ਸਖ਼ਤ ਗਰਮੀ ਕਾਰਨ ਸਰਕਾਰ ਆਰਾਮ ਕਰਨ ਦੇ ਰੌਂਅ 'ਚ ਐ
Published : Jun 12, 2018, 1:09 am IST
Updated : Jun 12, 2018, 1:09 am IST
SHARE ARTICLE
Suresh Kumar
Suresh Kumar

ਅਸਮਾਨ ਵਿਚੋਂ ਵਰ੍ਹਦੀ ਅੱਗ ਸਦਕਾ ਪੰਜਾਬ ਸਰਕਾਰ ਆਰਾਮ ਕਰਨ ਦੇ ਰੌਂਅ 'ਚ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਾੜਾਂ ਨੂੰ ਨਿਕਲੇ ਹੋਏ ਹਨ ਅਤੇ ਉਨ੍ਹਾਂ ...

ਚੰਡੀਗੜ੍ਹ, ਅਸਮਾਨ ਵਿਚੋਂ ਵਰ੍ਹਦੀ ਅੱਗ ਸਦਕਾ ਪੰਜਾਬ ਸਰਕਾਰ ਆਰਾਮ ਕਰਨ ਦੇ ਰੌਂਅ 'ਚ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਾੜਾਂ ਨੂੰ ਨਿਕਲੇ ਹੋਏ ਹਨ ਅਤੇ ਉਨ੍ਹਾਂ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਮੀਡੀਆ ਸਲਾਹਕਾਰ ਨਵੀਨ ਠੁਕਰਾਲ ਨੇ ਵਿਦੇਸ਼ਾਂ ਨੂੰ ਉਡਾਰੀ ਭਰ ਲਈ ਹੈ। ਅੱਧੀ ਦਰਜਨ ਆਈਏਐਸ ਅਧਿਕਾਰੀ ਵੀ ਛੁੱਟੀਆਂ 'ਤੇ ਹਨ। ਪੰਜਾਬ ਸਕੱਤਰੇਤ ਵਿਚ ਜਨਤਾ ਦੀ ਚਹਿਲ ਪਹਿਲ ਅਲੋਪ ਹੋ ਕੇ ਰਹਿ ਗਈ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਸਕੱਤਰੇਤ ਵਿਚ ਆਖ਼ਰੀ ਵਾਰ ਗੇੜਾ 30 ਮਈ ਨੂੰ ਮੰਤਰੀ ਮੰਡਲ ਦੀ ਮੀਟਿੰਗ ਦੇ ਦਿਨ ਲਾਇਆ ਸੀ। ਪੰਜਾਬ ਸਰਕਾਰ ਵਿਚ ਧੁਰੇ ਵਜੋਂ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਕੰਮ ਕਰ ਰਹੇ ਹਨ। ਸਰਕਾਰ ਦੀ ਕਾਰਗੁਜ਼ਾਰੀ ਵਿਚ ਮੀਡੀਆ ਸਲਾਹਕਾਰ ਨਵੀਨ ਠੁਕਰਾਲ ਦਾ ਵੀ ਅਹਿਮ ਰੋਲ ਹੈ। ਉਤੋਂ ਕੈਪਟਨ ਅਮਰਿੰਦਰ ਸਿੰਘ ਪਿਛਲੇ ਸ਼ੁਕਰਵਾਰ ਤੋਂ ਚੰਡੀਗੜ੍ਹ ਤੋਂ ਬਾਹਰ ਹਨ।

ਇਨ੍ਹਾਂ ਤਿੰਨਾਂ ਦੀ ਗ਼ੈਰ ਹਾਜ਼ਰੀ ਵਿਚ ਇਥੇ ਸਰਕਾਰ ਦਾ ਪਹੀਆ ਸਰਕਣੋਂ ਰੁਕ ਜਿਹਾ ਗਿਆ ਹੈ ਅਤੇ ਸੂਬੇ ਨਾਲ ਸਬੰਧਤ ਲਏ ਜਾਣ ਵਾਲੇ ਅਹਿਮ ਫ਼ੈਸਲੇ ਲਮਕੇ ਪਏ ਹਨ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਸਰਕਾਰ ਵਿਚ ਸਾਰੇ ਅਧਿਕਾਰੀਆਂ ਤੋਂ ਵੱਧ ਅਹਿਮੀਅਤ ਸੁਰੇਸ਼ ਕੁਮਾਰ ਦੀ ਹੈ। ਨਵੀਨ ਠੁਕਰਾਲ ਅਤੇ ਸੁਰੇਸ਼ ਕੁਮਾਰ ਅਪਣੇ ਨਿਜੀ ਦੌਰੇ 'ਤੇ ਹਨ। 

Navin ThakralNavin Thakral

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ 'ਚੋਂ ਗ਼ੈਰ ਹਾਜ਼ਰੀ ਕਾਰਨ ਸਰਕਾਰ ਦੇ ਗਿਣਤੀ ਦੇ ਮੰਤਰੀਆਂ ਨੇ ਹੀ ਸਕੱਤਰੇਤ ਵਿਖੇ ਅਪਣੇ ਦਫ਼ਤਰ ਵਿਚ ਹਾਜ਼ਰੀ ਭਰੀ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਵਿਜੈ ਇੰਦਰ ਸਿੰਗਲਾ ਅਤੇ ਬਲਬੀਰ ਸਿੰਘ ਸਿੱਧੂ ਸਕੱਤਰੇਤ ਵਿਚ ਵੇਖੇ ਗਏ। ਉਂਜ ਛੇ ਕੈਬਨਿਟ ਮੰਤਰੀਆਂ ਨੇ ਪੰਜਾਬ ਭਵਨ ਵਿਚ ਮੀਟਿੰਗ ਜ਼ਰੂਰ ਕੀਤੀ ਹੈ ਜਿਸ ਵਿਚ ਨਵਜੋਤ ਸਿੱਧੂ, ਤ੍ਰਿਪਤ ਰਾਜਿੰਦਰ ਬਾਜਵਾ, ਵਿਜੈ ਇੰਦਰ ਸਿੰਗਲਾ, ਆਸ਼ੂਤੋਸ਼ ਅਤੇ ਸ਼ਾਮ ਸੁੰਦਰ ਅਰੋੜਾ ਦੇ ਨਾਂ ਸ਼ਾਮਲ ਹਨ।

ਸਿਹਤ ਤੇ ਮੈਡੀਕਲ ਸਿਖਿਆ ਮੰਤਰੀ ਬ੍ਰਹਮ ਮਹਿੰਦਰਾ ਵੀ ਅੱਠ ਜੂਨ ਤੋਂ ਹਲਕੇ ਵਿਚ ਹਨ। ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਮੰਗਲਵਾਰ ਨੂੰ ਵਾਪਸ ਮੁੜਨ ਦੀ ਸੰਭਾਵਨਾ ਹੈ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮਾਝੇ ਵਿਚ ਅਪਣੇ ਰੁਝੇਵੇਂ ਰੱਖੀ ਬੈਠੇ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਿਖਿਆ ਮੰਤਰੀ ਓਪੀ ਸੋਨੀ, ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ, ਉਚੇਰੀ ਸਿਖਿਆ ਮੰਤਰੀ ਰਜ਼ੀਆ ਸੁਲਤਾਨਾ ਨੂੰ ਵਾਰ-ਵਾਰ ਫ਼ੋਨ ਕਰਨ 'ਤੇ ਨਾ ਉਨ੍ਹਾਂ (ਮੰਤਰੀਆਂ ਨੇ) ਖ਼ੁਦ ਫ਼ੋਨ ਚੁਕਿਆ ਅਤੇ ਨਾ ਹੀ ਉਨ੍ਹਾਂ ਦੇ ਨਿਜੀ ਸਟਾਫ਼ ਨੇ ਖੇਚਲ ਕੀਤੀ। 

ਸੀਨੀਅਰ ਆਈਏਐਸ ਅਫ਼ਸਰਾਂ 'ਚੋਂ ਆਮ ਰਾਜ ਪ੍ਰਬੰਧ ਦੇ ਪ੍ਰਿੰਸੀਪਲ ਸਕੱਤਰ ਕਿਰਪਾ ਸ਼ੰਕਰ ਸਰੋਜ, ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੇ ਮੁੱਖ ਸਕੱਤਰ ਵੀਕੇ ਜੰਜੂਆ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਏ ਵੇਨੂ ਪ੍ਰਸਾਦ ਜੂਨ ਦੇ ਅਖ਼ੀਰ ਤਕ ਛੁੱਟੀ 'ਤੇ ਹਨ। ਦੋ ਹੋਰ ਸੀਨੀਅਰ ਅਫ਼ਸਰ  ਆਰ ਵੈਂਕਟ ਰਤਨਮ ਅਤੇ ਅਨਿਰੁਧ ਤਿਵਾੜੀ ਵੀ ਛੁੱਟੀ 'ਤੇ ਦੱਸੇ ਜਾ ਰਹੇ ਹਨ

ਪਰ ਇਸ ਦੀ ਸਰਕਾਰ ਵਲੋਂ ਕੋਈ ਪੁਸ਼ਟੀ ਨਹੀਂ ਹੋ ਸਕੀ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਤੋਂ ਉਨ੍ਹਾਂ ਦੇ ਚੰਡੀਗੜ੍ਹ ਵਾਪਸ ਆਉਣ ਦੀ ਪੱਕੀ ਸੂਚਨਾ ਨਹੀਂ ਮਿਲ ਸਕੀ ਜਦਕਿ ਸੁਰੇਸ਼ ਕੁਮਾਰ ਤੇ ਨਵੀਨ ਠੁਕਰਾਲ ਨੇ ਇਸ ਮਹੀਨੇ ਦੇ ਅਖ਼ੀਰ ਤਕ ਛੁੱਟੀ ਮਨਜ਼ੂਰ ਕਰਵਾਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement