Ludhiana News : ਬਦਮਾਸ਼ ਸ਼ਰੇਆਮ ਆਇਆ ਬਿਲਡਰ ਦੇ ਦਫ਼ਤਰ, ਪੁਲਿਸ ਕੀਤਾ ਮਾਮਲਾ ਦਰਜ
Ludhiana News : ਲੁਧਿਆਣਾ ਦੇ ਨਾਮੀ ਅਤੇ ਵੱਡੇ ਬਿਲਡਰ ਦੀਪਕ ਬਿਲਡਰ ਨੇ ਬਹੁਤ ਸਾਰੀਆਂ ਸੜਕਾਂ ਦੇ ਬਣਾਏ ਪੁੱਲ ਬਣਾਏ ਅਤੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਦਾ ਵੀ ਜੋ ਕੰਮ ਕਰ ਰਹੇ ਹਨ। ਉਹਨਾਂ ਨੂੰ ਬੰਦੂਕ ਦੀ ਨੋਕ ’ਤੇ ਇੱਕ ਵਿਅਕਤੀ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਹਨਾਂ ਦੀ ਪਤਨੀ ਨੇ ਬਿਆਨ ਦਰਜ ਕਰਵਾਏ ਕਿ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਵਿਅਕਤੀ ਜ਼ਬਰਦਸਤੀ ਉਹਨਾਂ ਦੇ ਦਫ਼ਤਰ ’ਚ ਆਇਆ ਸ਼ਰੇਆਮ ਬੰਦੂਕ ਦੀ ਨੋਕ ’ਤੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੰਦਾ ਮੌਕਾ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਇਸ ਮਾਮਲੇ ’ਤੇ ਕਾਰਵਾਈ ਕਰਦਿਆਂ ਇੱਕ ਵਿਅਕਤੀ ਤੇ ਮਾਮਲਾ ਦਰਜ ਕਰ ਲਿਆ ਹੈ।
(For more news apart from famous builder a person threatened to kill in Ludhiana News in Punjabi, stay tuned to Rozana Spokesman)