
ਸੈਂਸੈਕਸ 180 ਅੰਕ ਦੇ ਵਾਧੇ ਨਾਲ 54,544 ਅੰਕ ’ਤੇ ਖੁਲ੍ਹਿਆ
ਮੁੰਬਈ, 11 ਮਈ : ਅੱਜ ਭਾਵ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਖੁਲ੍ਹੇ। ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) ਅੱਜ 180 ਪੁਆਇੰਟਸ ਦੇ ਵਾਧੇ ਨਾਲ 54,544 ਅੰਕ ’ਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ (ਐਨ.ਐਸ.ਈ.) ’ਤੇ 16,270 ’ਤੇ ਖੁਲ੍ਹਿਆ। ਆਈ.ਟੀ. ਸ਼ੇਅਰਸ ’ਚ ਅੱਜ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਬੀ.ਐਸ.ਈ. ਦੇ ਮਿਡਕੈਪ ਅਤੇ ਸਮਾਲਕੈਪ ਇੰਡੈਕਸ ’ਚ ਵੀ ਵਾਧਾ ਦਿਖ ਰਿਹਾ ਹੈ। ਮਿਡਕੈਪ ਇੰਡੈਕਸ 90 ਪੁਆਇੰਟਸ ਦੇ ਵਾਧੇ ਨਾਲ 22,332 ’ਤੇ ਖੁਲ੍ਹੇ। ਸਮਾਲਕੈਪ ਇੰਡੈਕਸ 1 ਪੁਆਇੰਟ ਦੇ ਵਾਧੇ ਨਾਲ 26,119 ’ਤੇ ਖੁਲ੍ਹਿਆ।
ਲੋਜੀਸਟਿਕਸ ਕੰਪਨੀ ਡੇਲਹੀਵਰੀ ਦਾ ਇਸ਼ੂ ਅੱਜ ਖੁਲ੍ਹ ਗਿਆ ਹੈ ਅਤੇ 13 ਮਈ ਨੂੰ ਬੰਦ ਹੋਵੇਗਾ। ਡੇਲਹੀਵਰੀ ਨੇ ਇਸ਼ੂ ਖੋਲ੍ਹਣ ਤੋਂ ਪਹਿਲੇ ਐਂਕਰ ਇੰਵੈਸਟਰਸ ਤੋਂ 2400 ਕਰੋੜ ਰੁਪਏ ਜੁਟਾ ਲਏ ਹਨ। ਕੰਪਨੀ 5235 ਕਰੋੜ ਰੁਪਏ ਦਾ ਇਸ਼ੂ ਲੈ ਕੇ ਆਈ ਹੈ।
ਅੱਜ ਡਾਲਰ ਦੇ ਮੁਕਾਬਲੇ ਰੁਪਿਆ ਮਜ਼ਬੂਤੀ ਦੇ ਨਾਲ ਖੁਲ੍ਹਿਆ ਹੈ। ਰੁਪਿਆ 17 ਪੈਸੇ ਮਜ਼ਬੂਤ ਹੋ ਕੇ 77.17 ਰੁਪਏ ਪ੍ਰਤੀ ਡਾਲਰ ’ਤੇ ਆ ਗਿਆ ਹੈ। ਇਸ ਤੋਂ ਪਹਿਲੇ ਸ਼ੁੱਕਰਵਾਰ ਨੂੰ ਰੁਪਿਆ 77.42 ਰੁਪਏ ਪ੍ਰਤੀ ਡਾਲਰ ਦੇ ਆਲ ਟਾਈਮ ਲੋਅ ’ਤੇ ਪਹੁੰਚ ਗਿਆ ਸੀ। (ਏਜੰਸੀ)