
ਪਹਿਲਾਂ 15 ਜੁਲਾਈ ਤੋਂ ਬਾਂਅਦ 1000 ਰੁਪਏ ਵਸੂਲੀ ਜਾਣੀ ਸੀ ਲੇਟ ਫੀਸ
ਚੰਡੀਗੜ੍ਹ : ਚੰਡੀਗੜ੍ਹ ਦੇ ਉਚੇਰੀ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿਤੀ ਹੈ। ਵਿਭਾਗ ਵਲੋਂ ਬਿਨ੍ਹਾਂ ਲੇਟ ਫੀਸ ਦੇ 15 ਜੁਲਾਈ ਤੋਂ 22 ਜੁਲਾਈ ਤੱਕ ਦਾਖ਼ਲਾ ਲੈਣ ਦੀ ਇਜਾਜ਼ਤ ਦਿਤੀ ਗਈ ਹੈ। ਪਹਿਲਾਂ 15 ਜੁਲਾਈ ਤੋਂ ਬਾਅਦ 1000 ਰੁਪਏ ਲੇਟ ਫੀਸ ਵਸੂਲੀ ਜਾਣੀ ਸੀ ਪਰ ਭਾਰੀ ਬਰਸਾਤ ਕਾਰਨ ਸ਼ਹਿਰ ਵਿਚ ਪਾਣੀ ਭਰ ਜਾਣ ਅਤੇ ਸੜਕਾਂ ਬੰਦ ਹੋਣ ਕਾਰਨ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ।
ਪ੍ਰਸ਼ਾਸਨ ਦਾ ਇਹ ਫੈਸਲਾ ਅੰਡਰਗਰੈਜੂਏਟ ਕੇਂਦਰੀਕ੍ਰਿਤ ਅਤੇ ਗੈਰ-ਕੇਂਦਰੀਕ੍ਰਿਤ ਕੋਰਸਾਂ 'ਤੇ ਲਾਗੂ ਹੋਵੇਗਾ। ਸ਼ਹਿਰ ਦੇ ਵਿਦਿਆਰਥੀ ਹੁਣ 22 ਜੁਲਾਈ ਤੱਕ ਸ਼ਹਿਰ ਦੇ ਕਿਸੇ ਵੀ ਸਰਕਾਰੀ ਅਤੇ ਪ੍ਰਾਈਵੇਟ ਪ੍ਰਬੰਧਿਤ ਕਾਲਜ ਵਿਚ ਬਿਨ੍ਹਾਂ ਲੇਟ ਫੀਸ ਦੇ ਦਾਖਲਾ ਲੈ ਸਕਦੇ ਹਨ।
ਚੰਡੀਗੜ੍ਹ ਸ਼ਹਿਰ ਵਿਚ ਨੌਜੁਆਨਾਂ ਲਈ ਦਾਖ਼ਲਾ ਲੈਣ ਲਈ 11 ਕਾਲਜ ਉਪਲਬਧ ਹਨ। ਇਨ੍ਹਾਂ ਵਿਚੋਂ 5 ਸਰਕਾਰੀ ਅਤੇ 6 ਪ੍ਰਾਈਵੇਟ ਕਾਲਜ ਹਨ।
ਚੰਡੀਗੜ੍ਹ ਵਿਚ 11 ਕਾਲਜ
1. ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਫਾਰ ਗਰਲਜ਼ ਸੈਕਟਰ 11
2. ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਫਾਰ ਗਰਲਜ਼ ਸੈਕਟਰ 42
3. ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ 11
4. ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ 46
5. ਸਰਕਾਰੀ ਕਾਲਜ ਆਫ਼ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਸੈਕਟਰ 50
6. ਡੀਏਵੀ ਕਾਲਜ ਸੈਕਟਰ 10
7. ਦੇਵ ਸਮਾਜ ਕਾਲਜ ਫਾਰ ਵੂਮੈਨ ਸੈਕਟਰ 45
8. ਗੋਸਵਾਮੀ ਗਣੇਸ਼ ਦੱਤਾ ਸਨਾਤਨ ਧਰਮ ਕਾਲਜ ਸੈਕਟਰ 32
9. ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੂਮੈਨ ਸੈਕਟਰ 26
10. ਮਹਾਰ ਚੰਦ ਮਹਾਜਨ ਡੀਏਵੀ ਕਾਲਜ ਫਾਰ ਵੂਮੈਨ ਸੈਕਟਰ 36
11. ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26ੇ