ਸਰਕਾਰ ਨੇ ਮਾਰੂ ਆਰਡੀਨੈਂਸ ਤੁਰੰਤ ਵਾਪਸ ਨਾ ਲਿਆ ਤਾਂ 'ਆਪ' ਵਿੱਢੇਗੀ ਸੰਘਰਸ਼
Published : Jun 12, 2020, 10:10 pm IST
Updated : Jun 12, 2020, 10:10 pm IST
SHARE ARTICLE
1
1

ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਨੇ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ

ਸ੍ਰੀ ਮੁਕਤਸਰ ਸਾਹਿਬ 12 ਜੂਨ (ਰਣਜੀਤ ਸਿੰਘ/ਗੁਰਦੇਵ ਸਿੰਘ) : ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਅਧਿਕਾਰਾਂ 'ਤੇ ਹਮਲਾ ਕਰਦਿਆਂ ਪਾਸ ਕੀਤੇ ਗਏ ਖੇਤੀ ਲਈ ਵਿਨਾਸ਼ਕਾਰੀ ਤਿੰਨ ਆਰਡੀਨੈਂਸ ਤੁਰੰਤ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ ਦੀ ਪ੍ਰਧਾਨਗੀ ਹੇਠ ਐਸ.ਡੀ.ਐਮ ਮੈਡਮ ਵੀਰਪਾਲ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ।

1


ਇਸ ਮੌਕੇ ਬੋਲਦਿਆਂ ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ, ਹਲਕਾ ਪ੍ਰਧਾਨ ਜਗਦੀਪ ਸਿੰਘ 'ਕਾਕਾ ਬਰਾੜ', ਜਸ਼ਨ ਬਰਾੜ ਲੱਖੇਵਾਲੀ, ਕਾਰਜ ਸਿੰਘ ਮਿੱਢਾ ਅਤੇ ਇਕਬਾਲ ਸਿੰਘ ਖਿੜਕੀਆਂਵਾਲਾ ਨੇ ਆਖਿਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦ ਦੇਸ਼ ਅੱਗੇ ਅੰਨ ਸੁਰੱਖਿਆ ਦੀ ਚੁਨੌਤੀ ਆਈ ਤਾਂ ਭੁੱਖਮਰੀ ਦੇ ਦੌਰ 'ਚ ਗੁਜਰ ਰਹੇ ਭਾਰਤ ਨੂੰ ਅੰਨ ਲਈ ਆਤਮ ਨਿਰਭਰ ਬਣਾਇਆ। ਹਰੀ ਕ੍ਰਾਂਤੀ ਦੇ ਨਾਂਅ ਹੇਠ ਭਾਰਤ ਸਰਕਾਰ ਨੇ ਪੰਜਾਬ ਦੇ ਕਿਸਾਨ ਨੂੰ ਕਣਕ ਅਤੇ ਝੋਨੇ ਦਾ ਫਸਲੀ ਮਾਡਲ ਦੇ ਕੇ ਦੇਸ਼ ਦੇ ਅੰਨ ਭੰਡਾਰ ਤਾਂ ਭਰ ਲਏ ਪ੍ਰੰਤੂ ਪੰਜਾਬ ਅਤੇ ਇੱਥੋਂ ਦਾ ਕਿਸਾਨ ਆਪਣੀ ਜ਼ਰਖੇਜ਼ ਮਿੱਟੀ, ਸਰਬਤੀ ਪਾਣੀ ਅਤੇ ਸਾਫ ਸੁਥਰੀ ਆਬੋ ਹਵਾ ਸਮੇਤ ਆਪਣੀ ਹੋਂਦ ਹੀ ਦਾਅ 'ਤੇ ਲਾ ਬੈਠਾ। ਕੇਂਦਰ ਸਰਕਾਰ ਵੱਲੋਂ ਤੈਅ ਕੀਤੀਆਂ ਜਾਂਦੀਆਂ ਕੀਮਤਾਂ ਅਤੇ ਲਾਗਤ ਖਰਚਿਆਂ ਨੂੰ ਪਾੜ੍ਹਾ ਵਧਦਾ ਗਿਆ ਅਤੇ ਖੇਤੀ ਘਾਟੇ ਦਾ ਸੌਦਾ ਬਣ ਗਈ। ਕਿਸਾਨਾਂ ਅਤੇ ਖੇਤੀ 'ਤੇ ਨਿਰਭਰ ਮਜ਼ਦੂਰ ਵਰਗ ਸਿਰ ਚੜ੍ਹਿਆ ਭਾਰੀ ਕਰਜ਼ ਆਤਮਘਾਤੀ ਹੋ ਗਿਆ। ਅੰਨਦਾਤਾ ਖੁਦਕੁਸ਼ੀਆ ਲਈ ਮਜ਼ਬੂਰ ਹੋ ਗਿਆ। ਬੁਲਾਰਿਆਂ ਨੇ ਆਖਿਆ ਕਿ ਅਜਿਹੀ ਚੁਨੌਤੀ ਭਰੀ ਘੜੀ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਇਨ੍ਹਾਂ ਤਿੰਨਾਂ ਆਰਡੀਨੈਂਸਾ ਨੇ ਨਾ ਕੇਵਲ ਕਿਸਾਨਾਂ ਸਗੋਂ ਸਭ ਦੀ ਨੀਂਦ ਉਡਾ ਦਿੱਤੀ ਹੈ, ਕਿਉਂਕਿ ਕਿਸਾਨਾਂ ਦੇ ਹਿੱਤਾਂ ਦੀ ਪੈਰਵੀ ਕਰਨ ਦੇ ਨਾ 'ਤੇ ਥੋਪੇ ਜਾ ਰਹੇ ਇਹ ਆਰਡੀਨੈਂਸ ਅਸਲ ਵਿੱਚ ਕਿਸਾਨਾਂ ਲਈ ਬਰਬਾਦੀ ਅਤੇ ਕਾਰਪੋਰੇਟ ਕੰਪਨੀਆਂ ਲਈ ਵਰਦਾਨ ਹਨ। ਇਨ੍ਹਾਂ ਦੇ ਲਾਗੂ ਹੋਣ ਨਾਲ ਬਾਕੀ ਅਣਗੋਲੀਆ ਫਸਲਾਂ ਵਾਗ ਕਣਕ ਅਤੇ ਝੋਨੇ ਦਾ ਯਕੀਨੀ ਮੰਡੀਕਰਨ ਅਤੇ ਘੱਟੋਂ ਘੱਟ ਸਮਰੱਥਨ ਮੁੱਲ ਖਤਮ ਹੋ ਜਾਵੇਗਾ।

