
ਇਹ ਹਾਦਸਾ ਕੋਟਕਪੂਰਾ ਸ਼ਹਿਰ ਦੇ ਦੇਵੀਵਾਲਾ ਰੋਡ 'ਤੇ ਸਥਿਤ ਬਿਜਲੀ ਘਰ ਦੇ ਸਾਹਮਣੇ ਗਲੀ ਨੰਬਰ 6 ਦੇ ਵਸਨੀਕ ਗਗਨਦੀਪ ਸਿੰਘ ਨਾਲ ਵਾਪਰਿਆ।
ਫਰੀਦਕੋਟ - ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਕਸਬੇ ਵਿਚ ਸਵੇਰੇ 5 ਵਜੇ ਦੇ ਕਰੀਬ ਇੱਕ ਮਕਾਨ ਦੀ ਛੱਤ ਡਿੱਗ ਗਈ। ਮਲਬੇ ਹੇਠ ਦੱਬ ਕੇ ਗਰਭਵਤੀ ਔਰਤ ਕਰਨਜੀਤ ਕੌਰ, ਉਸ ਦੇ 4 ਸਾਲਾ ਪੁੱਤਰ ਗੈਵੀ ਅਤੇ ਪਤੀ ਗਗਨਦੀਪ ਸਿੰਘ ਦੀ ਮੌਤ ਹੋ ਗਈ। ਹਾਦਸੇ ਦਾ ਕਾਰਨ ਪਿਛਲੇ ਦਿਨੀਂ ਪਏ ਮੀਂਹ ਨੂੰ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਮਕਾਨ ਦੀ ਪੁਰਾਣੀ ਛੱਤ ਡਿੱਗ ਗਈ।
ਇਹ ਹਾਦਸਾ ਕੋਟਕਪੂਰਾ ਸ਼ਹਿਰ ਦੇ ਦੇਵੀਵਾਲਾ ਰੋਡ 'ਤੇ ਸਥਿਤ ਬਿਜਲੀ ਘਰ ਦੇ ਸਾਹਮਣੇ ਗਲੀ ਨੰਬਰ 6 ਦੇ ਵਸਨੀਕ ਗਗਨਦੀਪ ਸਿੰਘ ਨਾਲ ਵਾਪਰਿਆ। ਸਵੇਰੇ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਸਾਰੇ ਮੈਂਬਰ ਮਲਬੇ ਹੇਠ ਦੱਬ ਗਏ।
ਸਾਰਿਆਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।