ਬੁਰਾੜੀ ਮਾਮਲਾ : 10 ਜੀਆਂ ਦੀ ਫਾਹੇ ਲੱਗਣ ਨਾਲ ਹੋਈ ਸੀ ਮੌਤ 
Published : Jul 12, 2018, 12:15 pm IST
Updated : Jul 12, 2018, 12:15 pm IST
SHARE ARTICLE
Buradi Case
Buradi Case

ਇਥੋਂ ਦੇ ਬੁਰਾੜੀ ਇਲਾਕੇ ਵਿਚ ਘਰ ਵਿਚ ਮਿਲੀਆਂ ਦਸ ਜਣਿਆਂ ਦੀਆਂ ਲਾਸ਼ਾਂ ਦੀ ਪੋਸਟਮਾਰਟਮ ਰੀਪੋਰਟ ਆ ਗਈ ਹੈ। ਰੀਪੋਰਟ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜ ਦੀ ...

ਨਵੀਂ ਦਿੱਲੀ, : ਇਥੋਂ ਦੇ ਬੁਰਾੜੀ ਇਲਾਕੇ ਵਿਚ ਘਰ ਵਿਚ ਮਿਲੀਆਂ ਦਸ ਜਣਿਆਂ ਦੀਆਂ ਲਾਸ਼ਾਂ ਦੀ ਪੋਸਟਮਾਰਟਮ ਰੀਪੋਰਟ ਆ ਗਈ ਹੈ। ਰੀਪੋਰਟ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜ ਦੀ ਸੰਭਾਵਨਾ ਨੂੰ ਰੱਦ ਕਰ ਦਿਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਸਾਰਿਆਂ ਦੀ ਮੌਤ ਫਾਹੇ ਲੱਗਣ ਨਾਲ ਹੋਈ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਉਸ ਘਰ ਦੇ ਦੂਜੇ ਕਮਰੇ ਵਿਚੋਂ ਬਰਾਮਦ 77 ਸਾਲ ਦੀ ਨਾਰਾਇਣ ਦੇਵੀ ਦੀ ਲਾਸ਼ ਦੀ  ਪੋਸਟਮਾਰਟਮ ਰੀਪੋਰਟ ਆਉਣੀ ਬਾਕੀ ਹੈ ਹਾਲਾਂਕਿ ਉਸ ਦੀ ਮੌਤ ਵੀ ਫਾਹੇ ਲੱਗਣ ਨਾਲ ਹੋਈ ਲਗਦੀ ਹੈ।

ਅਧਿਕਾਰੀ ਨੇ ਦਸਿਆ ਕਿ ਪਰਵਾਰ ਦੇ ਦਸ ਜੀਆਂ ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਮੌਤ ਫਾਹੇ ਲੱਗਣ ਕਾਰਨ ਹੋਈ ਹੈ ਅਤੇ ਲਾਸ਼ਾਂ 'ਤੇ ਕੁੱਝ ਝਰੀਟਾਂ ਤੋਂ ਇਲਾਵਾ ਸੱਟ ਦੇ ਕੋਈ ਨਿਸ਼ਾਨ ਨਹੀਂ ਮਿਲੇ। ਰੀਪੋਰਟ ਤੋਂ ਪਤਾ ਚਲਦਾ ਹੈ ਕਿ ਉਨ੍ਹਾਂ ਦੀ ਮੌਤ ਫਾਹੇ ਲੱਗਣ ਨਾਲ ਹੋਈ ਹੈ। ਨਾਰਾਇਣ ਦੇਵੀ ਦੀ ਪੋਸਟਮਾਰਟਮ ਰੀਪੋਰਟ ਦੀ ਉਡੀਕ ਹੈ। ਇਕ ਜੁਲਾਈ ਨੂੰ ਇਕ ਹੀ ਪਰਵਾਰ ਦੇ ਦਸ ਜੀਆਂ ਦੀਆਂ ਲਾਸ਼ਾਂ ਛੱਤ ਨਾਲ ਲੱਗੀ ਲੋਹੇ ਦੀ ਜਾਲੀ ਨਾਲ ਲਟਕਦੀਆਂ ਮਿਲੀਆਂ ਸਨ। ਨਾਰਾਇਣ ਦੇਵੀ ਦੀ ਲਾਸ਼ ਦੂਜੇ ਕਮਰੇ ਵਿਚ ਜ਼ਮੀਨ 'ਤੇ ਪਈ ਹੋਈ ਮਿਲੀ ਸੀ। ਪੁਲਿਸ ਨੂੰ 11 ਡਾਇਰੀਆਂ ਮਿਲੀਆਂ ਸਨ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement