ਪੁਲਿਸ ਵਲੋਂ ਜ਼ਬਰੀ ਚੁੱਕੇ ਜਾਣ 'ਤੇ ਨੌਜਵਾਨ ਨੇ ਨਿਗਲਿਆ ਜ਼ਹਿਰ
Published : Jul 12, 2018, 8:03 am IST
Updated : Jul 12, 2018, 8:03 am IST
SHARE ARTICLE
Parents Giving information to Reporters
Parents Giving information to Reporters

ਰਈਆ ਇਥੋਂ ਨਜ਼ਦੀਕੀ ਪਿੰਡ ਵਡਾਲਾ ਕਲਾਂ ਦੇ ਨਸ਼ਾ ਛੱਡ ਚੁਕੇ ਇਕ ਨੌਜਵਾਨ ਨੂੰ ਪੁਲਿਸ ਵੱਲੋਂ ਜਬਰੀ ਚੁੱਕਣ ਅਤੇ ਨੌਜਵਾਨ ਵੱਲੋਂ ਮੌਕੇ 'ਤੇ ਹੀ ਕੋਈ ਜ਼ਹਿਰੀਲੀ ਵਸਤੂ ਖਾ ...

ਰਈਆ ਇਥੋਂ ਨਜ਼ਦੀਕੀ ਪਿੰਡ ਵਡਾਲਾ ਕਲਾਂ ਦੇ ਨਸ਼ਾ ਛੱਡ ਚੁਕੇ ਇਕ ਨੌਜਵਾਨ ਨੂੰ ਪੁਲਿਸ ਵੱਲੋਂ ਜਬਰੀ ਚੁੱਕਣ ਅਤੇ ਨੌਜਵਾਨ ਵੱਲੋਂ ਮੌਕੇ 'ਤੇ ਹੀ ਕੋਈ ਜ਼ਹਿਰੀਲੀ ਵਸਤੂ ਖਾ ਲੈਣ ਦਾ ਪਤਾ ਲਗਿਆ ਹੈ। ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਰਈਆ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।ਪੀੜਤ ਦੇ ਪਿਤਾ ਬਲਵਿੰਦਰ ਸਿੰਘ ਅਤੇ ਮਾਤਾ ਨੇ ਕ੍ਰਾਂਤੀਕਾਰੀ ਮੋਰਚੇ ਦੇ ਪ੍ਰਧਾਨ ਜੋਗਾ ਸਿੰਘ ਅਤੇ ਹੋਰ ਮੋਹਤਬਰਾਂ ਦੇ ਨਾਲ ਕਲੇਰ ਹਸਪਤਾਲ ਰਈਆ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਨ੍ਹਾਂ ਦਾ ਲੜਕਾ ਸੁਪਿੰਦਰ ਸਿੰਘ (35) ਅੱਜ ਤੋਂ ਕਰੀਬ ਪੰਜ ਸਾਲ ਪਹਿਲਾਂ ਗਲਤ ਰਸਤੇ ਪੈ ਕੇ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ।

ਖਿਲਚੀਆਂ ਪੁਲਿਸ ਨੇ ਕੇਸ ਪਾ ਕੇ ਉਸ ਨੂੰ ਜੇਲ ਭੇਜ ਦਿੱਤਾ ਸੀ ਤੇ ਹੁਣ ਉਹ ਕਈ ਸਾਲਾਂ ਤੋਂ ਸੁਧਰ ਗਿਆ ਸੀ। ਵਡਾਲੇ ਅੱਡੇ 'ਤੇ ਗੁਰੂ ਤੇਗ ਬਹਾਦਰ ਵੈਲਡਿੰਗ ਵਰਕਸ ਦੀ ਦੁਕਾਨ ਪਾ ਕੇ ਅਪਣਾ ਗੁਜ਼ਾਰਾ ਕਰਦਾ ਸੀ। ਉਨ੍ਰਾਂ ਦਸਿਆ ਕਿ ਪੁਲਿਸ ਹੁਣ ਵੀ ਸੁਪਿੰਦਰ ਨੂੰ ਵਾਰ-ਵਾਰ ਠਾਣੇ ਬੁਲਾ ਕੇ ਪ੍ਰੇਸ਼ਾਨ ਕਰਦੀਸੀ ਜਿਸ ਤੋਂ ਤੰਗ ਆ ਕੇ ਕੱਲ੍ਹ ਸਵੇਰੇ ਹੀ ਉਨ੍ਹਾਂਦਾ ਲੜਕਾ,ਵਾਲਮੀਕ ਕ੍ਰਾਂਤੀਕਾਰੀ ਮੋਰਚਾ ਪੰਜਾਬ ਦੇ ਪ੍ਰਧਾਨ ਜੋਗਾ ਸਿੰਘ ਵਡਾਲਾ ਅਤੇ ਹੋਰ ਮੋਹਤਬਰਾਂ ਨੂੰ ਨਾਲ ਲੈ ਕੇ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਪਰਮਪਾਲ ਸਿੰਘ ਨੂੰ ਮਿਲ ਕੇ ਦੱਸ ਕੇ ਆਏ ਸਨ ਕਿ ਸੁਪਿੰਦਰ ਸਿੰਘ ਹੁਣ ਕੋਈ ਨਸ਼ਾ ਨਹੀ ਕਰਦਾ ਪਰ ਖਿਲਚੀਆਂ ਪੁਲਿਸ ਫਿਰ ਵੀ ਉਹਨੂੰ ਬਾਰ-2 ਤੰਗ ਕਰਦੀ ਹੈ।

PoisonPoison

ਐਸ ਐਸ ਪੀ ਨੇ ਭਰੋਸਾ ਦਿਵਾਇਆ ਕਿ ਪੁਲਿਸ ਉਹਨੂੰ ਤੰਗ ਨਹੀ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਗੱਲ ਤੋਂ ਚਿੜ ਵਿੱਚ ਆ ਕੇ ਦੇਰ ਸ਼ਾਮ ਨੂੰ ਕਰੀਬ ਅੱਠ ਕੁ ਵਜੇ ਹੀ ਖਿਲਚੀਆਂ ਦੀ ਪੁਲਿਸ ਫਿਰ ਉਨ੍ਹਾਂ ਦੀ ਦੁਕਾਨ ਉਪਰ ੇ ਲੜਕੇ ਨੂੰ ਚੁੱਕਣ ਵਾਸਤੇ ਆ ਧਮਕੀ ਅਤੇ ਜਦੋਂ ਸੁਪਿੰਦਰ ਨੂੰ ਜਬਰਦਸਤੀ ਨਾਲ ਲਿਜਾਣ ਲਈ ਧੱਕਾ-ਮੁੱਕੀ ਕਰਨ ਲੱਗੀ ਤਾਂ ਉਸ ਨੇ ਦੁਕਾਨ ਵਿੱਚ ਪਈ ਜ਼ਹਿਰ ਰੂਪੀ ਦਵਾਈ ਖਾ ਲਈ।

ਐਸ ਐਚ ਓ ਖਿਲਚੀਆਂ ਨਾਲ ਫੋਨ 'ਤੇ ਸੰਪਰਕ ਕੀਤਾ  ਤਾਂ ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਨਸ਼ਾ ਸਮਗਲਰ ਹੈ ਅਤੇ ਇਸ ਸਬੰਧੀ ਪਿੰਡ ਵਾਸੀਆਂ ਤੋਂ ਪਤਾ ਕੀਤਾ ਜਾ ਸਕਦਾ ਹੈ।ਕੈਪਸ਼ਨ-ਰਈਆ ਵਿੱਖੇ ਪੀੜਤ ਸੁਪਿੰਦਰ ਸਿੰਘ ਕਲੇਰ ਹਸਪਤਾਲ ਰਈਆ ਵਿੱਚ ਜੇਰੇ ਇਲਾਜ ਅਤੇ ਨਾਲ ਉਸਦੇ ਮਾਤਾ ਪਿਤਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement