ਮਹਾਂਮਾਰੀ ਨੇ ਲਈਆਂ ਅੱਠ ਹੋਰ ਜਾਨਾਂ
Published : Jul 12, 2020, 8:51 am IST
Updated : Jul 12, 2020, 8:51 am IST
SHARE ARTICLE
Covid 19
Covid 19

24 ਘੰਟੇ ਵਿਚ ਆਏ 260 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ, ਪਟਿਆਲਾ ਤੇ ਜਲੰਧਰ ਵਿਚ ਮੁੜ ਕੋਰੋਨਾ ਧਮਾਕਾ, 2-2 ਮੌਤਾਂ ਵੀ ਹੋਈਆਂ

ਚੰਡੀਗੜ੍ਹ, 11 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ। ਬੀਤੇ 24 ਘੰਟਿਆਂ ਦੌਰਾਨ ਜਿਥੇ ਕੋਰੋਨਾ ਵਾਇਰਸ ਨੇ 8 ਹੋਰ ਜਾਨਾਂ ਲੈ ਲਈਆਂ ਹਨ ਉਥੇ 260 ਤੋਂ ਵੱਧ  ਨਵੇਂ ਪਾਜ਼ੇਟਿਵ ਮਾਮਲੇ ਵੀ ਸਾਹਮਣੇ ਆਏ ਹਨ। ਸੂਬੇ ਵਿਚ ਕੁੱਝ ਹੋਰ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਦੇ ਵੀ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਿਥੇ ਸੂਬੇ ਵਿਚ ਮੌਤਾਂ ਦੀ ਕੁਲ ਗਿਣਤੀ 198 ਤਕ ਪਹੁੰਚ ਗਈ ਹੇ ਉਥੇ ਕੁਲ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਵੀ 7800 ਤੋਂ ਪਾਰ ਹੋ ਗਿਆ ਹੈ।

ਜਲੰਧਰ ਤੇ ਪਟਿਆਲਾ ਜ਼ਿਲ੍ਹੇ ਵਿਚ ਅੱਜ ਕੋਰੋਨਾ ਧਮਾਕਾ ਹੋਏ ਹਨ ਜਿਥੇ 24 ਘੰਟੇ ਦੌਰਾਨ ਕ੍ਰਮਵਾਰ 77 ਅਤੇ 73 ਮਾਮਲੇ ਆਏ ਹਨ। ਅੱਜ ਹੋਈਆਂ ਮੌਤਾਂ ਵਿਚੋਂ 2 ਮਾਮਲੇ ਪਟਿਆਲਾ, 2 ਜਲੰਧਰ ਅਤੇ ਇਕ-ਇਕ ਮਾਮਲਾ ਪਠਾਨਕੋਟ, ਸੰਗਰੂਰ, ਲੁਧਿਆਣਾ ਤੇ ਬਠਿੰਡਾ ਨਾਲ ਸਬੰਧਤ ਹੈ। ਹੁਣ ਤਕ ਸੂਬੇ ਵਿਚ 5040 ਮਰੀਜ਼ ਠੀਕ ਵੀ ਹੋਏ ਹਨ। 2352 ਮਰੀਜ਼ ਇਸ ਸਮੇਂ ਇਲਾਜ ਅਧੀਨ ਹਨ। ਜਿਨ੍ਹਾਂ ਵਿਚੋਂ ਗੰਭੀਰ ਮਰੀਜ਼ਾਂ ਵਿਚ 59 ਆਕਸੀਜਨ ਅਤੇ 9 ਵੈਂਟੀਲੇਟਰ ਉਪਰ ਹਨ।

Corona VirusCorona Virus

ਇਸੇ ਦੌਰਾਨ ਸਰਕਾਰ ਵਲੋਂ ਸੱਭ ਤੋਂ ਵੱਧ ਪਾਜ਼ੇਟਿਵ ਮਾਮਲਿਆਂ ਵਾਲੇ 9 ਖੇਤਰਾਂ ਨੂੰ ਕਨਟੋਨਮੈਂਟ ਜ਼ੋਨ ਐਲਾਨਿਆ ਹੈ ਜੋ 5 ਜ਼ਿਲ੍ਹਿਆਂ ਨਾਲ ਸਬੰਧਤ ਹਨ। ਇਨ੍ਹਾਂ ਵਿਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਕੰਮਾਂਕਾਰਾਂ 'ਤੇ ਪਾਬੰਦੀਆਂ ਰਹਿਣਗੀਆਂ ਤੇ ਖੇਤਰ ਸੀਲ ਰਹਿਣਗੇ। ਐਲਾਨ ਗਏ ਇਨ੍ਹਾਂ ਜ਼ੋਨਾਂ ਵਿਚ ਜ਼ਿਲ੍ਹਾ ਲੁਧਿਆਣਾ ਵਿਚ ਹਬੀਗੰਜ ਸਹਿੰਸੀ ਮੁਹੱਲਾ, ਅਸ਼ੋਕ ਨਗਰ, ਜਲੰਧਰ ਵਿਚ ਭਾਰਗੋ ਕੈਂਪ, ਫ਼ਤਿਹਪੁਰ, ਮਖਦੂਮਪੁਰਾ, ਗੁਰਦਾਸਪੁਰ ਵਿਚ ਡੇਰਾ ਬਾਬਾ ਨਾਨਕ, ਮੋਹਾਲੀ ਵਿਚ ਬੇਹੜਾ ਤੇ ਨਵਾਂਸ਼ਹਿਰ ਜ਼ਿਲ੍ਹੇ ਵਿਚ ਜੈਨ ਸਟਰੀਟ ਤੇ ਰਾਹੋਂ ਸ਼ਾਮਲ ਹਨ।

ਆਈ.ਏ.ਐਸ. ਜੋੜਾ ਪ੍ਰਵਾਰ ਸਮੇਤ ਪਾਜ਼ੇਟਿਵ- ਪੰਜਾਬ ਦਾ ਆਈ.ਏ.ਐਸ. ਜੋੜਾ ਪੰਚਾਇਤ ਵਿਭਾਗ ਦੇ ਡਾਇਰੈਕਟਰ ਵਿਪਲ ਉਜਵਲ ਤੇ ਉਨ੍ਹਾਂ ਦੀ ਪਤਨੀ ਤੇ ਰੋਪੜ ਵੀ ਡੀ.ਸੀ. ਸੋਨਾਲੀ ਗਿਰੀ ਪੂਰੇ ਪ੍ਰਵਾਰ ਸਮੇਤ ਪਾਜ਼ੇਟਿਵ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਦੇ ਪ੍ਰਵਾਰ ਨੇ ਚਾਰ ਹੋਰ ਮੈਂਬਰ ਜਿਨ੍ਹਾਂ ਵਿਚ ਦੋ ਬੱਚੇ 8 ਸਾਲ ਤੇ 1 ਸਾਲ ਅਤੇ ਬਿਰਧ ਮਾਤਾ ਤੇ ਪਿਤਾ ਸ਼ਾਮਲ ਹਨ, ਵੀ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚ ਕੋਈ ਸਪਸ਼ੱਟ ਲੱਛਣ ਨਹੀਂ ਅਤੇ ਇਹ ਇਸ ਸਮੇਂ ਘਰ ਵਿਚ ਹੀ ਇਕਾਂਤਵਾਸ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement