Mohali News : ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ 

By : BALJINDERK

Published : Jun 12, 2025, 3:10 pm IST
Updated : Jun 12, 2025, 3:10 pm IST
SHARE ARTICLE
ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ 
ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ 

Mohali News : ਮੁਲਜ਼ਮਾਂ ਕੋਲੋਂ 14 ਕਿਲੋ 370 ਗ੍ਰਾਮ ਅਫ਼ੀਮ ਹੋਈ ਬਰਾਮਦ, ਇਨੋਵਾ ਕਾਰ ਰਾਹੀਂ ਬਰੇਲੀ ਤੋਂ ਤਰਨਤਾਰਨ ਜਾ ਰਹੇ ਸਨ 

Mohali  News in Punjabi :ਸਰਕਾਰ ਦੁਆਰਾ ਚਲਾਈ ਜਾ ਰਹੀ ਮੁਹਿੰਮ 'ਯੁੱਧ ਨਸ਼ਿਆ ਵਿੱਰੁਧ' ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਹੱਥ ਉਸ ਸਮੇਂ ਵੱਡੀ ਕਾਮਯਾਬੀ ਲੱਗੀ ਜਦੋਂ ਜ਼ਿਲ੍ਹਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 14 ਕਿਲੋ 370 ਗ੍ਰਾਮ ਅਫੀਮ ਬਰਾਮਦ ਕੀਤੀ। ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ ਨਿਰਦੇਸ਼ਾਂ ਤੇ ਇਸ ਪ੍ਰਾਪਤੀ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਸਿੰਘ, ਕਪਤਾਨ ਪੁਲਿਸ ਦਿਹਾਤੀ,ਤਲਵਿੰਦਰ ਸਿੰਘ ਗਿੱਲ, ਐਸ.ਪੀ. ਆਪਰੇਸ਼ਨਸ ਤੇ ਨਵੀਨਪਾਲ ਸਿੰਘ ਲਹਿਲ, ਉੱਪ ਕਪਤਾਨ ਪੁਲਿਸ ਡੇਰਾਬਸੀ ਨੇ ਦੱਸਿਆ ਕਿ ਇੰਸ ਸਿਮਰਨ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ, ਥਾਣਾ ਲਾਲੜੂ ਪੁਲਿਸ ਵੱਲੋਂ ਨਸ਼ਾ ਤਸਕਤਾਂ ਪਾਸੋਂ ਇਹ ਬਰਾਮਦਗੀ ਕੀਤੀ ਗਈ ਹੈ।

ਐਸ ਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਨੂੰ 11ਜੂਨ 2025 ਨੂੰ ਥਾਏਦਾਰ ਰਾਜਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਘੋਲੂਮਾਜਰਾ ਬੱਸ ਸਟਾਪ ਮੇਨ ਹਾਈਵੇਅ ਅੰਬਾਲਾ ਤੋਂ ਚੰਡੀਗੜ੍ਹ ਵਿਖੇ, ਇੱਕ ਇਨੋਵਾ ਕਾਰ ਖੜੀ ਦੇਖੀ, ਜਿਸ ਵਿੱਚ ਸਵਾਰ ਦੋ ਨੌਜਵਾਨ ਰਣਜੋਧ ਸਿੰਘ ਵਾਸੀ ਪਿੰਡ ਮੱਦਰ, ਥਾਣਾ ਖਾਲੜਾ, ਜ਼ਿਲ੍ਹਾ ਤਰਨਤਾਰਨ, ਜਸਵੀਰ ਸਿੰਘ ਵਾਸੀ ਪਿੰਡ ਮਾੜੀ, ਥਾਣਾ ਭਿਖੀਵਿੰਡ, ਜ਼ਿਲ੍ਹਾ ਤਰਨਤਾਰਨ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਕੋਲ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ’ਤੇ ਮੌਕੇ ’ਤੇ ਨਵੀਨਪਾਲ ਸਿੰਘ, ਉਪ ਕਪਤਾਨ ਪੁਲਿਸ, ਸਬ ਡਵੀਜਨ ਡੇਰਾਬੱਸੀ ਨੂੰ ਬੁਲਾਇਆ ਗਿਆ।

ਡੀ ਐਸ ਪੀ ਸਬ ਡਿਵੀਜ਼ਨ ਦੀ ਹਾਜ਼ਰੀ ’ਚ ਕਾਰ ਵਿੱਚ ਰੱਖੇ ਬੈਗ ’ਚੋਂ 2 ਮੋਮੀ ਲਿਫਾਫਿਆ ’ਚੋਂ ਕੁੱਲ 14 ਕਿਲੋ 370 ਗ੍ਰਾਮ (ਇੱਕ ਵਿੱਚੋਂ 7 ਕਿਲੋ 545 ਗ੍ਰਾਮ ਅਤੇ ਦੂਜੇ ਲਿਫਾਫੇ ਵਿੱਚੋਂ 6 ਕਿਲੋ 825 ਗ੍ਰਾਮ) ਅਫੀਮ ਬ੍ਰਾਮਦ ਹੋਈ, ਜਿਸ ਤੇ ਉਕਤ ਦੋਸ਼ੀਆਂ ਖਿਲਾਫ਼ ਧਾਰਾ 18/61/85 ਐਨ ਡੀ ਪੀ ਐਸ ਐਕਟ, ਲਾਲੜੂ ਵਿਖੇ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਤਫਤੀਸ਼ ਦੌਰਾਨ ਪਾਇਆ ਗਿਆ ਕਿ ਦੋਸ਼ੀ ਰਣਜੋਧ ਸਿੰਘ ਦੇ ਖਿਲਾਫ ਮੁਕੱਦਮਾ ਨੰ 208 ਮਿਤੀ 24 ਜੂਨ /2021 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਜੰਡਿਆਲਾ ਗੁਰੂ, ਅਮ੍ਰਿਤਸਰ ਦਿਹਾਤੀ (ਰਿਕਵਰੀ 28 ਗ੍ਰਾਮ ਹੀਰੋਇਨ) ਅਤੇ ਦੋਸ਼ੀ ਜਸਬੀਰ ਸਿੰਘ ਦੇ ਖਿਲਾਫ਼ ਮੁਕੱਦਮਾ ਨੰਬਰ 06, ਮਿਤੀ 07 ਜੂਨ 2019 ਅਧੀਨ ਧਾਰਾ18,29/61/85 ਐਨ ਡੀ ਪੀ ਐਸ ਐਕਟ, ਥਾਣਾ ਜੰਡਿਆਲਾ ਗੁਰੂ, ਅੰਮ੍ਰਿਤਸਰ ਦਿਹਾਤੀ (ਬਰਾਮਦਗੀ 4 ਕਿੱਲੋ 800 ਗ੍ਰਾਮ ਅਫੀਮ) ਦਰਜ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

(For more news apart from Mohali Police got a big success, 2 drug smugglers arrested News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement