
Sidhu Moosewala Murder Case : ਪਟਿਆਲਾ ਹਾਊਸ ਕੋਰਟ ਤੋਂ ਮਿਲੀ ਸੀ ਜਮਾਨਤ, 18 ਜੁਲਾਈ ਨੂੰ ਵਾਪਸ ਜਾਣਾ ਸੀ ਜੇਲ
Ansari, Who Supplied Weapons in Sidhu Moosewala Murder Case, goes Missing Latest News in Punjabi ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਹਥਿਆਰ ਸਪਲਾਈ ਕਰਨ ਵਾਲਾ ਸ਼ਾਹਬਾਜ਼ ਅੰਸਾਰੀ ਲਾਪਤਾ ਹੋ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਹਬਾਜ ਅੰਸਾਰੀ ਨੂੰ 18 ਜੂਨ ਨੂੰ ਅਪਣੀ ਪਤਨੀ ਦੀ ਸਰਜਰੀ ਲਈ ਜਮਾਨਤ ਦਿਤੀ ਗਈ ਸੀ। ਇਹ ਜਮਾਨਤ ਉਸ ਨੂੰ ਪਟਿਆਲਾ ਹਾਊਸ ਕੋਰਟ ਤੋਂ ਮਿਲੀ ਸੀ। 18 ਜੁਲਾਈ ਨੂੰ ਉਸ ਨੇ ਜੇਲ ਵਾਪਸ ਜਾਣਾ ਸੀ, ਜਿਸ ਤੋਂ ਪਹਿਲਾਂ ਉਸ ਨੇ ਦਿਤੇ ਗਏ ਨੰਬਰ ਸਵਿਚ ਆਫ਼ ਕਰ ਲਏ ਤੇ ਉਸ ਦਿਨ ਤੋਂ ਸ਼ਾਹਬਾਜ਼ ਅੰਸਾਰੀ ਲਾਪਤਾ ਹੈ।
ਜਾਣਕਾਰੀ ਅਨੁਸਾਰ ਸ਼ਾਹਬਾਜ਼ ਅੰਸਾਰੀ ਲਾਰੈਂਸ ਬਿਸ਼ਨੋਈ ਲਈ ਲੰਬੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਹੈ। ਐਨ.ਆਈ.ਏ. ਵਲੋਂ ਲਗਾਤਾਰ ਸ਼ਾਹਬਾਜ਼ ਦੀ ਤਲਾਸ਼ ਕੀਤੀ ਜਾ ਰਹੀ ਹੈ।
(For more news apart from stay tuned to Rozana Spokesman.)