
ਪੰਜਾਬ ਵਿਚ ਕਰੋਨਾ ਵਾਇਰਸ ਦੇ ਮਾਮਲਿਆਂ ਨੇ ਇਕਦਮ ਕਾਫੀ ਤੇਜ਼ੀ ਫੜੀ ਹੈ। ਇਸੇ ਤਹਿਤ ਬੀਤੇ ਦਿਨੀਂ ਸੂਬੇ ਵਿਚ 77 ਨਵੇਂ ਕਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ
ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਵਾਇਰਸ ਦੇ ਮਾਮਲਿਆਂ ਨੇ ਇਕਦਮ ਕਾਫੀ ਤੇਜ਼ੀ ਫੜੀ ਹੈ। ਇਸੇ ਤਹਿਤ ਬੀਤੇ ਦਿਨੀਂ ਸੂਬੇ ਵਿਚ 77 ਨਵੇਂ ਕਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਨਾਲ ਹੀ ਚਾਰ ਲੋਕਾਂ ਇਸ ਮਹਾਂਮਾਰੀ ਦੇ ਕਾਰਨ ਆਪਣੀ ਜਾਨ ਵੀ ਗੁਆ ਗਏ ਹਨ। ਜਿਸ ਤੋਂ ਬਾਅਦ ਸੂਬੇ ਵਿਚ ਕਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 62 ਹੋ ਗਈ ਹੈ।
Corona Virus
ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਹੁਣ ਤੱਕ ਸੂਬੇ ਵਿਚ 2997 ਕਰੋਨਾ ਕੇਸ ਦਰਜ਼ ਹੋ ਚੁੱਕੇ ਹਨ ਅਤੇ ਜਿਨ੍ਹਾਂ ਚੋਂ 2259 ਲੋਕ ਸਿਹਤਯਾਬ ਹੋ ਚੁੱਕੇ ਹਨ ਅਤੇ ਹੁਣ ਸੂਬੇ ਵਿਚ 676 ਐਕਟਿਵ ਕੇਸ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਰਿਕਵਰੀ ਰੇਟ 75.35 ਫੀਸਦੀ ਹੈ। ਅੰਮ੍ਰਿਤਸਰ ਵਿੱਚ ਵੀਰਵਾਰ ਨੂੰ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ। 62 ਸਾਲਾਂ ਔਰਤ ਸਣੇ 63 ਤੇ 70 ਸਾਲਾਂ ਦੇ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਜ਼ਿਲ੍ਹੇ ‘ਚ 14 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਬੀਐਸਐਫ ਦੇ ਦੋ ਜਵਾਨ ਵੀ ਸ਼ਾਮਲ ਹਨ
Corona Virus
ਜੋ ਹਾਲ ਹੀ ਵਿਚ ਹੈਦਰਾਬਾਦ ਤੋਂ ਯੂਨਿਟ ਲੈ ਕੇ ਆਏ ਸੀ। ਇਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਸੀ। ਸਿਹਤ ਵਿਭਾਗ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ 14 ਚੋਂ 11 ਮਰੀਜ਼ ਕਿਵੇਂ ਸੰਕਰਮਿਤ ਹੋਏ। ਇਸ ਦੇ ਨਾਲ ਕੋਰੋਨਾ ਦੇ ਕਮਿਊਨਿਟੀ ਸਪ੍ਰੈਡ ਹੋਣ ਦੀ ਸੰਭਾਵਨਾ ਵੱਧ ਰਹੀ ਹੈ। ਦੱਸ ਦੱਈਏ ਕਿ ਵੀਰਵਾਰ ਨੂੰ ਪਠਾਨਕੋਟ ਵਿਚ ਸਭ ਤੋਂ ਵੱਧ 19 ਕੇਸ ਦਰਜ਼ ਹੋਏ
Corona virus
ਜਿਨ੍ਹਾਂ ਵਿਚ ਜਿਸ ਵਿਚ 25 ਸਾਲ ਦੀ ਔਰਤ ਸਮੇਤ ਛੇ ਅਤੇ ਤਿੰਨ ਸਾਲ ਦੀਆਂ ਉਸ ਦੀਆਂ ਧੀਆਂ ਵੀ ਸ਼ਾਮਿਲ ਸਨ। ਇਸ ਤੋਂ ਇਲਾਵਾ ਸੰਗਰੂਰ ਚ ਛੇ, ਰੂਪਨਗਰ ਤੇ ਪਟਿਆਲਾ ਚ ਚਾਰ, ਮੁਹਾਲੀ ਤੇ ਜਲੰਧਰ ਚ ਤਿੰਨ, ਮੋਗਾ ਨਵਾਂ ਸ਼ਹਿਰ, ਫਾਜ਼ਿਲਕਾ ਅਤੇ ਤਰਨਤਾਰਨ ਚ ਦੋ, ਇਸ ਦੇ ਨਾਲ ਹੀ ਬਠਿੰਡਾ, ਗੁਰਦਾਸਪੁਰ ਅਤੇ ਮੁਕਤਸਰ ਚ ਇਕ-ਇਕ ਕੇਸ ਸਾਹਮਣੇ ਆਇਆ ਹੈ।
Corona Virus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।