
ਅੱਜ ਯੂਥ ਵੈਲਫੇਅਰ ਕਲੱਬ ਵੱਲੋਂ ਮੋਗਾ ਦੇ ਕੈਂਪ ਭੀਮ ਨਗਰ ਪਾਰਕ 'ਚ 51 ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ.....
ਮੋਗਾ, ਅੱਜ ਯੂਥ ਵੈਲਫੇਅਰ ਕਲੱਬ ਵੱਲੋਂ ਮੋਗਾ ਦੇ ਕੈਂਪ ਭੀਮ ਨਗਰ ਪਾਰਕ 'ਚ 51 ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਦੀਪਕ ਮਿਗਲਾਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਦੱਸਿਆ ਕਿ ਯੂਥ ਵੈਲਫੇਅਰ ਕਲੱਬ ਵੱਲੋਂ 73ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ।
ਇਸ ਉਪਰੰਤ ਸਰਪ੍ਰਸਤ ਨਗਰ ਕੌਸਲਰ ਅਸ਼ੋਕ ਧਮੀਜਾ ਅਤੇ ਕਲੱਬ ਪ੍ਰਧਾਨ ਨੀਰਜ ਬਠਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਸਾਲ ਪੂਰੇ ਹੋਣ 'ਤੇ ਕਲੱਬ ਵੱਲੋਂ ਮਾਤਾ ਚਿੰਤਪੁਰਣੀ ਵਿਖੇ ਜਾਗਰਣ ਕਰਵਾਇਆ ਗਿਆ ਸੀ ਅਤੇ ਅੱਜ 51 ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ। ਉਹਨਾਂ ਕਿਹਾ ਕਿ ਉਹਨਾਂ ਦੇ ਕਲੱਬ ਵੱਲੋਂ ਅੱਗੇ ਲੋੜਵੰਦਾਂ ਦੀ ਹਰ ਬਣਦੀ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਰਮੇਸ਼ ਕੁਮਾਰ, ਸੰਜੇ ਕੋਛੜ, ਬੰਟੀ, ਮੋਹਿਤ ਮਿਗਲਾਨੀ, ਹੰਸ ਰਾਜ ਮੈਦਾਨ ਆਦਿ ਹਾਜਰ ਸਨ।