
ਪੰਜਾਬ ਸਰਕਾਰ ਨੇ ਪੁਲਿਸ ਰੇਂਜਾਂ ਦਾ ਪੁਨਰਗਠਨ ਕੀਤਾ ਹੈ। ਹੁਣ 7 ਰੇਂਜਾਂ ਹੋਣਗੀਆਂ। ਫਰੀਦਕੋਟ ਨੂੰ 7ਵੀਂ ਰੇਂਜ ਬਣਾਇਆ
ਚੰਡੀਗੜ੍ਹ, 11 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਨੇ ਪੁਲਿਸ ਰੇਂਜਾਂ ਦਾ ਪੁਨਰਗਠਨ ਕੀਤਾ ਹੈ। ਹੁਣ 7 ਰੇਂਜਾਂ ਹੋਣਗੀਆਂ। ਫਰੀਦਕੋਟ ਨੂੰ 7ਵੀਂ ਰੇਂਜ ਬਣਾਇਆ ਗਿਆ ਹੈ। ਇਸ 'ਚ ਫਰੀਦਕੋਟ, ਮੋਗਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਆਉਣਗੇ। ਬਾਰਡਰ ਰੇਂਜ 'ਚ ਅੰਮ੍ਰਿਤਸਰ ਦਿਹਾਤੀ, ਬਟਾਲਾ, ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹੇ, ਜਲੰਧਰ ਰੇਂਜ 'ਚ ਜਲੰਧਰ ਦਿਹਾਤੀ, ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹਾ, ਲੁਧਿਆਣਾ ਰੇਂਜ 'ਚ ਲੁਧਿਆਣਾ ਦਿਹਾਤੀ, ਖੰਨਾ ਤੇ ਨਵਾਂ ਸ਼ਹਿਰ, ਪਟਿਆਲਾ ਰੇਂਜ 'ਚ ਪਟਿਆਲਾ, ਬਰਨਾਲਾ ਤੇ ਸੰਗਰੂਰ ਜ਼ਿਲ੍ਹੇ, ਰੋਪੜ ਰੇਂਜ 'ਚ ਫਤਹਿਗੜ ਸਾਹਿਬ, ਰੋਪੜ ਤੇ ਮੋਹਾਲੀ ਜਿਲੇ, ਬਠਿੰਡਾ ਰੇਂਜ ਚ ਬਠਿੰਡਾ ਤੇ ਮਾਨਸਾ ਅਤੇ ਫ਼ਿਰੋਜਪੁਰ ਰੇਂਜ 'ਚ ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਤਰਨਤਾਰਨ ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ।