
ਕਿਹਾ, ਨਹੀਂ ਚੱਲਣ ਦੇਵਾਂਗੇ ਧੱਕਾ
ਮੁਕਤਸਰ ਸਾਹਿਬ: ਨਵਤੇਜ ਸਿੰਘ ਗੁੱਗੂ ਨੂੰ ਲੈ ਕੇ ਮਾਮਲਾ ਦਿਨੋਂ ਦਿਨ ਭੱਖ ਰਿਹਾ ਹੈ ਪਰ ਉਹਨਾਂ ਦੇ ਹੱਕ ਵਿਚ ਹੁਣ ਬਹੁਤ ਸਾਰੇ ਸੱਜਣ ਆਏ ਹਨ। ਚੌਧਰੀ ਕ੍ਰਿਸ਼ਨ ਲਾਲ ਸਾਬਕਾ ਐਸਐਚਓ ਪੰਜਾਬ ਪੁਲਿਸ ਮਲੋਟ ਵੀ ਉਹਨਾਂ ਦੇ ਹੱਕ ਵਿਚ ਨਿੱਤਰੇ ਹਨ। ਉਹਨਾਂ ਦਸਿਆ ਕਿ ਡਾ. ਨਵਤੇਜ ਸਿੰਘ ਨਾਲ ਪੁਲਿਸ ਦਾ ਬਹੁਤ ਧੱਕਾ ਹੋਇਆ ਹੈ ਤੇ ਉਸ ਨੂੰ ਹੁਣ ਥਾਣੇ ਵਿਚ ਬੰਦ ਕਰ ਦਿੱਤਾ ਗਿਆ ਹੈ।
Chaudhary Krishan Lal Former SHO Punjab Police Malout
ਉਸ ਨੇ 300 ਅਪਰੇਸ਼ਨ ਲਾਕਡਾਊਨ ਵਿਚ ਕੀਤੇ ਹਨ ਜਿਸ ਦਾ ਉਸ ਨੇ ਕੋਈ ਚਾਰਜ ਨਹੀਂ ਲਿਆ ਤੇ ਇਹ ਇਕ ਸੇਵਾ-ਭਾਵਨਾ ਨਾਲ ਹੀ ਕੀਤਾ ਗਿਆ ਸੀ। ਜਿਹੜੇ ਲੋਕਾਂ ਦੇ ਅਪਰੇਸ਼ਨ ਕੀਤੇ ਗਏ ਹਨ ਉਹ ਹਿਮਾਚਲ, ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਹਨ। ਉਹਨਾਂ ਨੇ ਲੱਖਾਂ ਦੇ ਅਪਰੇਸ਼ਨ ਮੁਫ਼ਤ ਵਿਚ ਕੀਤੇ ਹਨ ਤੇ ਉਸ ਡਾਕਟਰ ਨੂੰ ਮਾੜਾ ਕਿਵੇਂ ਕਿਹਾ ਜਾ ਸਕਦਾ ਹੈ?
Navtej Singh Guggu
ਉਸ ਸਮੇਂ ਰਾਸ਼ਨ ਤੇ ਵੀ ਸਵਾਲ ਚੁੱਕੇ ਗਏ ਪਰ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਦੇ ਹਨ ਕਿ ਉਹਨਾਂ ਨੇ ਹੁਣ ਤਕ ਕਿੰਨਾ ਰਾਸ਼ਨ ਵੰਡਿਆ ਹੈ। ਉੱਥੋਂ ਦੇ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਉਸ ਹਸਪਤਾਲ ਨੂੰ ਤਾਂ ਬੰਦ ਕੀਤਾ ਗਿਆ ਹੈ ਕਿਉਂ ਕਿ ਉੱਥੇ ਦੇ ਮਰੀਜ਼ ਕੋਰੋਨਾ ਪਾਜ਼ੀਟਿਵ ਆਏ ਹਨ। ਐਸਐਚਓ ਕ੍ਰਿਸ਼ਨ ਲਾਲ ਨੇ ਅੱਗੇ ਪ੍ਰਸ਼ਾਸ਼ਨ ਤੇ ਸਵਾਲ ਖੜਾ ਕਰਦਿਆਂ ਕਿਹਾ ਕਿ ਜਦੋਂ ਸਾਰੇ ਡਾਕਟਰਾਂ ਦੀ ਰਿਪੋਰਟ ਨੈਗੇਟਿਵ ਹੈ ਤਾਂ ਮਰੀਜ਼ਾਂ ਦੀ ਰਿਪੋਰਟ ਕਿਵੇਂ ਪਾਜ਼ੀਟਿਵ ਆ ਸਕਦੀ ਹੈ?
Chaudhary Krishan Lal Former SHO Punjab Police Malout
ਉਹਨਾਂ ਨੇ ਲੱਖਾ ਸਿਧਾਣਾ, ਮਨਪ੍ਰੀਤ ਮੰਨਾ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਰਲ-ਮਿਲ ਕੇ ਨਵਤੇਜ ਸਿੰਘ ਦੇ ਹੱਕ ਵਿਚ ਆਉਣ ਤਾਂ ਜੋ ਇਨਸਾਨੀਅਤ ਦਾ ਗਲਾ ਨਾ ਘੁਟਿਆ ਜਾਵੇ। ਉਹਨਾਂ ਨੇ ਪ੍ਰਸ਼ਾਸ਼ਨ ਨੂੰ ਸਵਾਲ ਕੀਤਾ ਕਿ ਕੀ ਉਹਨਾਂ ਨੇ ਅਪਣਾ ਸਿਫਾਰਸ਼ੀ ਮਰੀਜ਼ ਦਾ ਉੱਥੋਂ ਇਲਾਜ ਨਹੀਂ ਕਰਵਾਇਆ?
Lakha Sidhana
ਜੇ ਕਰਵਾਇਆ ਹੈ ਤਾਂ ਉਹ ਡਾਕਟਰ ਕਿਵੇਂ ਮਾੜਾ ਹੋ ਗਿਆ, ਇਸ ਲਈ ਅਜਿਹੀ ਧੱਕੇਸ਼ਾਹੀ ਪੰਜਾਬ ਵਿਚ ਨਹੀਂ ਚੱਲਣ ਦੇਣਗੇ। ਉਹਨਾਂ ਨੇ ਐਨਆਰਆਈਜ਼ ਅਤੇ ਸਿੱਖ ਜੱਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਉਹਨਾਂ ਦਾ ਸਾਥ ਦੇਣ ਤਾਂ ਜੋ ਪੰਜਾਬ ਵਿਚੋਂ ਅਜਿਹੀ ਧੱਕੇਸ਼ਾਹੀ ਨੂੰ ਰੋਕਿਆ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।