
ਸ਼ਹਿਰ ’ਚ ਬੀਤੇ ਦਿਨੀਂ ਪੁਲਿਸ ’ਤੇ ਫ਼ਾਇਰਿੰਗ ਕਰਨ ਵਾਲੇ ਇਕ ਵਿਅਕਤੀ ਦੀ ਅੱਜ ਇਲਾਜ ਦੌਰਾਨ ਮੌਤ ਹੋ ਜਾਣ ਦੀ ਖ਼ਬਰ
ਮੋਗਾ, 11 ਜੂਨ (ਅਮਜ਼ਦ ਖ਼ਾਨ) : ਸ਼ਹਿਰ ’ਚ ਬੀਤੇ ਦਿਨੀਂ ਪੁਲਿਸ ’ਤੇ ਫ਼ਾਇਰਿੰਗ ਕਰਨ ਵਾਲੇ ਇਕ ਵਿਅਕਤੀ ਦੀ ਅੱਜ ਇਲਾਜ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਨੇ ਬਰਜਿੰਦਰ ਭੁੱਲਰ ਨੇ ਦਸਿਆ ਕਿ ਬੀਤੇ ਦਿਨ ਪੁਲਿਸ ’ਤੇ ਗੋਲੀਬਾਰੀ ਕਰਨ ਵਾਲੇ ਸਖ਼ਸ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਗੁਰਵਿੰਦਰ ਸਿੰਘ ਨੂੰ ਪਹਿਲਾਂ ਮੋਗਾ ਦੇ ਸਿਵਲ ਹਸਪਤਾਲ ’ਚ ਲਿਆਂਦਾ ਗਿਆ ਸੀ ਅਤੇ ਉਸ ਦੇ ਬਾਅਦ ਉਸ ਦੀ ਹਾਲਤ ਗੰਭੀਰ ਹੋ ਗਈ, ਜਿਸ ਕਾਰਨ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿਤਾ ਗਿਆ ਸੀ,
ਜਿਸ ਦੀ ਅੱਜ ਦੁਪਹਿਰ 3:15 ਵਜੇ ਮੌਤ ਹੋ ਗਈ। ਡੀ. ਐਸ. ਪੀ. ਨੇ ਦਸਿਆ ਕਿ ਗੋਲੀਬਾਰੀ ਦੌਰਾਨ ਗੁਰਵਿੰਦਰ ਸਿੰਘ ਦੇ 6 ਗੋਲੀਆਂ ਲੱਗੀਆਂ ਸਨ। ਮੈਡੀਕਲ ਸੁਪਰੀਡੈਂਟ ਡਾ. ਜੋਸ਼ੀ ਮੁਤਾਬਕ ਉਸ ਨੂੰ 9 ਜੂਨ ਨੂੰ ਹਸਪਤਾਲ ’ਚ ਲਿਆਂਦਾ ਗਿਆ ਸੀ ਤੇ ਉਸ ਦੇ 6 ਗੋਲੀਆਂ ਲੱਗੀਆਂ ਹੋਈਆਂ ਸਨ, ਜਿਸ ਕਾਰਨ ਉਸ ਦਾ ਆਪਰੇਸ਼ਨ ਕੀਤਾ ਗਿਆ ਸੀ ਪਰ ਅੱਜ ਉਸ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿਤੀ ਗਈ ਅਤੇ ਪੁਲਿਸ ਵਲੋਂ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।