ਕਿਸਾਨ ਦੀ ਕਿਸਮਤ ਅਤੇ ਖੇਤੀਬਾੜੀ ਦਾ ਧੰਦਾ ਵੱਡੀਆ ਨਿੱਜੀ ਕੰਪਨੀਆਂ ਅਤੇ ਚੰਦ ਕਾਰਪੋਰੇਟ ਘਰਾਨਿਆਂ ਦੀ ਮੁਨਾਫੇਖੋਰ ਦਿਆ ਦ੍ਰਿਸ਼ਟੀ 'ਤੇ ਨਿਰਭਰ ਹੋ ਜਾਵੇਗਾ ਕਿਉਂਕਿ ਇਨ੍ਹਾਂ ਆਰਡੀਨੈਂਸਾਂ ਦਾ ਇੱਕ ਇੱਕ ਸਬਦ ਕਿਸਾਨ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਤਬਾਹੀ ਦੀ ਹਾਮੀ ਭਰ ਰਿਹਾ ਹੈ। ਆਮ ਆਦਮੀ ਪਾਰਟੀ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੀ ਸਮੁੱਚੀ ਟੀਮ ਵੱਲੋਂ ਰਾਜਪਾਲ ਦੇ ਨਾਮ 'ਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਮੰਗ ਕੀਤੀ ਕਿ ਉਕਤ ਮਾਰੂ ਆਰਡੀਨੈਂਸ ਤੁਰੰਤ ਵਾਪਸ ਲਏ ਜਾਣ ਨਹੀਂ ਤਾਂ ਆਮ ਆਦਮੀ ਪਾਰਟੀ ਵੱਲੋਂ ਸਮੁੱਚੇ ਪੰਜਾਬ ਦੀਆਂ ਸੜ੍ਹਕਾਂ 'ਤੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਸਾਹਿਲ ਕੁੱਬਾ, ਸਲਵਿੰਦਰ ਸ਼ਰਮਾ, ਜਗਸੀਰ ਸਿੰਘ, ਸਿਮਰਨਜੀਤ ਸਿੰਘ, ਗੁਰਜਿੰਦਰ ਸਿੰਘ, ਦਿਲਬਾਗ ਸਿੰਘ, ਗੁਰਿੰਦਰ ਸਿੰਘ, ਇਕਬਾਲ ਸਿੰਘ, ਅਮਰਧੀਰ ਸਿੰਘ ਆਦਿ ਪਾਰਟੀ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement