ਸੁਰਿੰਦਰ ਕੌਰ ਖੱਟੜਾ ਬਹੁਤ ਹੀ ਨੇਕ ਤੇ ਦਿਆਲੂ ਸੁਭਾਅ ਦੇ ਮਾਲਕ ਸਨ 
Published : Jun 12, 2020, 10:52 am IST
Updated : Jun 12, 2020, 10:52 am IST
SHARE ARTICLE
sardarni Surinder Kaur Khatra
sardarni Surinder Kaur Khatra

ਸਰਦਾਰਨੀ ਸੁਰਿੰਦਰ ਕੌਰ ਖੱਟੜਾ ਇਕ ਬਹੁਤ ਹੀ ਨੇਕ ਤੇ ਦਿਆਲੂ ਸੁਭਾਅ ਦੇ ਮਾਲਕ ਸਨ

ਸਰਦਾਰਨੀ ਸੁਰਿੰਦਰ ਕੌਰ ਖੱਟੜਾ ਇਕ ਬਹੁਤ ਹੀ ਨੇਕ ਤੇ ਦਿਆਲੂ ਸੁਭਾਅ ਦੇ ਮਾਲਕ ਸਨ। ਜਿਨ੍ਹਾਂ ਦੀ ਜ਼ਿੰਦਗੀ ਦਾ ਉਦੇਸ਼ ਪਰਵਾਰਕ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਾਲ ਨਿਭਾਉਦਿਆਂ ਅਤੇ ਸਮਾਜ ਸੇਵਾ ਦੇ ਮਾਰਗ ’ਤੇ ਚਲਦਿਆਂ ਲੋਕ ਭਲਾਈ ਦੇ ਕਾਰਜਾਂ ’ਚ ਵੱਧ ਚੜ ਕਿ ਹਿੱਸਾ ਲੈਣਾ ਸੀ। ਉਹ ਕਦੇ ਕਿਸੇ ਨੂੰ ਨਿਰਾਸ਼ ਨਹੀਂ ਕਰਦੇ ਸਨ, ਸਗੋਂ ਦਰ ’ਤੇ ਆਏ ਹਰ ਇਨਸਾਨ ਜਾਂ ਗ਼ਰੀਬ ਗੁਰਬੇ ਦੀ ਖੁਲ੍ਹ ਕੇ ਮਦਤ ਕਰਦੇ ਸਨ।

ਉਨ੍ਹਾਂ ਦੀ ਸੋਚ ਸੀ, ਕਿ ਲੋੜਵੰਦਾਂ ਦੀ ਸਹਾਈਤਾ ਮਨ ਨੂੰ ਸਕੂਨ ਦਿੰਦੀ ਹੈ। ਉਨ੍ਹਾਂ ਦਾ ਜਨਮ 7 ਜੁਲਾਈ 1955 ਨੂੰ ਖੰਨਾ ਨੇੜਲੇ ਪਿੰਡ ਬਡਲਾ ਵਿਖੇ, ਪਿਤਾ ਨੰਬਰਦਾਰ ਅਰਜਨ ਸਿੰਘ ਦੇ ਘਰ ਅਤੇ ਮਾਤਾ ਗੁਰਦਿਆਲ ਕੌਰ ਦੇ ਗ੍ਰਹਿ ਵਿਖੇ ਹੋਇਆ। ਆਪ ਦੋ ਭੈਣਾਂ ਤੇ ਇਕ ਭਰਾ ਵਿਚੋਂ ਛੋਟੇ ਸਨ। ਆਪ ਦਾ ਵਿਆਹ ਇਲਾਕੇ ਦੇ ਉੱਘੇ ਟਰਾਂਸਪੋਰਟਰ ਸਰਦਾਰ ਗੁਰਚਰਨ ਸਿੰਘ ਖੱਟੜਾ ਦੇ ਪੁੱਤਰ ਸਰਦਾਰ ਸੁਰਜੀਤ ਸਿੰਘ ਖੱਟੜਾ ਨਾਲ ਹੋਇਆ।

ਆਪ ਦਾ ਇਕਲੌਤਾ ਪੁੱਤਰ ਤੇ ਨੂੰਹ ਅਪਣੇ ਬੱਚਿਆਂ ਨਾਲ ਕੈਨੇਡਾ ਵਿਖੇ ਸੈਟਲ ਹਨ। ਆਪ ਪਿਛਲੇ 35 ਸਾਲਾਂ ਤੋਂ ਗਗਨ ਮੈਟਰਨਟੀ ਅਤੇ ਜਨਰਲ ਹਸਪਤਾਲ ਰਾਹੀਂ ਇਲਾਕੇ ਦੇ ਲੋਕਾਂ ਦੀ ਖ਼ੂਬ ਸੇਵਾ ਕਰ ਰਹੇ ਹਨ।  ਸਰਦਾਰਨੀ ਸੁਰਿੰਦਰ ਕੌਰ ਖੱਟੜਾ 7 ਜੂਨ ਨੂੰ ਮਾਮੂਲੀ ਬੀਮਾਰੀ ਮਗਰੋਂ ਵਾਹਿਗੁਰੂ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਗੁਰੂ ਚਰਨਾ ’ਚ ਜਾ ਬਿਰਾਜੇ ਹਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਵਾਰ, ਸਾਕ ਸਬੰਧੀਆਂ ਤੇ ਇਲਾਕਾ ਨਿਵਾਸੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅੰਤਮ ਅਰਦਾਸ ਅੱਜ 12 ਜੂਨ ਨੂੰ ਦੁਪਹਿਰੇ 12 ਵਜੇ ਉਨ੍ਹਾਂ ਦੇ ਗ੍ਰਹਿ ਨਿਵਾਸ ਗਗਨ ਮੈਟਰਨਿਟੀ ਐਂਡ ਜਨਰਲ ਹਸਪਤਾਲ, ਸਮਰਾਲਾ ਰੋਡ, ਭੜੀ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਪਾਏ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement