ਐਨ.ਆਈ.ਏ., ਰਾਅ, ਆਈ.ਬੀ. ਨੇ ਸਾਂਝੇ ਤੌਰ ਤੇਸ੍ਰੀਨਗਰ,ਅਨੰਤਨਾਗ,ਬਾਰਾਮੂਲਾਚਕੀਤੀਛਾਪੇਮਾਰੀ6ਗਿ੍ਫ਼ਤਾਰ
Published : Jul 12, 2021, 6:41 am IST
Updated : Jul 12, 2021, 6:41 am IST
SHARE ARTICLE
image
image

ਐਨ.ਆਈ.ਏ., ਰਾਅ, ਆਈ.ਬੀ. ਨੇ ਸਾਂਝੇ ਤੌਰ ਤੇ ਸ੍ਰੀਨਗਰ, ਅਨੰਤਨਾਗ, ਬਾਰਾਮੂਲਾ 'ਚ ਕੀਤੀ ਛਾਪੇਮਾਰੀ, 6 ਗਿ੍ਫ਼ਤਾਰ

ਇਲੈਕਟ੍ਰਾਨਿਕ ਯੰਤਰ, ਬੈਂਕ ਦੇ ਰਿਕਾਰਡ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ 

ਜੰਮੂ, 11 ਜੁਲਾਈ (ਸਰਬਜੀਤ ਸਿੰਘ) : ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਰਾਅ, ਆਈਬੀ ਨਾਲ ਮਿਲ ਕੇ ਐਤਵਾਰ ਨੂੰ  ਸ੍ਰੀਨਗਰ, ਅਨੰਤਨਾਗ ਅਤੇ ਬਾਰਾਮੂਲਾ ਜ਼ਿਲਿ੍ਹਆਂ ਦੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਦਾਰੂਲ-ਉਲੂਮ ਦੇ ਮੁਖੀ ਸਮੇਤ ਛੇ ਵਿਅਕਤੀਆਂ ਨੂੰ  ਗਿ੍ਫ਼ਤਾਰ ਕਰਨ ਤੋਂ ਇਲਾਵਾ ਇਲੈਕਟ੍ਰਾਨਿਕ ਯੰਤਰ, ਬੈਂਕ ਦੇ ਰਿਕਾਰਡ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਹਨ | 
ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਦਿਨੇਸ਼ ਗੁਪਤਾ ਦੀ ਅਗਵਾਈ ਹੇਠ ਐਨਆਈਏ ਦੀਆਂ ਟੀਮਾਂ ਨੇ ਅਚਬਲ ਦੇ ਪੁਲਿਸ ਅਧਿਕਾਰੀਆਂ ਨਾਲ ਪਿੰਡ ਪੁਸਰੋ, ਸਨਸੁਮਾ, ਅਤੇ ਅਚਬਲ ਵਿਖੇ ਛਾਪੇ ਮਾਰੇ ਅਤੇ ਪੰਜ ਲੋਕਾਂ ਨੂੰ  ਗਿ੍ਫ਼ਤਾਰ ਕੀਤਾ ਜਿਨ੍ਹਾਂ ਵਿਚ ਐਮਬੀਏ ਜਵੇਦ ਅਹਮਾਦ ਮੀਰ ਨਿਵਾਸੀ ਸਨਸੁਮਾ, ਉਮਰ ਭੱਟ ਵਾਸੀ ਮਗਰੇ ਮੁਹੱਲਾ ਅਚਬਲ, ਜੋ ਅਚਬਲ ਵਿਖੇ ਰੈਡੀਮੇਡ ਕਪੜੇ ਦੀ ਦੁਕਾਨਦਾਰ ਚਲਾਉਂਦਾ ਹੈ ਪਰ ਉਮਰ  ਇਕ ਕੱਟੜਪੰਥੀ ਮੈਗਜ਼ੀਨ ਦੇ ਡਿਜੀਟਲ ਐਡੀਸ਼ਨਾਂ ਲਈ ਕੰਮ ਕਰਦਾ ਸੀ ਜਿਸ ਦਾ ਉਦੇਸ਼ ਭਾਰਤੀ ਮੁਸਲਮਾਨਾਂ ਨੂੰ  ਸਿਸਟਮ ਵਿਰੁਧ ਭੜਕਾਉਣਾ ਹੈ | ਰਸਾਲਿਆਂ ਦੇ ਲਗਭਗ 17 ਸੰਸਕਰਣ ਜਨਤਕ ਖੇਤਰ ਵਿਚ ਪ੍ਰਕਾਸ਼ਤ ਕੀਤੇ ਗਏ ਹਨ, ਜਦੋਂ ਕਿ ਇਨ੍ਹਾਂ ਵਿਚੋਂ ਕਈ ਅਨੰਤਨਾਗ ਦੇ ਅਚਬਲ ਦੇ ਹਨ | ਮੈਗਜ਼ੀਨ ਐਂਗਲ ਮੈਗਜ਼ੀਨ ਹੁਜੈਫਾ-ਅਲ-ਬਕਿਸਤਾਨੀ ਚਲਾ ਰਿਹਾ ਸੀ, ਜੋ ਖੋਰਸਾਨ ਪ੍ਰਾਂਤ (ਆਈਐਸਜੇਕੇ) ਵਿਚ ਇਸਲਾਮਿਕ ਸਟੇਟ ਦਾ ਮੁੱਖ ਕਮਾਂਡਰ ਹੈ ਅਤੇ ਇਕ ਉੱਚ-ਸਿਖਿਅਤ ਪਾਕਿਸਤਾਨੀ ਨਾਗਰਿਕ ਹੈ | ਖ਼ੁਫ਼ੀਆ ਏਜੰਸੀਆਂ ਨੂੰ  ਪਤਾ ਲਗਿਆ ਕਿ ਉਸ ਦਾ ਕਸ਼ਮੀਰ ਨਾਲ ਵੀ ਸਬੰਧ ਹੈ ਹੁਣ ਰਸਾਲਾ ਕਸ਼ਮੀਰ ਤੋਂ ਲਿਜਾ ਰਿਹਾ ਸੀ | 
ਸੂਤਰਾਂ ਨੇ ਦਸਿਆ ਕਿ ਕਈ ਦਿਨਾਂ ਬਾਅਦ ਏਜੰਸੀਆਂ ਨੇ ਦਖਣੀ ਕਸ਼ਮੀਰ 'ਚ ਅਚਬਲ ਨੂੰ  ਦਿਤੇ ਗਏ ਆਈ ਪੀ ਐਡਰੈਸ ਨੂੰ  ਲੱਭ ਲਿਆ ਜਿਸ ਆਈਪੀ ਪਤੇ ਤੋਂ ਉਹ ਮੈਗਜ਼ੀਨ ਕਸ਼ਮੀਰ ਤੋਂ ਆਈਐਸਆਈਐਸ ਦੀ ਵਿਚਾਰਧਾਰਾ ਦਾ ਸੱਭ ਤੋਂ ਵੱਡਾ ਪ੍ਰਚਾਰ ਕਰ ਰਿਹਾ ਸੀ ਜਦੋਂ ਕਿ ਆਈਐਸਆਈਐਸ ਦੀ ਵਿਚਾਰਧਾਰਾ ਨੂੰ  ਅਪਣੇ ਲੈਪਟਾਪ ਤੋਂ ਕੱਟੜਵਾਦੀ, ਭਰਤੀ ਅਤੇ ਪ੍ਰਸਾਰਤ ਕਰ ਰਿਹਾ ਸੀ | ਸੂਤਰਾਂ ਅਨੁਸਾਰ ਛਾਪੇ ਸਨਿਚਰਵਾਰ ਅਤੇ ਐਤਵਾਰ ਦੀ ਵਿਚਕਾਰਲੀ ਰਾਤ ਨੂੰ , ਤਕਰੀਬਨ 2 ਵਜੇ, ਸੁਰੱਖਿਆ ਬਲਾਂ ਦੀਆਂ ਟੀਮਾਂ ਇਕੋ ਸਮੇਂ ਛਾਪੇ ਮਾਰਨ ਲਈ ਵੱਖ-ਵੱਖ ਥਾਵਾਂ ਤੇ ਚਲੀਆਂ ਗਈਆਂ | 

ਐਨਆਈਏ ਦੀ ਟੀਮ ਅਤੇ ਦਿੱਲੀ ਤੋਂ ਇਕ ਵਿਸ਼ੇਸ਼ ਟੀਮ 9 ਜੁਲਾਈ ਨੂੰ  ਪਹੁੰਚੀ ਸੀ | ਸੂਤਰਾਂ ਨੇ ਕਿਹਾ ਕਿ ਪੁੱਛਗਿੱਛ ਤੋਂ ਜਲਦੀ ਬਾਅਦ ਹੀ ਕਈ ਗਿ੍ਫ਼ਤਾਰੀਆਂ ਹੋ ਸਕਦੀਆਂ ਹਨ | ਸੂਤਰਾਂ ਨੇ ਇਹ ਵੀ ਕਿਹਾ ਕਿ ਉਮਰ ਭੱਟ ਜਾਂ ਹਬੀਬ ਉਮਰ ਨਿਸਾਰ, ਅਸਲ ਵਿਚ, ਕੱਟੜਪੰਥੀ ਮੈਗਜੀਨ ਦਾ ਸੰਪਾਦਕ ਸੀ | 
ਇਸ ਤੋਂ ਇਲਾਵਾ ਜਿਨ੍ਹਾਂ ਤਿੰਨ ਹੋਰ ਵਿਅਕਤੀਆਂ ਨੂੰ  ਗਿ੍ਫ਼ਤਾਰ ਕੀਤਾ ਗਿਆ ਉਨ੍ਹਾਂ ਵਿਚ ਓਵਿਸ ਅਹਮਾਦ ਭੱਟ, ਤਨਵੀਰ ਅਹਮਾਦ ਭੱਟ, ਅਮੀਨ ਮਲਿਕ ਦੇ ਰੂਪ ਵਿਚ ਸ਼ਾਮਲ ਹਨ | ਸ੍ਰੀਨਗਰ ਵਿਚ ਇਕ ਅਧਿਕਾਰੀ ਨੇ ਦਸਿਆ ਕਿ ਐਨਆਈਏ ਦੇ ਅਧਿਕਾਰੀਆਂ ਨੇ ਇਕ ਦਾਰੂਲ ਉਲੂਮ ਤੇ ਛਾਪਾ ਮਾਰਿਆ ਅਤੇ ਇਕ ਲੈਪਟਾਪ, ਬੈਂਕ ਅਕਾਊਾਟ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਹਨ | ਅਧਿਕਾਰੀ ਨੇ ਦਸਿਆ ਕਿ ਐਨਆਈਏ ਦੇ ਜਵਾਨਾਂ ਨੇ ਦਾਰੂਲ ਉਲੂਮ ਮੁਖੀ ਨੂਰ ਦੀਨ ਭੱਟ ਨੂੰ  ਮੌਕੇ 'ਤੇ ਹੀ ਹਿਰਾਸਤ ਵਿਚ ਲੈ ਲਿਆ | ਫੋਟੋ
 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement