Punjab News: ਭਗਵੰਤ ਮਾਨ ਸਰਕਾਰ ਨੇ ਚੱਪੜਚਿੜੀ ਖੁਰਦ ਤੋਂ ਚੱਪੜਚਿੜੀ ਕਲਾਂ ਸੜਕ ਦੇ ਨਵੀਨੀਕਰਨ ਨੂੰ ਦਿੱਤੀ ਪ੍ਰਵਾਨਗੀ 
Published : May 12, 2025, 12:36 pm IST
Updated : May 12, 2025, 12:36 pm IST
SHARE ARTICLE
Bhagwant Mann government approves renovation of Chapparchiri Khurd to Chapparchiri Kalan road
Bhagwant Mann government approves renovation of Chapparchiri Khurd to Chapparchiri Kalan road

ਪ੍ਰੋਜੈਕਟ ਲਈ 3.77 ਕਰੋੜ ਰੁਪਏ ਮਨਜ਼ੂਰ ਕੀਤੇ

ਵਿਧਾਇਕ ਕੁਲਵੰਤ ਸਿੰਘ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਦਾ ਕੀਤਾ ਧੰਨਵਾਦ

Punjab Nws: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਚੱਪੜਚਿੜੀ ਖੁਰਦ ਤੋਂ ਚੱਪੜਚਿੜੀ ਕਲਾਂ ਸੜਕ ਦੇ ਨਵੀਨੀਕਰਨ ਲਈ ਪ੍ਰਸ਼ਾਸਕੀ ਪ੍ਰਵਾਨਗੀ ਦੇ ਦਿੱਤੀ ਹੈ, ਜੋ ਕਿ ਇਤਿਹਾਸਕ ਸਥਾਨ ਚੱਪੜਚਿੜੀ ਲਈ ਇੱਕ ਮਹੱਤਵਪੂਰਨ ਪਹੁੰਚ ਮਾਰਗ ਹੈ।

ਐਸ.ਏ.ਐਸ. ਨਗਰ ਦੇ ਵਿਧਾਇਕ ਕੁਲਵੰਤ ਸਿੰਘ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸੜਕ ਖਰੜ-ਲਾਂਡਰਾ ਸੜਕ ਦੇ ਇੱਕ ਮਹੱਤਵਪੂਰਨ ਸਮਾਨਾਂਤਰ ਰਸਤੇ ਵਜੋਂ ਕੰਮ ਕਰਦੀ ਹੈ। ਨਵੀਨੀਕਰਨ ਦੇ ਕੰਮ ਦੇ ਮੁਕੰਮਲ ਹੋਣ ਨਾਲ, ਇਹ ਸੜਕ ਖਰੜ-ਲਾਂਡਰਾ ਮਾਰਗ 'ਤੇ ਆਵਾਜਾਈ ਦੀ ਭੀੜ ਨੂੰ ਵੀ ਘਟਾਉਣ ਵਿੱਚ ਮਦਦ ਕਰੇਗੀ।

ਉਨ੍ਹਾਂ ਦੱਸਿਆ ਕਿ ਇਸ ਨਵੀਨੀਕਰਨ ਪ੍ਰੋਜੈਕਟ ਵਿੱਚ 377.45 ਲੱਖ ਰੁਪਏ ਦੀ ਲਾਗਤ ਨਾਲ 2.05 ਕਿਲੋਮੀਟਰ ਲੰਬੀ 18 ਫੁੱਟ ਚੌੜੀ ਸੜਕ ਨੂੰ ਅਪਗ੍ਰੇਡ ਕਰਨਾ ਸ਼ਾਮਲ ਹੈ। ਇਸ ਦੇ ਕੰਮ ਦੇ ਦਾਇਰੇ ਵਿੱਚ 80 ਐਮ ਐਮ ਇੰਟਰਲਾਕਿੰਗ ਪੇਵਰ (ਟਾਇਲ) ਲਾਉਣਾ ਅਤੇ ਉਸ ਤੋਂ ਬਾਅਦ 8.52 ਲੱਖ ਰੁਪਏ ਦੀ ਪੰਜ ਸਾਲਾਂ ਦੀ ਦੇਖਭਾਲ ਦਾ ਪ੍ਰਬੰਧ ਸ਼ਾਮਲ ਹੈ। ਵਿਧਾਇਕ ਦੇ ਅਨੁਸਾਰ ਮੋਹਾਲੀ ਤੋਂ ਖਰੜ-ਲਾਂਡਰਾ ਸੜਕ ਤੱਕ ਇਸਦੇ ਮਹੱਤਵਪੂਰਨ ਸੰਪਰਕ ਕਾਰਨ ਵੱਡੀ ਆਵਾਜਾਈ ਦਾ ਸਾਹਮਣਾ ਕਰਨਾ ਪੈਂਦਾ ਹੋਣ ਕਾਰਨ, ਨਵੀਨੀਕਰਨ ਦੀ ਤੁਰੰਤ ਲੋੜ ਸੀ। 

ਵਿਧਾਇਕ ਨੇ ਅੱਗੇ ਕਿਹਾ ਕਿ ਕੱਲ੍ਹ ਨਿਕਲਣ ਵਾਲੇ ਫਤਿਹ ਮਾਰਚ ਦੇ ਸੰਦਰਭ ਵਿੱਚ, ਖ਼ਰਾਬ ਸੜ੍ਹਕ ਨੂੰ ਨਿਰਵਿਘਨ ਚੱਲਣਯੋਗ ਬਣਾਉਣ ਦੇ ਅਰਜ਼ੀ ਉਪਾਅ ਵਜੋਂ, ਸੰਗਤਾਂ ਦੀ ਸਹੂਲਤ ਲਈ, ਲੋਕ ਨਿਰਮਾਣ ਵਿਭਾਗ ਦੁਆਰਾ ਤੁਰੰਤ ਗੈਰ-ਬਿਟੂਮਿਨਸ (ਲੁੱਕ ਤੋਂ ਬਗੈਰ) ਪੈਚਵਰਕ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿ ਐਤਵਾਰ ਸ਼ਾਮ ਤੱਕ ਪੂਰਾ ਲਿਆ ਜਾਵੇਗਾ।

ਵਿਧਾਇਕ ਕੁਲਵੰਤ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਸ. ਭਗਵੰਤ ਸਿੰਘ ਮਾਨ ਸਰਕਾਰ ਦੀ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਤੀ ਵਚਨਬੱਧਤਾ ਤਹਿਤ ਮੋਹਾਲੀ ਹਲਕੇ ਦੀਆਂ ਕਈ ਹੋਰ ਲਿੰਕ ਸੜਕਾਂ ਦਾ ਵੀ ਨਵੀਨੀਕਰਨ ਅਤੇ ਮੁਰੰਮਤ ਕੀਤੀ ਜਾਵੇਗੀ।

SHARE ARTICLE

ਏਜੰਸੀ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement