Pathankot News : ਪਠਾਨਕੋਟ ਦੇ ਪਿੰਡ ਘਰੌਲੀ ’ਚ ਮਿਲਿਆ ਪਾਕਿਸਤਾਨੀ ਗ਼ਬਾਰਾ, ਫ਼ੌਜ ਨੇ ਲਿਆ ਆਪਣੇ ਕਬਜ਼ੇ ਵਿਚ  

By : BALJINDERK

Published : May 12, 2025, 2:01 pm IST
Updated : May 12, 2025, 2:01 pm IST
SHARE ARTICLE
ਪਠਾਨਕੋਟ ਦੇ ਪਿੰਡ ਘਰੌਲੀ ’ਚ ਮਿਲਿਆ ਪਾਕਿਸਤਾਨੀ ਗ਼ਬਾਰਾ, ਫ਼ੌਜ ਨੇ ਲਿਆ ਆਪਣੇ ਕਬਜ਼ੇ ਵਿਚ  
ਪਠਾਨਕੋਟ ਦੇ ਪਿੰਡ ਘਰੌਲੀ ’ਚ ਮਿਲਿਆ ਪਾਕਿਸਤਾਨੀ ਗ਼ਬਾਰਾ, ਫ਼ੌਜ ਨੇ ਲਿਆ ਆਪਣੇ ਕਬਜ਼ੇ ਵਿਚ  

Pathankot News : ਫ਼ੌਜ ਨੇ ਲਿਆ ਆਪਣੇ ਕਬਜ਼ੇ ਵਿਚ  

Pathankot News in Punjabi : ਪਠਾਨਕੋਟ ਵਿਖੇ ਭਾਰਤ ਅਤੇ  ਪਾਕਿਸਤਾਨ ਤਲਖ਼ੀ ਦੇ ਚਲਦੇ ਪਿਛਲੇ ਕੁਝ ਦਿਨ ਤਣਾਅ ਵਰਗਾ ਮਾਹੌਲ ਬਣਿਆ ਰਿਹਾ ਹੈ। ਲੋਕ ਦਹਿਸ਼ਤ ਦੇ ਸਾਏ ਹੇਠ ਰਹਿਣ ਨੂੰ ਮਜ਼ਬੂਰ ਸਨ, ਪਰ ਹੁਣ ਸਭ ਕੁਝ ਠੀਕ ਹੋਣ ਤੋਂ ਬਾਅਦ ਮੁੜ ਇੱਕ ਵਾਰ ਪਾਕ ਦੀ ਨਾਪਾਕ ਹਰਕਤ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਪਿੰਡ ਘਰੌਲੀ ਨੇੜੇ ਪਾਕਿਸਤਾਨ ਦਾ ਇੱਕ ਗ਼ੁਬਾਰਾ ਵੇਖਣ ਨੂੰ ਮਿਲਿਆ ਹੈ। ਜਿਸ ਨੂੰ ਫ਼ੌਜ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ। 

1

ਇਸ ਸਬੰਧੀ ਜਦ ਸਥਾਨਕ ਲੋਕਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਸ ਸਵੇਰੇ ਸੈਰ ਕਰਨ ਦੇ ਲਈ ਜਾ ਰਹੇ ਸਨ ਜਦ ਉਹਨਾਂ ਨੂੰ ਇਹ ਗੁਬਾਰਾ ਮਿਲਿਆ ਅਤੇ ਵੇਖਦੇ ਹੀ ਵੇਖਦੇ ਲੋਕਾਂ ਦਾ ਹਜੂਮ ਉੱਥੇ ਇਕੱਠਾ ਹੋ ਗਿਆ। ਸੁਰੱਖਿਆ ਦੇ ਲਿਹਾਜ ਨਾਲ ਪੁੱਛੇ ਗਏ ਸਵਾਲ ’ਤੇ ਸਥਾਨਕ ਵਾਸੀ ਪੁਸ਼ਪਿੰਦਰ ਪਠਾਨੀਆ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੀ ਫ਼ੌਜ ’ਤੇ ਪੂਰਾ ਵਿਸ਼ਵਾਸ ਹੈ ਸਾਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ। 

ਦੂਜੇ ਪਾਸੇ ਜਦ ਇਸ ਸਬੰਧੀ ਡੀਐਸਪੀ ਸੁਮੇਰ ਸਿੰਘ ਮਾਨ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿਛਲੇ ਦਿਨਾਂ ’ਚ ਜੋ ਪਠਾਨਕੋਟ ਵਿਖੇ ਹੋਇਆ ਹੈ ਅਜਿਹੀਆਂ ਚੀਜ਼ਾਂ ਹੋਣਾ ਲਾਜ਼ਮੀ ਹੈ ਅਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਲੋਕਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। 

 (For more news apart from  Pakistani missile found in village Ghrauli Pathankot, army takes it into its possession News in Punjabi, stay tuned to Rozana Spokesman)

Location: India, Punjab, Pathankot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement