
ਦੂਸਰੇ ਬੈਂਕਾਂ ਤੋਂ ਪੈਸੇ ਕਢਵਾਉਣਾ ਹੋਇਆ ਮਹਿੰਗਾ, ਲੱਗੇਗਾ ਚਾਰਜ
ਨਵੀਂ ਦਿੱਲੀ, 11 ਜੂਨ : ਨਿਰਧਾਰਤ ਸੀਮਾ ਤੋਂ ਬਾਅਦ, ਹੁਣ ਲੋਕਾਂ ਨੂੰ ਏਟੀਐਮ ਲੈਣ-ਦੇਣ ਲਈ ਅਪਣੀਆਂ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ | ਰਿਜ਼ਰਵ ਬੈਂਕ ਆਫ ਇੰਡੀਆ ਨੇ ਬੈਂਕਾਂ ਨੂੰ ਗਾਹਕਾਂ ਤੋਂ ਵਧੇਰੇ ਚਾਰਜ ਲੈਣ ਦੀ ਇਜਾਜ਼ਤ ਦਿਤੀ ਹੈ ਜੋ ਏਟੀਐਮ ਉੱਤੇ ਮੁਫ਼ਤ ਮਾਸਿਕ ਸੀਮਾ ਤੋਂ ਵੱਧ ਲੈਣ-ਦੇਣ ਕਰਦੇ ਹਨ | ਰਿਜ਼ਰਵ ਬੈਂਕ ਆਫ ਇੰਡੀਆ ਨੇ ਬੈਂਕਾਂ ਨੂੰ ਆਗਿਆ ਦਿਤੀ ਹੈ ਕਿ ਉਹ 1 ਜਨਵਰੀ, 2022 ਤੋਂ ਏਟੀਐਮਜ ਤੋਂ ਮੁਫ਼ਤ ਟ੍ਰਾਂਜੈਕਸ਼ਨ ਦੀ ਸੀਮਾ ਤੋਂ ਵੱਧ ਨਿਕਾਸੀ 'ਤੇ ਚਾਰਜ 20 ਰੁਪਏ ਤੋਂ 21 ਰੁਪਏ ਪ੍ਰਤੀ ਟ੍ਰਾਂਜੈਕਸਨ 'ਤੇ ਕਰ ਸਕਦੇ ਹਨ | ਗਾਹਕ ਅਪਣੇ ਬੈਂਕ ਏ ਟੀ ਐਮ ਤੋਂ ਹਰ ਮਹੀਨੇ ਪੰਜ ਮੁਫ਼ਤ ਟ੍ਰਾਂਜੈਕਸ਼ਨਾਂ ਲਈ ਯੋਗ ਹਨ | ਉਹ ਦੂਜੇ ਬੈਂਕਾਂ ਦੇ ਏ.ਟੀ.ਐਮ ਤੋਂ ਵੀ ਮੁਫ਼ਤ ਲੈਣ-ਦੇਣ ਲਈ ਯੋਗ ਹਨ ਪਰ ਮਹਾਨਗਰਾਂ ਵਿਚ, ਦੂਜੇ ਬੈਂਕਾਂ ਦੇ ਏਟੀਐਮ ਤੋਂ ਤਿੰਨ ਵਾਰ ਮੁਫ਼ਤ ਟ੍ਰਾਂਜੈਕਸ਼ਨ ਕੀਤਾ ਜਾ ਸਕਦਾ ਹੈ |