
ਆਪਣੇ ਪ੍ਰੇਮੀ 'ਤੇ ਵਿਸਵਾਸ਼ ਕਰ ਕੇ ਜ਼ਹਿਰ ਨਿਗਲ ਲਿਆ
ਅੰਮ੍ਰਿਤਸਰ : ਪ੍ਰੇਮ ਸੰਬੰਧ ਦੇ ਚਲਦਿਆਂ ਅਜਿਹੇ ਮਾਮਲੇ ਅਕਸਰ ਸੁਣਨ ਨੂੰ ਮਿਲਦੇ ਹਨ ਕਿ ਜੇਕਰ ਪਰਿਵਾਰ ਰਾਜ਼ੀ ਨਹੀਂ ਹੁੰਦਾ ਤਾਂ ਪ੍ਰੇਮੀ ਜੋੜਾ ਜਾਂ ਤਾਂ ਘਰਦਿਆਂ ਦੇ ਖ਼ਿਲਾਫ਼ ਜਾ ਕੇ ਵਿਆਹ ਕਰਵਾ ਲੈਂਦਾ ਹੈ ਜਾਂ ਫੇਰ ਇਕੱਠਿਆਂ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਫੈਸਲਾ ਲੈ ਲੈਂਦੇ ਹੈ। ਪਰ ਇਥੇ ਮਾਮਲਾ ਕੁਝ ਹੋਰ ਹੀ ਹੈ, ਦਰਅਸਲ ਇਹ ਮਾਮਲਾ ਵੀ ਹੈ ਤਾਂ ਪ੍ਰੇਮ ਸਬੰਧਾਂ ਦਾ, ਪਰ ਇਸ ਨੂੰ ਸੁਣ ਕੇ ਤੁਸੀ ਵੀ ਇੱਕ ਵਾਰ ਹੈਰਾਨ ਜਰੂਰ ਹੋਵੋਗੇ।
amritsar
ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿਥੋਂ ਦੇ ਨੇੜਲੇ ਪਿੰਡ ਦੇ ਇੱਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਤੋਂ ਪਿੱਛਾ ਛੁਡਵਾਉਣ ਲਈ ਅਜਿਹੀ ਵਿਉਂਤ ਬਣਾਈ, ਜੋ ਸ਼ਾਇਦ ਕੋਈ ਆਪਣੀ ਪ੍ਰੇਮਿਕਾ ਬਾਰੇ ਸੋਚ ਵੀ ਨਹੀਂ ਸਕਦਾ। ਨੌਜਵਾਨ ਨੇ ਲੜਕੀ ਨੂੰ ਇਹ ਕਹਿ ਕੇ ਜ਼ਹਿਰ ਦੇ ਦਿੱਤਾ ਕਿ ਜੇਕਰ ਅਸੀਂ ਇਕੱਠੇ ਜੀਅ ਨਹੀਂ ਸਕਦੇ ਤਾਂ ਇਕੱਠੇ ਮਰ ਤਾਂ ਸਕਦੇ ਹਾਂ, ਜਦੋਂ ਲੜਕੀ ਨੇ ਆਪਣੇ ਪ੍ਰੇਮੀ 'ਤੇ ਵਿਸਵਾਸ਼ ਕਰ ਕੇ ਜ਼ਹਿਰ ਨਿਗਲ ਲਿਆ ਤਾਂ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਕਿਸ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ।
amritsar
ਲੜਕੀ ਦੇ ਪਰਿਵਾਰਿਕ ਮੈਂਬਰਾਂ ਮੁਤਾਬਕ ਨੌਜਵਾਨ ਲੜਕੀ ਨੂੰ ਵਿਆਹ ਦਾ ਲਾਰਾ ਲਗਾ ਕੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਉਥੇ ਹੀ ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਕਿ ਉਨ੍ਹਾਂ ਵਲੋਂ ਨੌਜਵਾਨ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਗਿਆ ਪਰ ਪੁਲਿਸ ਵਲੋਂ ਅਜੇ ਤਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਥੇ ਇਸ ਮਾਮਲੇ 'ਤੇ ਬੋਲਦਿਆਂ ਡੀਐਸਪੀ ਹਰਪ੍ਰੀਤ ਸਿੰਘ ਦਾ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ। ਉਨ੍ਹਾਂ ਕਿਹਾ ਕਿ ਪੀੜਿਤ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।
amritsar
ਇਥੇ ਤੁਹਾਨੂੰ ਦਸ ਦੇਈਏ ਕਿ ਜ਼ਹਿਰ ਨਿਗਲਣ ਤੋਂ ਬਾਅਦ ਲੜਕੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿਥੇ ਲੜਕੀ ਕਰੀਬ 20 ਦਿਨ ਤਕ ਜ਼ਿੰਦਗੀ 'ਤੇ ਮੌਤ ਦੀ ਲੜਾਈ ਲੜਦੇ ਹੋਏ ਜ਼ਿੰਦਗੀ ਦੀ ਜੰਗ ਹਰ ਗਈ। ਪੀੜਿਤ ਪਰਿਵਾਰ ਦੇ ਇਹ ਵੀ ਇਲਜ਼ਾਮ ਉਨ੍ਹਾਂ ਵਲੋਂ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਵੀ ਪੁਲਿਸ ਕਿਸੇ ਤਰ੍ਹਾਂ ਦੀ ਕੋਈ ਕਰਵਾਈ ਨਹੀਂ ਕਰ ਰਹੀ ਪਰ ਉਧਰ ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।