਰਾਹੁਲ ਕੁਮਾਰ ਤੇ ਵਿਜੇ ਕੁਮਾਰ ਨੇ ਦਸਿਆ ਕਿ ਮੁਹੱਲੇ ਵਿਚ ਰਾਤ ਤੋਂ ਹੀ ਸ਼ੱਕੀ ਬੰਦੇ ਘੁੰਮ ਰਹੇ ਸੀ ਜਿਨ੍ਹਾਂ ਦੀ ਸ਼ਿਕਾਇਤ ਰਾਤੀ ਪੁਲਿਸ ਨੂੰ  ਵੀ ਕੀਤੀ ਗਈ ਸੀ | ਸਾਨੂੰ ਸਵੇਰੇ ਹੀ ਪਤਾ ਲੱਗਾ ਕਿ ਜੋ ਰਾਤੀ ਬੰਦੇ ਘੁੰਮ ਰਹੇ ਸੀ ਉਹ ਹਿਮਾਚਲ ਪੁਲਿਸ ਦੇ ਸਾਦੇ ਕਪੜਿਆ ਵਿਚ ਮੁਲਾਜ਼ਮ ਸਨ | ਉਨ੍ਹਾਂ ਕਿਹਾ ਰਾਜੂ ਗੱਡੀ ਚਲਾ ਕੇ ਅਪਣਾ ਪਰਵਾਰ ਪਾਲਦਾ ਹੈ, ਇਸ ਮਾਮਲੇ ਬਾਰੇ ਕਿਸੇ ਨੂੰ  ਕੋਈ ਪਤਾ ਨਹੀਂ ਹੈ |
   
 ਫੋਟੋ 11 ਰਾਜ ਕੁਮਾਰ ਦਸੌੜ ਮ੍ਰਿੋਰੰਡਾਂ 01 'ਤੇ ਭੇਜੀ ਹੈ ਜੀ |
ਕੈਪਸ਼ਨ - :   ਹਿਮਾਚਲ ਪ੍ਰਦੇਸ਼ ਪੁਲਿਸ ਮੋਰਿੰਡਾ ਵਿਖੇ ਨੌਜਵਾਨ ਹਰਬੀਰ ਸਿੰਘ ?ਰਫ ਰਾਜੂ ਨੂੰ  ਕਾਬੂ ਕਰਕੇ ਲੇ ਕੇ ਜਾਂਦਹ ਹੋਈ |

 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement