
ਮੁੱਖ ਮੰਤਰੀ ਨੇ ਵਿੱਤ ਮੰਤਰੀ ਚੀਮਾ ਨਾਲ ਮੀਟਿੰਗ ਕਰ ਕੇ ਨਵੇਂ ਬਜਟ ਦੀ ਤਿਆਰੀ ਦੀ ਜਾਣਕਾਰੀ ਲਈ
ਚੰਡੀਗੜ੍ਹ, 11 ਮਈ (ਗੁਰਉਪਦੇਸ਼ ਭੁੱਲਰ) : ਭਗਵੰਤ ਮਾਨ ਸਰਕਾਰ ਦੇ ਜੂਨ ਮਹੀਨੇ ਪੇਸ਼ ਕੀਤੇ ਜਾਣ ਵਾਲੇ ਪਹਿਲੇ ਬਜਟ ਲਈ ਜਿਥੇ ਪੰਜਾਬ ਸਰਕਾਰ ਵਲੋਂ ਅਪਣੇ ਪੋਰਟਲ ਰਾਹੀਂ ਆਮ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਉਥੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਉਦਯੋਗਿਕ ਤੇ ਵਪਾਰਕ ਪ੍ਰਤੀਨਿਧਾਂ ਤੋਂ ਵੱਖ ਵੱਖ ਜ਼ਿਲਿ੍ਹਆਂ 'ਚ ਲਗਾਤਾਰ ਦੌਰੇ ਕਰ ਕੇ ਸੁਝਾਅ ਲਏ ਜਾ ਰਹੇ ਹਨ ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਕਰ ਕੇ ਹੁਣ ਤਕ ਆਏ ਸੁਝਾਵਾਂ ਅਤੇ ਬਜਟ ਦੀ ਤਿਆਰੀ ਦੇ ਸਬੰਧ ਚ ਜਾਣਕਾਰੀ ਲਈ ਹੈ | ਮੀਟਿੰਗ ਚ ਸੂਬੇ ਦੇ ਮੁੱਖ ਸਕੱਤਰ ਅਤੇ ਵਿੱਤ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਰਹੇ ਵਿੱਤ ਮੰਤਰੀ ਚੀਮਾ ਬਜਟ ਪ੍ਰਤੀ ਆਮ ਲੋਕ ਲੋਕਾਂ ਤੇ ਵੱਖ ਵੱਖ ਵਰਗ ਦੇ ਪ੍ਰਤੀਨਿਧੀਆਂ ਤੋਂ ਸੁਝਾਅ ਲੈਣ ਲਈ ਚਲਾਏ ਗਏ ਪ੍ਰੋਗਰਾਮ ਨੂੰ ਮਿਲੇ ਹੁੰਗਾਰੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ |
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਪੋਰਟਲ ਉਪਰ ਲੱਖਾਂ ਦੀ ਗਿਣਤੀ ਦੇ ਲੋਕਾਂ ਦੇ ਆ ਦੇ ਬਜਟ ਬਾਰੇ ਸੁਝਾਅ ਆ ਚੁੱਕੇ ਹਨ ਅਤੇ ਕਈ ਕਾਫ਼ੀ ਵਧੀਆ ਸੁਝਾਅ ਮਿਲ ਰਹੇ ਹਨ ਉਨ੍ਹਾਂ ਦਸਿਆ ਕਿ ਸਾਰੇ ਸੁਝਾਅ ਦੇ ਮਾਧਿਅਮ ਤੋਂ ਬਾਅਦ ਨਿਚੋੜ ਕੱਢ ਕੇ ਇਕ ਬਲੂਪਿ੍ੰਟ ਤਿਆਰ ਕੀਤਾ ਜਾ ਰਿਹਾ ਹੈ ਲੋਕਾਂ ਤੇ ਬਿਨਾਂ ਕੋਈ ਨਵਾਂ ਬੋਝ ਪਾਏ ਪਾਏ ਰਾਹਤ ਦੇਣ ਵਾਲਾ ਅਤੇ ਆਮਦਨ ਚ ਵਾਧਾ ਕਰਨ ਵਾਲਾ ਬਜਟ ਲੋਕਾਂ ਦੇ ਸਹਿਯੋਗ ਨਾਲ ਤਿਆਰ ਕਰਨ ਦੀ ਪੂਰੀ ਕੋਸ਼ਿਸ਼ ਹੈ ਅੱਜ ਹੋਈ ਵਿੱਤ ਮੰਤਰੀ ਨਾਲ ਬਜਟ ਬਾਰੇ ਮੀਟਿੰਗ ਸਬੰਧੀ ਮੁੱਖ ਮੰਤਰੀ ਨੇ ਖੁਦ ਟਵੀਟ ਕਰਕੇ ਕਿਹਾ ਕਿ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਲੋਕਾਂ ਦੇ ਸੁਝਾਅ ਲੈ ਕੇ ਬਜਟ ਬਣ ਰਿਹਾ ਹੈ ਉਨ੍ਹਾਂ ਕਿਹਾ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ ਤੇ ਸਰਕਾਰ ਦੇ ਹਰ ਫੈਸਲੇ ਚ ਆਮ ਲੋਕਾਂ ਦੀ ਆਵਾਜ ਗੂੰਜੇਗੀ |