ਸ਼ਾਪੋਵਾਲੋਵ ਨੇ ਇਟਾਲੀਅਨ ਓਪਨ ’ਚ ਜਿੱਤ ਦਰਜ ਕੀਤੀ
Published : May 12, 2022, 12:06 am IST
Updated : May 12, 2022, 12:06 am IST
SHARE ARTICLE
image
image

ਸ਼ਾਪੋਵਾਲੋਵ ਨੇ ਇਟਾਲੀਅਨ ਓਪਨ ’ਚ ਜਿੱਤ ਦਰਜ ਕੀਤੀ

ਰੋਮ, 11 ਮਈ : ਡੇਨਿਸ ਸ਼ਾਪੋਵਾਲੋਵ ਨੇ ਇਟਾਲੀਅਨ ਓਪਨ ਟੈਨਿਸ ਦੇ ਪਹਿਲੇ ਦੌਰ ’ਚ ਜ਼ਾਬਤੇ ਦੀ ਉਲੰਘਣਾ ਕੀਤੀ ਪਰ ਲੋਰੇਂਜੋ ਸੋਨੇਗੋ ਨੂੰ 7-6, 3-6, 6-3 ਨਾਲ ਹਰਾਉਣ ’ਚ ਕਾਮਯਾਬ ਰਹੇ। ਦੂਜੇ ਸੈੱਟ ’ਚ ਚੇਅਰ ਅੰਪਾਇਰ ਨੂੰ ਲਾਲ ਕਲੇਅਕੋਰਟ ’ਤੇ ਵਿਰੋਧੀ ਖਿਡਾਰੀ ਦੀ ਸਾਈਡ ਦਿਖਾਉਣ ਲਈ ਉਹ ਨੈੱਟ ਦੇ ਉਪਰੋਂ ਜੰਪ ਮਾਰ ਗਏ ਸਨ ਜੋ ਕਿ ਖੇਡ ਭਾਵਨਾ ਦੇ ਉਲਟ ਵਿਵਹਾਰ ਮੰਨਿਆ ਜਾਂਦਾ ਹੈ। 
ਅੰਪਾਇਰ ਨੇ ਸ਼ਾਪਾਵਾਲੋਵ ਦੀ ਸਰਵਿਸ ਨੂੰ ਬਾਹਰ ਕਰਾਰ ਦਿਤਾ ਸੀ ਜਿਸ ਨਾਲ ਉਨ੍ਹਾਂ ਦੇ ਡਬਲ ਫ਼ਾਲਟ ’ਤੇ ਸੋਨੇਗੋ ਨੂੰ ਬ੍ਰੇਕ ਪੁਆਇੰਟ ਮਿਲਿਆ। ਸ਼ਾਪੋਵਾਲੋਵ ਉਹ ਸੈੱਟ ਹਾਰ ਗਏ। ਹਾਲਾਂਕਿ ਉਨ੍ਹਾਂ ਨੇ ਬਾਅਦ ’ਚ ਆਪਣੇ ਇਸ ਵਿਵਹਾਰ ਲਈ ਅੰਪਾਇਰ ਤੋਂ ਮੁਆਫ਼ੀ ਮੰਗੀ।  ਹੁਣ ਉਨ੍ਹਾਂ ਦਾ ਸਾਹਮਣਾ ਜਾਰੀਆ ਦੇ ਨਿਕੋਲੋਜ ਬਾਸਿਲਾਸ਼ਵਿਲੀ ਨਾਲ ਹੋਵੇਗਾ ਜਿਨ੍ਹਾਂ ਡੇਨੀਅਲ ਇਵਾਂਸ ਨੂੰ 7-6, 6-2 ਨਾਲ ਹਰਾਇਆ। ਤਿੰਨ ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਸਟਾਨ ਵਾਵਰਿੰਕਾ ਨੇ ਰੀਲੀ ਓਪੇਲਕਾ ਨੂੰ 3-6, 7-5, 6-2 ਨਾਲ ਹਰਾਇਆ। 
    ਡੋਮਿਨਿਕ ਥਿਏਮ ਨੂੰ ਇਟਲੀ ਦੇ ਫ਼ੇਬੀਉ ਫ਼ੋਗਨਿਨੀ ਨੇ 6-4, 7-6 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਹਮਵਤਨ ਜਾਨਿਕ ਸਿਨੇਰ ਨਾਲ ਹੋਵੇਗਾ।     ਮਹਿਲਾ ਵਰਗ ’ਚ 2020 ਦੀ ਚੈਂਪੀਅਨ ਸਿਮੋਨਾ ਹਾਲੇਪ ਨੇ ਇਲੇਜੇ ਕੋਰਨੇਤ ਨੂੰ 6-4, 6-4 ਨਾਲ ਹਰਾਇਆ ਜਦਕਿ ਵਿਕਟੋਰੀਆ ਅਜ਼ਾਰੇਂਕਾ ਨੇ ਵਿਕਟੋਰੀਆ ਗੋਲੂਬਿਚ ਨੂੰ 6-3, 6-0 ਨਾਲ ਹਾਇਆ। ਕੋਕੋ ਗਾ ਨੇ ਐਂਜੇਲਿਕ ਕਰਬਰ ਨੂੰ 6-1, 6-4 ਨਾਲ ਹਰਾਇਆ। ਯੂਕ੍ਰੇਨ ਦੀ ਅਨਹੇਲਿਆ ਕਾਲਿਨਿਨਾ ਨੇ ਮੇਡਿਸਨ ਕੀਚ ਨੂੰ 6-4-6-4 ਨਾਲ ਮਾਤ ਦਿਤੀ। (ਏਜੰਸੀ)

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement