ਟਾਟਾ ਗਰੁੱਪ ਹੋਵੇਗਾ ਪਹਿਲਾ ਭਾਰਤੀ ਐਪਲ ਆਈਫੋਨ ਨਿਰਮਾਤਾ, ਅਗਸਤ ਵਿਚ ਸੌਦਾ ਪੂਰਾ ਹੋਣ ਦੀ ਸੰਭਾਵਨਾ  
Published : Jul 12, 2023, 2:35 pm IST
Updated : Jul 12, 2023, 2:35 pm IST
SHARE ARTICLE
Tata Group will be the first Indian Apple iPhone manufacturer
Tata Group will be the first Indian Apple iPhone manufacturer

ਦੱਸ ਦਈਏ ਕਿ ਵਿਸਟ੍ਰਾਨ ਨੇ ਲਗਭਗ 5 ਸਾਲ ਪਹਿਲਾਂ ਆਈਫੋਨ ਐੱਸ. ਈ. 2 ਨਾਲ ਭਾਰਤ ’ਚ ਆਈਫੋਨ-ਐੱਸ ਦਾ ਨਿਰਮਾਣ ਸ਼ੁਰੂ ਕੀਤਾ ਸੀ।

 

ਜਲੰਧਰ – ਭਾਰਤ ਦਾ ਸਭ ਤੋਂ ਵੱਡਾ ਟਾਟਾ ਸਮੂਹ  ਜਲਦ ਹੀ ਐਪਲ ਇੰਕ ਸਪਲਾਈਕਰਤਾ ਦੇ ਕਾਰਖਾਨੇ ਨੂੰ ਐਕਵਾਇਰ ਕਰਨ ਲਈ ਸਮਝੌਤੇ ਦੇ ਬੇਹੱਦ ਨੇੜੇ ਹੈ। ਦੱਸਿਆ ਜਾ ਰਿਹਾ ਹੈ ਕਿ ਅਗਸਤ ਤੱਕ ਡੀਲ ਪੂਰੀ ਹੋ  ਸਕਦੀ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਸਥਾਨਕ ਕੰਪਨੀ ਆਈਫੋਨ ਦੀ ਅਸੈਂਬਲੀ ਨਾਲ ਜੁੜੇਗੀ। 
ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਟਾਟਾ ਗਰੁੱਪ ਛੇਤੀ ਹੀ ਕਰਨਾਟਕ ’ਚ ਵਿਸਟ੍ਰਾਨ ਕਾਰਪੋਰੇਸ਼ਨ ਫੈਕਟਰ ਨੂੰ ਐਕਵਾਇਰ ਕਰਨ ਲਈ 4000 ਕਰੋੜ ਰੁਪਏ ਦਾ ਸੌਦਾ ਕਰ ਸਕਦਾ ਹੈ।

ਦੱਸ ਦਈਏ ਕਿ ਵਿਸਟ੍ਰਾਨ ਨੇ ਲਗਭਗ 5 ਸਾਲ ਪਹਿਲਾਂ ਆਈਫੋਨ ਐੱਸ. ਈ. 2 ਨਾਲ ਭਾਰਤ ’ਚ ਆਈਫੋਨ-ਐੱਸ ਦਾ ਨਿਰਮਾਣ ਸ਼ੁਰੂ ਕੀਤਾ ਸੀ। ਮੌਜੂਦਾ ਸਮੇਂ ਵਿਚ ਤਕਨੀਕੀ ਦਿੱਗਜ਼ ਭਾਰਤ ਵਿਚ ਆਈਫੋਨ ਐੱਸ. ਈ., ਆਈਫੋਨ 12, ਆਈਫੋਨ 13, ਆਈਫੋਨ 14 ਦਾ ਨਿਰਮਾਣ ਕਰਦੀ ਹੈ। ਇਕ ਰਿਪੋਰਟ ਮੁਤਾਬਕ ਐਕਵਾਇਰਮੈਂਟ ਤੋਂ ਬਾਅਦ ਟਾਟਾ ਸਮੂਹ ਐਪਲ ਆਈਫੋਨ ਮਾਡਲ ਨੂੰ ਅਸੈਂਬਲ ਕਰਨ ਵਾਲਾ ਪਹਿਲਾ ਭਾਰਤੀ ਬ੍ਰਾਂਡ ਬਣ ਜਾਵੇਗਾ।

ਦੱਸਿਆ ਜਾ ਰਿਹਾ ਹੈ ਕਿ ਵਿਸਟ੍ਰਾਨ ਆਪਣੇ ਭਾਰਤੀ ਸੰਚਾਲਨ ਨੂੰ ਸਮਾਪਤ ਕਰਨ ਲਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਅਤੇ ਕੰਪਨੀ ਰਜਿਸਟਰਾਰ ਨਾਲ ਸੰਪਰਕ ਕਰੇਗੀ। ਕੰਪਨੀ ’ਚ ਲਗਭਗ 10,000 ਕਰਮਚਾਰੀ ਤਾਇਨਾਤ ਹਨ ਅਤੇ ਕਥਿਤ ਤੌਰ ’ਤੇ ਉਸ ਨੇ ਮਾਰਚ 2024 ਤੱਕ 1.8 ਬਿਲੀਅਨ ਡਾਲਰ ਮੁੱਲ ਦੇ ਆਈਫੋਨ ਭੇਜਣ ਦੀ ਵਚਨਬੱਧਤਾ ਪ੍ਰਗਟਾਈ ਹੈ। ਇਸ ਨੇ ਅਗਲੇ ਸਾਲ ਤੱਕ ਕਾਰਖਾਨੇ ਦੇ ਵਰਕਫੋਰਸ ਨੂੰ ਤਿੰਨ ਗੁਣਾ ਕਰਨ ਦਾ ਟੀਚਾ ਰੱਖਿਆ ਹੈ। ਐਕਵਾਇਰਮੈਂਟ ਤੋਂ ਬਾਅਦ ਟਾਟਾ ਸਮੂਹ ਸੰਭਵ ਹੀ ਇਨ੍ਹਾਂ ਵਚਨਬੱਧਤਾਵਾਂ ਦਾ ਸਨਮਾਨ ਕਰੇਗਾ।

ਮੌਜੂਦਾ ਸਮੇਂ ’ਚ ਫਾਕਸਕਾਨ ਅਤੇ ਵਿਸਟ੍ਰਾਨ ਭਾਰਤ ’ਚ ਆਈਫੋਨ ਬਣਾਉਣ ਵਾਲੀਆਂ ਪ੍ਰਮੁੱਖ ਕੰਪਨੀਆਂ ’ਚੋਂ ਹਨ। ਭਾਰਤ ’ਚ ਐਪਲ ਦਾ ਇਤਿਹਾਸ ਬਹੁਤ ਪੁਰਾਣਾ ਹੈ, ਜਿਸ ਦੀ ਸ਼ੁਰੂਆਤ 20 ਸਾਲ ਤੋਂ ਵੀ ਪਹਿਲਾਂ ਹੋਈ ਸੀ। ਐਪਲ ਨੇ ਸਤੰਬਰ 2020 ਵਿਚ ਦੇਸ਼ ’ਚ ਆਪਣਾ ਆਨਲਾਈਨ ਸਟੋਰ ਲਾਂਚ ਕੀਤਾ ਅਤੇ ਐਪਲ ਰਿਟੇਲ ਸਟੋਰ ਦੇ ਆਗਾਮੀ ਲਾਂਚ ਨਾਲ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement